ਆਰ.ਆਈ.ਈ.ਸੀ. ਸੰਸਥਾ ਨੇ ਪਾਇਲ ਗਰਗ ਦਾ ਕੈਨੇਡਾ ਜਾਣ ਦਾ ਕੀਤਾ ਸੁਪਨਾ ਸਾਕਾਰ

ਮੋਗਾ, 28 ਦਸੰਬਰ (ਜਸ਼ਨ)ਆਰ.ਆਈ.ਈ.ਸੀ. ਸੰਸਥਾ ਜੋ ਕਿ ਸਿਵਲ ਲਾਈਨ ਮੋਗਾ ਵਿਖੇ ਸਥਿਤ ਹੈ, ਵੱਲੋਂ ਇੱਕ ਵਾਰ ਫਿਰ ਪਾਇਲ ਗਰਗ ਪੁੱਤਰੀ ਰਾਜ ਕੁਮਾਰ ਵਾਸੀ ਮੋਗਾ ਦਾ ਕੈਨੇਡਾ ਦਾ ਵੀਜ਼ਾ ਲਗਵਾਇਆ ਗਿਆ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਵਿਦਿਆਰਥਣ ਦੇ ਆਈਲਟਸ ਵਿਚੋਂ ਓਵਰਆਲ 6 ਬੈਂਡ ਸਨ, ਜਿਸ ਦੇ ਆਧਾਰ ’ਤੇ ਕੈਨੇਡਾ ਦਾ ਸਟੂਡੈਂਟ ਵੀਜ਼ਾ ਲਗਵਾਇਆ ਗਿਆ। ਇਸ ਮੌਕੇ ਪਾਇਲ ਗਰਗ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੀਜ਼ਾ ਆਉਣ ’ਤੇ ਸੰਸਥਾ ਅਤੇ ਸਟਾਫ਼ ਮੈਂਬਰਾਂ ਦਾ ਧੰਨਵਾਦ ਕੀਤਾ। ਡਾਇਰੈਟਰਜ਼ ਨੇ ਪਾਇਲ ਗਰਗ ਨੂੰ ਵਧਾਈ ਦਿੰਦਿਆਂ ਉਸ ਦੇ ਉੱਜਲ ਭਵਿੱਖ ਦੀ ਕਮਾਨਾ ਕੀਤੀ। ਉਨਾਂ ਕਿਹਾ ਕਿ ਆਰ.ਆਈ.ਈ.ਸੀ. ਸੰਸਥਾ ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣ ਗਈ ਹੈ ਅਤੇ ਸਟੂਡੈਂਟਸ ਵੀਜ਼ੇ ਦੀਆਂ ਲਗਾਈਆਂ ਗਈਆਂ ਫ਼ਾਈਲਾਂ ਦੇ ਸੌ ਫ਼ੀਸਦੀ ਨਤੀਜੇ ਆ ਰਹੇ ਹਨ।


