ਦਬੰਗ ਆਗੂ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਮੰਤਰੀ ਪੱਦ ਨਾਲ ਨਿਵਾਜਣ ਦੀ ਮੰਗ ਜ਼ੋਰ ਸ਼ੋਰ ਨਾਲ ਉੱਠਣ ਲੱਗੀ-ਜਗਸੀਰ ਚੰਦ ਗਰਗ

ਬਾਘਾਪੁਰਾਣਾ,25 ਦਸੰਬਰ (ਜਸ਼ਨ)-ਪਿਛਲੇ ਦਿਨੀਂ ਨਗਰ ਕੌਂਸਲ ਚੋਣਾਂ ਦੌਰਾਨ ਸਮੁੱਚੇ ਪੰਜਾਬ ਵਿਚ ਕਾਂਗਰਸ ਦੀ ਜੇਤੂ ਲਹਿਰ ਦੌਰਾਨ ਮੋਗਾ ਜ਼ਿਲਾ ਦੇ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਦੀ ਅਗਵਾਈ ਵਿਚ ਹੂੰਝਾਫੇਰ ਜਿੱਤ ਉਪਰੰਤ ਜਿਥੇ ਇਲਾਕੇ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਜੇਤੂ ਕੌਂਸਲਰਾਂ ਅਤੇ ਹਲਕੇ ਬਾਘਾਪੁਰਾਣਾ ਦੇ ਸੀਨਂਅਰ ਕਾਂਗਰਸੀ ਆਗੂਆਂ ਵੱਲੋਂ ਹਲਕੇ ਦੇ ਵਿਕਾਸ ਲਈ ਕੈਪਟਨ ਅਮਰਿੰਦਰ ਸਿੰਘ ਅਤੇ ਸਮੁੱਚੀ ਹਾਈ ਕਮਾਂਡ ਤੋਂ ਵਿਧਾਇਕ ਦਰਸ਼ਨ ਸਿੰਘ ਬਰਾੜ ਨੂੰ ਮੰਤਰੀ ਪੱਦ ਨਾਲ ਨਿਵਾਜਣ ਦੀ ਮੰਗ ਵੀ ਜ਼ੋਰ ਸ਼ੋਰ ਨਾਲ ਉੱਠਣ ਲੱਗੀ ਹੈ । ਕੌਂਸਲਰ ਅਤੇ ਸੀਨੀਅਰ ਕਾਂਗਰਸੀ ਆਗੂ ਜਗਸੀਰ ਚੰਦ ਗਰਗ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸੇ ਸੰਦਰਭ ਵਿਚ ਮਾਲਵਾ ਖੇਤਰ ‘ਚੋਂ ਮੰਤਰੀ ਮੰਡਲ ਦੇ ਵਿਸਥਾਰ ਮੌਕੇ ਦਰਸ਼ਨ ਸਿੰਘ ਬਰਾੜ ਦੀ ਦਾਅਵੇਦਾਰੀ ਦੀ ਠੋਸ ਵਕਾਲਤ ਕਰਦਿਆਂ ਹਲਕਾ ਬਾਘਾਪੁਰਾਣਾ ਅਤੇ ਜ਼ਿਲਾ ਪੱਧਰ ਦੇ ਮੋਹਰੀ ਕਾਂਗਰਸੀ ਨੇਤਾਵਾਂ ਨੇ ਕੌਮੀਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੂੰ ਪੱਤਰ ਭੇਜ ਕੇ ਮੰਗ ਕੀਤੀ ਗਈ ਹੈ ਕਿ ਬਰਾੜ ਦੀ ਮੰਤਰੀ ਮੰਡਲ ‘ਚ ਸ਼ਮੂਲੀਅਤ ਯਕੀਨੀ ਬਣਾਈ ਜਾਵੇ। ਦਰਸ਼ਨ ਸਿੰਘ ਬਰਾੜ ਨੂੰ ਮੰਤਰੀ ਪਦ ਲਈ ਯੋਗ ਠਹਿਰਾਉਂਦਿਆਂ ਜਗਸੀਰ ਚੰਦ ਗਰਗ ਤੋਂ ਇਲਾਵਾ ਭੋਲਾ ਸਮਾਧ ਭਾਈ, ਯੋਧਾ ਸਿੰਘ ਬਰਾੜ, ਸੀਨੀਅਰ ਕਾਂਗਰਸੀ ਨੇਤਾਵਾਂ ਜਗਸੀਰ ਸਿੰਘ ਗਿੱਲ ਕਾਲੇਕੇ, ਚਮਕੌਰ ਸਿੰਘ ਬਰਾੜ, ਨਰ ਸਿੰਘ ਐਡਵੋਕੇਟ, ਬਿੱਟੂ ਮਿੱਤਲ, ਜਸਵਿੰਦਰ ਬਰਾੜ, ਸ਼ਸ਼ੀ ਗਰਗ, ਜਗਸੀਰ ਜੱਗਾ, ਜਗਰੂਪ ਗੋਦਾਰਾ, ਸੁਖਦੇਵ ਬਰਾੜ, ਵਿੱਕੀ ਠੁੱਲੀਵਾਲ, ਮਨੋਹਰ ਗਰਗ, ਸ਼ਿੰਕਾ ਗਰਗ ਨੇ ਕਿਹਾ ਕਿ ਅਕਾਲੀ ਦਲ ਦੇ ਵੱਡੇ ਗੜਾਂ ਨੂੰ ਤੋੜ ਕੇ ਕਾਂਗਰਸ ਪਾਰਟੀ ਦਾ ਪਰਚਮ ਲਹਿਰਾਉਣ ਵਾਲੇ ਦਰਸ਼ਨ ਸਿੰਘ ਬਰਾੜ ਦੀ ਮਿਹਨਤ ਦਾ ਮੁੱਲ ਪਾਰਟੀ ਨੂੰ ਹਰ ਹੀਲੇ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਬਰਾੜ ਪਰਿਵਾਰ ਦੀ ਪਾਰਟੀ ਲਈ ਘਾਲੀ ਗਈ ਘਾਲਣਾ ਦਾ ਹੀ ਸਿੱਟਾ ਹੈ ਕਿ ਲੁਧਿਆਣਾ, ਮੋਗਾ, ਫਰੀਦਕੋਟ ਅਤੇ ਬਰਨਾਲਾ ਜ਼ਿਲਿਆਂ ‘ਚ ਇਸ ਪਰਿਵਾਰ ਨੂੰ ਕਾਂਗਰਸ ਦੇ ਨਿਧੜਕ ਜਰਨੈਲਾਂ ਦੇ ਪਰਿਵਾਰ ਨਾਲ ਜਾਣਿਆ ਜਾਂਦਾ ਹੈ ਅਤੇ ਇਥੋਂ ਤੱਕ ਕਿ ਅਕਾਲੀ ਦਲ ਦੇ ਧੱਕੇਸ਼ਾਹੀਆਂ ਵਾਲੇ ਪੈਂਤੜੇ ਨੂੰ ਅਸਫਲ ਕਰਨ ਲਈ ਬਰਾੜ ਪਰਿਵਾਰ ਦੀਆਂ ਸੇਵਾਵਾਂ ਉਪ ਚੋਣਾਂ ਲਈ ਪਹਿਲ ਦੇ ਆਧਾਰ ‘ਤੇ ਲਈਆਂ ਜਾਂਦੀਆਂ ਰਹੀਆਂ ਹਨ।


