ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਨੇ ਕੀਤਾ ਸਜਦਾ

ਮੋਗਾ,26 ਦਸੰਬਰ (ਜਸ਼ਨ)- ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਪੱਤੋ ਹੀਰਾ ਸਿੰਘ ਵਿਖੇ ਗੁਰੁਦਵਾਰਾ ਭਾਈ ਵੀਰ ਸਿੰਘ ਵਿਖੇ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਦੀ ਅਗਵਾਈ ਹੇਠ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ ਨਿਹਾਲ ਸਿੰਘ ਵਾਲਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ  ਸ਼ਹੀਦੀ ਦਿਹਾੜਾ ਮਨਾਇਆ ਗਿਆ। ਸਮਾਗਮ ਦੌਰਾਨ ਚੇਅਰਮੈਨ ਖਣਮੁੱਖ ਭਾਰਤੀ ਪੱਤੋ ਨੇ ਪੋਹ ਮਹੀਨੇ ਦੇ ਸਿੱਖ ਸ਼ਹੀਦਾਂ ਖਾਸਕਰ ਚਮਕੌਰ ਦੀ ਗੜੀ ਵਿਚ ਕਲਗੀਧਰ ਪਾਤਸ਼ਾਹਿ ਦੇ  ਸਪੁੱਤਰ ਸ਼ਹੀਦ ਹੋਏ ਸਾਹਿਬਜ਼ਾਦਾ ਅਜੀਤ ਸਿੰਘ ,ਸਾਹਿਬਜ਼ਾਦਾ ਜੁਝਾਰ ਸਿੰਘ  ਅਤੇ ਸਰਹੰਦ ਵਿਖੇ ਨੀਹਾਂ ਵਿਚ ਚਿਣੇ ਗਏ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਦੇ ਨਾਲ ਨਾਲ ਮਾਤਾ ਗੁਜਰੀ ਪ੍ਰਤੀ ਨਤਮਸਤਕ ਹੁੰਦਿਆਂ ਕਿਹਾ ਭਗਵਾਨ ਪਰਸ਼ੂਰਾਮ ਬ੍ਰਾਹਮਣ ਸਭਾ  ਹਰ ਵਰੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ ਕਰਾਇਆ ਕਰੇਗੀ ਕਿਉਂਕਿ ਜੇ ਗੁਰੂੁ ਤੇਗ ਬਹਾਦੁਰ ਜੀ ਦਿੱਲੀ ਵਿਖੇ ਹਿੰਦੋਸਤਾਨ ਲਈ ਸ਼ਹਾਦਤ ਨਾ ਦਿੰਦੇ ਅਤੇ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਮੁੱਚਾ ਪਰਿਵਾਰ  ਨਾ ਵਾਰਦੇ  ਤਾਂ ਹਿੰਦੋਸਤਾਨ ਖਾਸਕਰ ਪੰਜਾਬ ਦਾ ਹੁਲੀਆ ਹੀ ਹੋਰ ਹੋਣਾ ਸੀ। ਇਸ ਕਰਕੇ ਸਾਨੂੰ ਕੌਮੀਂ ਸ਼ਹੀਦਾਂ ਦੇ ਅਹਿਸਾਨਾਂ ਨੂੰ ਮਨਾਂ ਵਿਚ ਵਸਾ ਕੇ ਉਹਨਾਂ ਦੇ ਦਿਖਾਏ ਰਸਤੇ ’ਤੇ ਚੱਲਣਾ ਚਾਹੀਦਾ ਹੈ। ਇਸ ਮੌਕੇ ਰਾਜਵਿੰਦਰ ਰੌਂਤਾ ਨੇ ਸ਼ਹੀਦਾਂ ਨੂੰ ਪ੍ਰਣਾਮ ਕਰਦਿਆ ‘ਪੋਤੇ ਗੁਰੂ ਤੇਗ ਬਹਾਦਰ ਦੇ ’ਗੀਤ ਪੇਸ਼ ਕੀਤਾ ਜਦਕਿ ਭਾਈ ਮਨਦੀਪ ਸਿੰਘ  ਨੇ ਸੰਗਤ ਨੂੰ ਸ਼ਬਦ ਗੁਰੂ ਨਾਲ ਜੋੜਿਆ । ਇਸ ਸਮੇਂ ਪੰਡਤ ਅਵਤਾਰ ਚੰਦ ,ਯਸ਼ਪਤ ਰਾਏ ,ਰਾਮ ਲਾਲ ਕਾਂਗੜ, ਜੀਤ ਸਿੰਘ ਪ੍ਰਧਾਨ,ਗੋਲਡੀ ਪੱਤੋ,ਜੀਵਨ ਸ਼ਰਮਾ,ਵਿਜੇ ਕੁਮਾਰ ਰੌਂਤਾ,ਅਮਰਜੀਤ ਬਰਾੜ,ਸੁਖਵਿੰਦਰ ਸੁਖਾ ਫੌਜੀ,ਹਿੰਦਰੀ ਪੱਤੋ,,ਹਰਦੀਪ ਸਿੰਘ ਬਰਾੜ, ਸ਼ਿੰਦੂ, ਚੂਹੜ ਸਿੰਘ ਮੁਸਾਫਰ, ਅਜੈਬ ਸਿੰਘ ਬਰਾੜ,ਨੀਰਜ ਭਾਰਤੀ,ਰਿੱਕੀ ਪੱਤੋ, ਡਾਕਟਰ ਪ੍ਰੀਤਮ ਸਿੰਘ ,ਸਾਬਕਾ ਸਰਪੰਚ ਦਲੀਪ ਸਿੰਘ,ਰਾਜ ਕੁਮਾਰ ਬੀੜ ਰਾਊਕੇ, ਅੱਪੁ ਬਰਾੜ,ਡਾਇਰੈਕਟਰ ਬਲਵੀਰ ਸਿੰਘ ਗੋਗਾ ਤੇ ਹੋਰ ਪਿੰਡ ਦੀਆਂ ਸਖਸੀਅਤਾਂ ਤੋਂ ਇਲਾਵਾ ਭਾਰੀ ਗਿਣਤੀ ਵਿਚ ਸੰਗਤਾ ਮੌਜੂਦ ਸਨ ।