ਮਹਿਲਾ ਕਾਂਗਰਸ ਨੇ ਮਨਾਇਆ ਦੇਸ਼ ਲਈ ਸ਼ਹਾਦਤ ਪਾਉਣ ਵਾਲੇ ਸਰਦਾਰ ਊਧਮ ਜੀ ਦਾ ਜਨਮ ਦਿਨ

ਮੋਗਾ, 26 ਦਸੰਬਰ (ਜਸ਼ਨ)-ਦੇਸ਼ ਲਈ ਸ਼ਹਾਦਤ ਪਾਉਣ ਵਾਲੇ ਸਰਦਾਰ ਊਧਮ ਜੀ ਦਾ ਜਨਮ ਦਿਨ ਅੱਜ ਮਹਿਲਾ ਕਾਂਗਰਸ ਦੇ ਦਫਤਰ ਕੱਚਾ ਜ਼ੀਰਾ ਰੋਡ ਵਾਰਡ ਨੰਬਰ 46 ’ਚ ਮਹਿਲਾ ਕਾਂਗਰਸ ਦੀ ਪ੍ਰਧਾਨ ਸ਼੍ਰੀਮਤੀ ਵੀਰਪਾਲ ਕੌਰ ਜੌਹਲ ਦੀ ਅਗਵਾਈ ਵਿਚ ਮਨਾਇਆ ਗਿਆ। ਇਸ ਸਮਂੇ ਮਹਿਲਾ ਕਾਂਗਰਸ ਦੇ ਪ੍ਰਧਾਨ ਸ਼੍ਰੀਮਤੀ ਵੀਰਪਾਲ ਕੌਰ ਜੌਹਲ ਨੇ ਸ਼ਹੀਦ ਨੂੰ ਯਾਦ ਕਰਦਿਆਂ ਕਿਹਾ ਕਿ ਅਜਿਹੇ ਮਹਾਨ ਸੂਰਮਿਆਂ ਕਰਕੇ ਹੀ ਕੌਮਾਂ ਦੀ ਸ਼ਾਨ ਬਣਦੀ ਹੈ ਅਤੇ ਸ਼ਹੀਦ ੳੂਧਮ ਸਿੰਘ ਨੇ ਅੰਗਰੇਜ਼ਾਂ ਵੱਲੋਂ ਜਲਿਆਂ ਵਾਲੇ ਬਾਗ ਵਿਚ ਨਿਹੱਥੇ ਭਾਰਤੀਆਂ ’ਤੇ ਗੋਲੀਆਂ ਦਾ ਮੀਂਹ ਵਰਾ ਕੇ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕਰਨ ਦੀ ਘਟਨਾ ਦਾ ਬਦਲਾ ਇੰਗਲੈਂਡ ਜਾ ਕੇ ਲਿਆ ਜਿਸ ਤੋਂ ਉਹਨਾਂ ਸਿੱਧ ਕੀਤਾ ਕਿ ਪੰਜਾਬੀਆਂ ’ਤੇ ਜ਼ੁਲਮ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਅਣਖੀ ਪੰਜਾਬੀ ਕੌਮ ਬਖਸ਼ਦੀ  ਨਹੀਂ । ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸ਼ਹੀਦ ੳੂਧਮ ਸਿੰਘ ਨੇ ਆਪਣਾ ਨਾਮ ਰਾਮ ਮੁਹੰਮਦ ਸਿੰਘ ਆਜ਼ਾਦ ਰੱਖ ਕੇ ਦੇਸ਼ ਵਾਸੀਆਂ ਨੂੰ ਇਹ ਸੁਨੇਹਾ ਵੀ ਦਿੱਤਾ ਕਿ ਲੋਕਾਂ ਲਈ ਜਾਨਾਂ ਵਾਲੇ ਸੂਰਮਿਆਂ ਨੂੰ ਜਾਤ ਪਾਤ ਜਾਂ ਧਰਮਾਂ ਦੇ ਦਾਇਰਿਆਂ ਵਿਚ ਰੱਖ ਕੇ ਦੇਖਣ ਦੀ ਬਜਾਏ ਦਿਲਾਂ ਵਿਚ ਵਸਾਉਣ ਦੀ ਲੋੜ ਹੁੰਦੀ ਹੈ। ਇਸ ਸਮੇ ਸੀਨੀਅਰ ਕਾਂਗਰਸੀ ਆਗੂ ਸਰਦਾਰ ਠਾਣਾ ਸਿੰਘ ਜੌਹਲ ਅਤੇ ਸ਼੍ਰੀਮਤੀ ਰੀਮਾ ਰਾਣੀ ਬਲਾਕ ਪ੍ਰਧਾਨ ਤੋਂ ਇਲਾਵਾ ਹੋਰ ਕਾਂਗਰਸੀ ਆਗੂ ਵੀ ਸ਼ਾਮਲ ਸਨ।