ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੁੂਰ ਵੱਲੋਂ ਕੈਂਸਰ ਦੇ ਮਰੀਜ਼ਾਂ ਦੇ ਮਸੀਹੇ ਉੱਘੇ ਸਮਾਜ ਸੇਵੀ ਗੁਰਪ੍ਰੀਤ ਸਿੰਘ ਚੰਦਬਾਜ਼ਾ ਦਾ ਕੀਤਾ ਗਿਆ ਸਨਮਾਨ

ਨੱਥੂਵਾਲਾ ਗਰਬੀ, 27 ਦਸੰਬਰ (ਪੱਤਰ ਪਰੇਰਕ)-ਪਿਛਲੇ ਸਮੇਂ ਤੋਂ ਪਿੰਡ ਭਲੂੁਰ ਵਿਖੇ ਗਰੀਬ ਪਰਿਵਾਰਾਂ ਦੇ ਬੱਚਿਆਂ ਦੀ ਭਲਾਈ ਵਾਸਤੇ ਕੰਮ ਕਰਨ ਵਾਲੀ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਵੱਲੋਂ ਜਿੱਥੇ ਪ੍ਰਾਇਮਰੀ ਸਕੂਲਾਂ ਵਿੱਚ ਪੜਦੇ ਬੱਚਿਆ ਨੂੰ ਕੋਟੀਆਂ,ਬੂਟ,ਕਿਤਾਬਾਂ ਕਾਪੀਆਂ ਤੋ ਇਲਾਵਾ ਡੈਸਕ ਦੇਣੇ , ਹਰ ਸਾਲ ਵਿੱਦਿਅਕ ਅਤੇ ਧਾਰਮਿਕ ਟੂਰ ਲਗਾਏ ਜਾਂਦੇ ਹਨ ਉੱਥੇ ਹੀ ਸਮਾਜ ਲਈ ਕੁਝ ਚੰਗਾ ਕਰਨ ਵਾਲੇ ਸਮਾਜ ਸੇਵੀਆ ਦਾ ਵੀ ਸਨਮਾਨ ਕੀਤਾ ਜਾਂਦਾ ਰਿਹਾ ਹੈ।ਇਸੇ ਕੜੀ ਦੇ ਤਹਿਤ ਜਸਵੀਰ ਭਲੂਰੀਏ ਦੇ ਗ੍ਰਹਿ ਵਿਖੇ ਕੀਤੇ ਗਏ ਸਨਮਾਨ ਸਮਾਰੋਹ ਦੌਰਾਨ ਉੱਘੇ ਸਮਾਜ ਸੇਵੀ ਭਾਈ ਘਨੱਈਆ ਕੈਂਸਰ ਰੋੋਕੋ ਸੇਵਾ ਸੁਸਾਇਟੀ ਫਰੀਦਕੋਟ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜ਼ਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਗੁਰਪ੍ਰੀਤ ਚੰਦਬਾਜ਼ਾ ਬਾਰੇ ਜਾਣਕਾਰੀ ਦਿੰਦੇ ਹੋਏ ਜਸਵੀਰ ਭਲੂਰੀਏ ਨੇ ਦੱਸਿਆ ਕਿ ਗੁਰਪ੍ਰੀਤ ਨੂੰ ਕੈਂਸਰ ਦੇ ਮਰੀਜ਼ਾਂ ਅਤੇ ਗਰੀਬਾ ਦਾ ਮਸੀਹਾ ਵੀ ਕਿਹਾ ਜਾਂਦਾ ਹੈ ਕਿਉਕਿ ਇਸ ਦੀ ਅਗਵਾਈ ਵਿੱਚ ਭਾਈ ਘਨੱਈਆ ਕੈਂਸਰ ਰੋੋਕੋ ਸੇਵਾ ਸੁਸਾਇਟੀ ਫਰੀਦਕੋਟ ਵੱਲੋਂ ਬਹੁਤ ਹੀ ਵੱਡੇ ਅਤੇ ਸ਼ਲਾਘਾਯੋਗ ਕਦਮ ਚੁੱਕੇ ਗਏ ਹਨ ਅਤੇ ਇਸ ਵਿੱਚ ਵੱਡੇ ਪੱਧਰ ਤੇ ਸਫਲਤਾ ਵੀ ਹਾਸਲ ਕੀਤੀ ਗਈ ਹੈ।