ਪਿ੍ਰੰਸੀਪਲ ਖੁਸ਼ਵੰਤ ਸਿੰਘ ਦੀ ਆਮਦ ਨਾਲ ਵਿਦਿਆਰਥੀਆਂ ਨੂੰ ਉਚੇਰੀਆਂ ਮੰਜ਼ਿਲਾਂ ਸਰ ਕਰਨ ਦਾ ਮੌਕਾ ਮਿਲੇਗਾ-ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ

ਮੋਗਾ,27 ਦਸੰਬਰ (ਜਸ਼ਨ)-ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਕੀਤੀਆਂ ਤਾਜ਼ਾ ਵਿਭਾਗੀ ਤਰੱਕੀਆਂ ਦੀ ਲੜੀ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਭੰਗੇਰੀਆਂ ਵਿਖੇ ਪਿ੍ਰੰਸੀਪਲ ਖੁਸ਼ਵੰਤ ਸਿੰਘ ਵੱਲੋਂ ਅਹੁਦਾ ਸੰਭਾਲਣ ਮੌਕੇ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ।
ਇਸ ਸਮਾਗਮ ਦੀ ਪ੍ਰਧਾਨਗੀ ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਜ਼ਿਲਾ ਪ੍ਰਧਾਨ ਪੰਚਾਇਤ ਯੂਨੀਅਨ ਮੋਗਾ ਨੇ ਕੀਤੀ। ਇਸ ਮੌਕੇ ਸਰਪੰਚ ਨਿਹਾਲ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੰਮੇ ਸਮੇਂ ਤੋਂ ਇਹ ਸਕੂਲ ਪਿ੍ਰੰਸੀਪਲ ਤੋਂ ਬਗੈਰ ਹੀ ਚੱਲ ਰਿਹਾ ਸੀ ਪਰ ਹੁਣ ਸਿੱਖਿਆ ਖੇਤਰ ਵਿਚ ਕਾਬਲ ਸਿੱਖਿਆ ਸ਼ਾਸਤਰੀ ਵਜੋਂ ਜਾਣੇ ਜਾਂਦੇ ਸ: ਖੁਸ਼ਵੰਤ ਸਿੰਘ ਦੀ ਆਮਦ ਨਾਲ ਸਕੂਲ ਅਤੇ ਵਿਦਿਆਰਥੀਆਂ ਨੂੰ ਉਚੇਰੀਆਂ ਮੰਜ਼ਿਲਾਂ ਸਰ ਕਰਨ ਦਾ ਮੌਕਾ ਮਿਲੇਗਾ। ਉਹਨਾਂ ਪਿ੍ਰੰਸੀਪਲ ਖੁਸ਼ਵੰਤ ਸਿੰਘ ਨੂੰ ਭਰੋਸਾ ਦਿਵਾਇਆ ਕਿ ਪੰਚਾਇਤ ਅਤੇ ਸੂਕਲ ਪ੍ਰਬੰਧਕ ਕਮੇਟੀ ਉਹਨਾਂ ਨੂੰ ਪੂਰਨ ਸਹਿਯੋਗ ਦੇਵੇਗੀ ਤਾਂ ਕਿ ਲਾਗਲੇ ਪਿੰਡਾਂ ਦੇ ਬੱਚੇ ਇਸ ਸਕੂਲ ਤੋਂ ਪੜ ਕੇ ਆਪਣਾ ਸੁਨਹਿਰੀ ਭਵਿੱਖ ਬਣਾ ਸਕਣ। ਇਸ ਮੌਕੇ ਪਿ੍ਰੰਸੀਪਲ ਖੁਸ਼ਵੰਤ ਸਿੰਘ ਨੇ ਪਤੰਵਤਿਆਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਆਪਣੇ ਫਰਜ਼ਾਂ ਦੀ ਪੂਰਤੀ ਤਨਦੇਹੀ ਨਾਲ ਕਰਦਿਆਂ ਵਿਦਿਆਰਥੀਆਂ ਦੀ ਬਹੁਪੱਖੀ ਸ਼ਖਸੀਅਤ ਦੇ ਨਿਰਮਾਣ ਲਈ ਦਿ੍ਰੜ ਸੰਕਲਪ ਰਹਿਣਗੇ। ਇਸ ਮੌਕੇ ਬੂਟਾ ਸਿੰਘ ਮੈਂਬਰ,ਸੁਖਦੇਵ ਸਿੰਘ ਮੈਂਬਰ ,ਅਮਰ ਸਿੰਘ ਮੈਂਬਰ,ਐੱਨ ਆਰ ਆਈ ਗੁਰਮੇਲ ਸਿੰਘ ਕਨੇਡੀਅਨ,ਦਰਸ਼ਨ ਸਿੰਘ,ਤੋਂ ਇਲਾਵਾ ਸੂਕਲ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਅਧਿਆਪਕ ਬਲਵੀਰ ਸਿੰਘ ਬਾਸੀ,ਨੀਲਮ ਰਾਣੀ ਅਤੇ ਬਲਵਿੰਦਰ ਕੌਰ ਆਦਿ ਹਾਜ਼ਰ ਸਨ ।
* ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


