ਰੂਰਲ ਐਨ.ਜੀ.ਓ. ਬਲਾਕ ਧਰਮਕੋਟ ਦੀ ਚੋਣ ਵਿੱਚ ਹਰਦੇਵ ਸਿੰਘ ਸੰਗਲਾ ਪ੍ਧਾਨ ਚੁਣੇ ਗਏ

ਮੋਗਾ, 25 ਦਸੰਬਰ (ਜਸ਼ਨ)-ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਆਪਣੇ ਤੈਅ ਕੀਤੇ ਹੋਏ ਚੋਣ ਪ੍ੋਗਰਾਮ ਅਨੁਸਾਰ ਅੱਜ ਬਲਾਕ ਧਰਮਕੋਟ ਦੀਆਂ ਪੇਂਡੂ ਕਲੱਬਾਂ ਦੀ ਚੋਣ ਇਕੱਤਰਤਾ ਕੈਂਬਰਿਜ਼ ਕਾਨਵੈਂਟ ਸਕੂਲ ਕੋਟ ਈਸੇ ਖਾਂ ਵਿਖੇ ਹੋਈ । ਇਸ ਚੋਣ ਵਿੱਚ ਬਲਾਕ ਦੀਆਂ ਪੇਂਡੂ ਕਲੱਬਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਹ ਚੋਣ ਐਨ.ਜੀ.ਓ. ਦੇ ਜਿਲਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਅਤੇ ਮੁੱਖ ਸਲਾਹਕਾਰ ਹਰਜਿੰਦਰ ਚੁਗਾਵਾਂ ਦੀ ਦੇਖਰੇਖ ਹੇਠ ਸੰਪੰਨ ਹੋਈ । ਆਪਣੇ ਪ੍ਧਾਨਗੀ ਭਾਸ਼ਣ ਵਿੱਚ ਲੂੰਬਾ ਅਤੇ ਸ਼੍ੀ ਚੁਗਾਵਾਂ ਨੇ ਸੰਸਥਾ ਵੱਲੋਂ ਪਿਛਲੇ 16 ਸਾਲ ਦੌਰਾਨ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਸਮਾਜ ਭਲਾਈ ਦੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਤੇ ਖੂਨਦਾਨ ਦੇ ਖੇਤਰ ਵਿੱਚ ਦੋ ਵਾਰ ਸਟੇਟ ਐਵਾਰਡ ਵੀ ਕੁਆਲੀਫਾਈ ਕਰ ਚੁੱਕੀ ਹੈ। ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਹੁਣ ਤੱਕ 149 ਖੂਨਦਾਨ ਕੈਂਪ ਲਗਾਏ ਗਏ ਹਨ ਅਤੇ 20 ਹਜਾਰ ਦੇ ਕਰੀਬ ਨੌਜਵਾਨਾਂ ਨੂੰ ਕਿੱਤਾਮੁਖੀ ਸਿਖਲਾਈ ਦਿੱਤੀ ਹੈ । ਉਹਨਾਂ ਦੱਸਿਆ ਕਿ ਸੰਸਥਾ ਆਉਣ ਵਾਲੇ ਦਿਨਾਂ ਵਿੱਚ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵੱਧ ਕੰਮ ਕਰਨਾ ਚਾਹੁੰਦੀ ਹੈ। ਉਹਨਾਂ ਪੇਂਡੂ ਕਲੱਬਾਂ ਨੂੰ ਰੂਰਲ ਐਨ.ਜੀ.