ਮਹਿਲਾ ਕਾਂਗਰਸ ਨੇ ਇੰਡੀਅਨ ਨੈਸ਼ਨਲ ਕਾਂਗਰਸ ਦਾ 133 ਵਾਂ ਸਥਾਪਨਾ ਦਿਵਸ ਮਨਾਇਆ

ਮੋਗਾ, 28 ਦਸੰਬਰ (ਜਸ਼ਨ)- ਜ਼ਿਲਾ ਕਾਂਗਰਸ ਦੀ ਮਹਿਲਾ ਪ੍ਰਧਾਨ ਸ਼੍ਰੀਮਤੀ ਵੀਰਪਾਲ ਕੌਰ ਜੌਹਲ ਦੀ ਪ੍ਰਧਾਨਗੀ ਹੇਠ ਅੱਜ ਕੱਚਾ ਜ਼ੀਰਾ ਰੋਡ ਮੋਗਾ ’ਤੇ ਸਥਿਤ ਮਹਿਲਾ ਕਾਂਗਰਸ ਦੇ ਦਫਤਰ ਵਿਖੇ ਵਿਸ਼ੇਸ਼ ਮੀਟਿੰਗ ਹੋਈ। ਮੀਟਿੰਗ ਦੌਰਾਨ ਸ਼੍ਰੀਮਤੀ ਵੀਰਪਾਲ ਕੌਰ ਜੌਹਲ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ 133ਵੇਂ ਸਥਾਪਨਾ ਦਿਵਸ ਦੀਆਂ ਵਧਾਈਆਂ ਦਿੰਦਿਆਂ ਆਖਿਆ ਕਿ 1885 ਤੋਂ ਸਥਾਪਿਤ ਕਾਂਗਰਸ ਪਾਰਟੀ ਏਸ਼ੀਆ ਅਤੇ ਅਫਰੀਕਾ ਵਿਚ ਬਿ੍ਰਟਿਸ਼ ਸਾਮਰਾਜ ਦੌਰਾਨ ਹੋਂਦ ਵਿਚ ਆਈ ਮਹਿਜ਼ ਪਹਿਲੀ ਪਾਰਟੀ ਹੀ ਨਹੀਂ ਸੀ ਸਗੋਂ ਵਿਆਪਕ ਜਨ ਆਕਰੋਸ਼ ਵਿਚੋਂ ਉਭਰਨ ਵਾਲਾ ਇਕ ਆਧੁਨਿਕ ਰਾਸ਼ਟਰਵਾਦੀ ਅੰਦੋਲਨ ਸੀ ਜਿਸ ਨੇ ਸੰਗਠਿਤ ਰੂਪ ਵਿਚ ਆਜ਼ਾਦੀ ਅੰਦੋਲਨ ਚਲਾਇਆ ਅਤੇ ਆਜ਼ਾਦੀ ਦੇ 70 ਸਾਲ ਬਾਅਦ ਅੱਜ ਵੀ ਆਪਣੀ ਲੋਕਿਪਯਤਾ ਕਾਇਮ ਰੱਖਦਿਆਂ ਆਮ ਲੋਕਾਂ ਦੀ ਤਰਜ਼ਮਾਨੀ ਕਰ ਰਿਹਾ ਹੈ। ਇਸ ਮੌਕੇ ਉਹਨਾਂ ਨਾਲ ਕਾਂਗਰਸ ਦੇ ਸੀਨੀਅਰ ਆਗੂ ਸ: ਠਾਣਾ ਸਿੰਘ ਜੌਹਲ , ਸ਼੍ਰੀਮਤੀ ਰੀਮਾ ਰਾਣੀ ਬਲਾਕ ਪ੍ਰਧਾਨ ਤੇ ਹੋਰ ਕਾਂਗਰਸੀ ਆਗੂ ਵੀ ਹਾਜ਼ਰ ਸਨ।