ਉਨਾ੍ਹ ਵੱਲੋਂ ਦਾਨੀ ਵੀਰਾਂ ਦੇ ਸਹਿਯੋਗ ਨਾਲ ਹਰ ਮਹੀਨੇ ਲੋੜਵੰਦਾਂ ਨੂੰ ਰਾਸ਼ਨ ਦਿੱਤਾ ਜਾਦਾਂ ਹੈ,ਕੈਸਰ ਦੇ ਮਰੀਜ਼ਾਂ ਨੂੰ ਮੁਫਤ ਦਵਾਈਆਂ,ਵਿਧਵਾ ਪੈਨਸ਼ਨਾਂ,ਬੱਚਿਆਂ ਨੂੰ ਪੜਾਈ ਨਾਲ ਸਬੰਧਿਤ ਸਮੱਗਰੀ ਮੁਹੱਈਆ ਕਰਵਾਈ ਜਾਂਦੀ ਹੈ ।ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਕੈਂਸਰ ਦੇ ਮਰੀਜ਼ ਨੂੰ ਡੇਢ ਲੱਖ ਤੱਕ ਮੁਫਤ ਇਲਾਜ਼ ਵੀ ਗੁਰਪ੍ਰੀਤ ਅਤੇ ਇਸ ਦੇ ਸਾਥੀਆਂ ਵੱਲੋਂ ਲੜੀ ਕਾਨੁੂੰਨੀ ਲੜਾਈ ਨਾਲ ਹੀ ਸੰਭਵ ਹੋ ਸਕਿਆ ਹੈ।ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਨੂੰ ਬਣਦਾ ਸਤਿਕਾਰ ਦਿਵਾਉਣ ਦੀ ਲੜਾਈ ਵੀ ਗੁਰਪ੍ਰੀਤ ਸਿੰਘ ਚੰਦਬਾਜ਼ਾ ਦੀ ਅਗਵਾਈ ਵਿੱਚ ਫਰੀਦਕੋਟ ਦੀ ਧਰਤੀ ਤੋਂ ਸ਼ੁਰੂ ਕੀਤੀ ਗਈ ਸੀ ਜਿਸ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਚੁੱਕਾ ਹੈ।ਇਸ ਸਮੇ ਗੁਰਪ੍ਰੀਤ ਸਿੰਘ ਚੰਦਬਾਜ਼ਾ ਨੇ ਆਪਣੇ ਸਨਮਾਨ ਤੇ ਭਾਈ ਘਨੱਈਆ ਜੀ ਲੋਕ ਸੇਵਾ ਸੁਸਾਇਟੀ ਭਲੂਰ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਕੀਤੀ।ਇਸ ਮੌਕੇ ਤੇ ਗੁਰਜੰਟ ਸਿੰਘ ਕਲਸੀ,ਪ੍ਰਧਾਨ ਹਰਜੀਤ ਸਿੰਘ,ਪ੍ਰਧਾਨ ਰਾਜਾ ਢਿੱਲੋਂ,ਜੈਲਦਾਰ ਕੁਲਬੀਰ ਸਿੰਘ,ਕੁਲਦੀਪ ਸਿੰਘ ਜੇ.ਈ.,ਸੂਬੇਦਾਰ ਪ੍ਰੀਤਮ ਸਿੰਘ,ਕਾਮਰੇਟ ਗੀਟਨ ਸਿੰਘ,ਗੁਰਜੀਤ ਸਿੰਘ ਘੁਮਾਣ ਯੂ.ਐਸ.ਏ.,ਇਕਬਾਲ ਸਿੰਘ,ਬਲਜੀਤ ਸਿੰਘ ਸਿੱਖਾਂਵਾਲਾ,ਮੈਨੇਜਰ ਮਨਜੀਤ ਸਿੰਘ,ਮਿ: ਪ੍ਰੀਤਮ ਸਿੰਘ ਡਡਿਆਲਾ, ਮਲਕੀਤ ਸਿੰਘ ਥਿੰਦ ਲੰਗੇਆਣਾ,ਗਿੰਦਰ ਸਿੰਘ,ਗੁਰਦੀਪ ਬਰਾੜ,ਲਾਲੀ ਸੰਧੂ,ਸੋਨੀ ਸ਼ਰਮਾ,ਬਸੰਤ ਸਿੰਘ ਬਿੱਲਾ,ਮੈਡਮ ਚਰਨਜੀਤ ਕੌਰ,ਕੰਵਲਪ੍ਰੀਤ ਸੰਧੂ,ਪੰਚ ਪਰਮਜੀਤ ਕੌਰ ਸ਼ਰਮਾ ,ਸੁਖਪਾਲ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।