ਓ. ਮੋਗਾ ਦੇ ਨਾਲ ਜੁੜ ਕੇ ਪਿੰਡ ਦੇ ਨਾਲ ਨਾਲ ਪਿੰਡ ਤੋਂ ਬਾਹਰ ਨਿੱਕਲ ਕੇ ਸੇਵਾ ਕਰਨ ਦਾ ਸੱਦਾ ਦਿੱਤਾ । ਇਸ ਉਪਰੰਤ ਮੌਜੂਦਾ ਬਲਾਕ ਪ੍ਧਾਨ ਜਗਤਾਰ ਸਿੰਘ ਜਾਨੀਆਂ ਨੇ ਪੁਰਾਣੀ ਬਲਾਕ ਇਕਾਈ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਨਵੀਂ ਇਕਾਈ ਦੀ ਚੋਣ ਕਰਵਾਉਣ ਦੇ ਅਧਿਕਾਰ ਜਿਲਾ ਕਮੇਟੀ ਨੂੰ ਦਿੱਤੇ । ਇਸ ਉਪਰੰਤ ਜਿਲਾ ਕਮੇਟੀ ਦੀ ਨਿਗਰਾਨੀ ਹੇਠ ਹੋਈ ਚੋਣ ਵਿੱਚ ਹਾਜਰ ਐਨ.ਜੀ.ਓ. ਮੈਂਬਰਾਂ ਨੇ ਸਰਬਸੰਮਤੀ ਨਾਲ ਹਰਦੇਵ ਸਿੰਘ ਸੰਗਲਾ ਨੂੰ ਪ੍ਧਾਨ, ਹਰਭਿੰਦਰ ਜਾਨੀਆਂ ਨੂੰ ਪੈਟਰਨ, ਜਗਤਾਰ ਸਿੰਘ ਜਾਨੀਆਂ ਨੂੰ ਚੇਅਰਮੈਨ, ਗੁਲਜਾਰ ਸਿੰਘ ਭਿੰਡਰ ਨੂੰ ਮੁੱਖ ਸਲਾਹਕਾਰ, ਪ੍ੇਮ ਸ਼ਰਮਾ ਕੋਟ ਈਸੇ ਖਾਂ ਨੂੰ ਸੀਨੀਅਰ ਮੀਤ ਪ੍ਧਾਨ, ਸਤਨਾਮ ਸਿੰਘ ਸ਼ੇਰੇਵਾਲ ਨੂੰ ਮੀਤ ਪ੍ਧਾਨ, ਮਨਦੀਪ ਮਾਲੜਾ ਨੂੰ ਜਨਰਲ ਸਕੱਤਰ, ਸੁਰਿੰਦਰ ਸਿੰਘ ਬੱਗੇ ਨੂੰ ਕੈਸ਼ੀਅਰ, ਜਸਵੀਰ ਸਿੰਘ ਨਸੀਰੇਵਾਲਾ ਨੂੰ ਪ੍ੈਸ ਸਕੱਤਰ, ਰਾਮ ਸਿੰਘ ਜਾਨੀਆਂ ਨੂੰ ਜੱਥੇਬੰਦਕ ਸਕੱਤਰ, ਕੇਵਲ ਕਿ੍ਸ਼ਨ ਨੂੰ ਆਡੀਟਰ ਅਤੇ ਅਰਵਿੰਦਰ ਸਿੰਘ ਜਨੇਰ ਅਤੇ ਗੁਰਜੀਤ ਸੰਗਲਾ ਨੂੰ ਸ਼ੋਸ਼ਲ ਮੀਡੀਆ ਇੰਚਾਰਜ ਅਤੇ ਗੁਰਬਚਨ ਗਗੜਾ, ਇਕਬਾਲ ਖੋਸਾ, ਬੂਟਾ ਸਿੰਘ ਬੱਗੇ, ਰਾਜਵਿੰਦਰ ਸਿੰਘ, ਗੁਰਜਿੰਦਰ ਭਿੰਡਰ, ਕੁਲਦੀਪ ਸੰਗਲਾ, ਗੁਰਪ੍ੀਤ ਸਿੰਘ ਹੈਪੀ, ਬਲਜਿੰਦਰ ਸਿੰਘ ਜਨੇਰ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ । ਨਵੀਂ ਚੁਣੀ ਗਈ ਟੀਮ ਨੂੰ ਜਿਲਾ ਚੇਅਰਮੈਨ ਨੇ ਵਧਾਈ ਦਿੰਦਿਆਂ ਇਮਾਨਦਾਰੀ ਨਾਲ ਹਰ ਲੋੜਵੰਦ ਦੀ ਸੰਭਵ ਮੱਦਦ ਕਰਨ ਅਤੇ ਸਮਾਜਿਕ ਮੁੱਦਿਆਂ ਦੇ ਹੱਲ ਲਈ ਪ੍ਸ਼ਾਸ਼ਨਿਕ ਪਹੁੰਚ ਕਰਨ ਦੀ ਕਸਮ ਖਵਾਈ । ਨਵੇਂ ਚੁਣੇ ਗਏ ਪ੍ਧਾਨ ਹਰਦੇਵ ਸਿੰਘ ਸੰਗਲਾ ਨੇ ਇਹ ਭਰੋਸਾ ਦਿਵਾਇਆ ਕਿ ਉਹ ਆਪਣੀ ਟੀਮ ਦੀ ਮੱਦਦ ਨਾਲ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲੈਣਗੇ । ਇਸ ਮੌਕੇ ਵੱਡੀ ਗਿਣਤੀ ਵਿੱਚ ਪੇਂਡੂ ਕਲੱਬਾਂ ਦੇ ਮੈਂਬਰ ਹਾਜ਼ਰ ਸਨ ।