ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਵਾਹਨ ਚਾਲਕਾਂ ਨੂੰ ਦੁਰਘਟਨਾਵਾਂ ਤੋਂ ਬੱਚਾਉਣ ਲਈ ਯਤਨ ਜਾਰੀ

ਮੋਗਾ,29 ਦਸੰਬਰ (ਜਸ਼ਨ)-ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਧੰੁਦ ਦੇ ਦਿਨਾਂ ਵਿਚ ਵਾਹਨ ਚਾਲਕਾਂ ਨੂੰ ਆਪਣੇ ਵਾਹਨਾਂ ਦੀ ਗਤੀ ਨੂੰ ਨਿਯੰਤਰਣ ਵਿਚ ਰੱਖਣ ਦੀ ਤਾਕੀਦ ਕੀਤੀ ਗਈ ਹੈ ਤਾਂ ਕਿ ਲੋਕ ਦੁਰਘਟਨਾਵਾਂ ਤੋਂ ਬੱਚ ਸਕਣ। ਲਾਇਨਜ਼ ਕਲੱਬ ਮੋਗਾ ਵਿਸ਼ਾਲ ਵੱਲੋਂ ਅੱਜ ਟਰਾਲੀ ਯੂਨੀਅਨ ਵਿਚ ਜਾ ਕੇ 200 ਦੇ ਕਰੀਬ ਟਰਾਲੀਆਂ ਦੇ ਪਿੱਛੇ ਰਿਫੈਲਕਟਰ ਲਗਾਏ ਗਏ। ਟਰਾਲੀਆਂ ਨੂੰ ਰਿਫੈਲਕਟਰ ਲਗਾਉਣ ਦੀ ਸ਼ੁਰੂਆਤ ਡੀ ਐੱਸ ਪੀ ਕੰਟਰੋਲ ਰੂਮ ਜਸਵੰਤ ਸਿੰਘ ਅਤੇ ਟ੍ਰ੍ਰੈਫਿਕ ਇੰਸਪੈਕਟਰ ਰਾਮ ਸਿੰਘ ਨੇ ਕੀਤੀ। ਇਸ ਮੌਕੇ ਲਾਇਨਜ਼ ਕਲੱਬ ਮੋਗਾ ਵਿਸ਼ਾਲ ਪ੍ਰਧਾਨ ਅਵਿਨਾਸ਼ ਗੁਪਤਾ, ਉੱਪ ਪ੍ਰਧਾਨ ਰਾਕੇਸ਼ ਜੈਸਵਾਲ ,ਕੈਂਬਰਿੱਜ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਰਿੰਪੀ ,ਰਾਜਨ ਗਰਗ ,ਪ੍ਰੇਮਦੀਪ ਬਾਂਸਲ ,ਗੁਰਪ੍ਰੀਤ ਜੱਸਲ ਸਹਿਤ ਕਲੱਬ ਦੇ ਸਮੂਹ ਮੈਂਬਰ ਹਾਜ਼ਰ ਸਨ। ਕਲੱਬ ਪ੍ਰਧਾਨ ਅਵਿਨਾਸ਼ ਗੁਪਤਾ ਅਤੇ ਉੱਪ ਪ੍ਰਧਾਨ ਰਾਕੇਸ਼ ਕੁਮਾਰ ਜੈਸਵਾਲ ਨੇ ਕਿਹਾ ਕਿ ਮਾਨਵਤਾ ਦੀ ਸੇਵਾ ਨੂੰ ਸਮਰਪਿਤ ਦੀਨ ਦੁਖੀਆਂ ਦੀ ਸੇਵਾ ਕਰਨ ਦੇ ਨਾਲ ਨਾਲ ਹਰ ਸਾਲ ਕਲੱਬ ਵੱਲੋਂ ਸਰਦੀਆਂ ਦੀ ਧੰੁਦ ਕਾਰਨ ਸੜਕ ਦੁਰਘਟਨਾਵਾਂ ਨਾ ਹੋਣ ,ਇਸ ਲਈ ਵਾਹਨ ਚਾਲਕਾਂ ਨੂੰ ਘੱਟ ਗਤੀ ਵਿਚ ਵਾਹਨ ਚਲਾਉਣ ਲਈ ਜਾਗਰੂਕ ਹੀ ਨਹੀਂ ਕੀਤਾ ਜਾਂਦਾ,ਬਲਕਿ ਸਾਰੇ ਦੁਪਹੀਆ ,ਚਾਰ ਪਹੀਆ ਵਾਹਨਾਂ ’ਤੇ ਰਿਫਲੈਕਟਰ ਵੀ ਲਗਾਏ ਜਾਂਦੇ ਹਨ ਤਾਂ ਕਿ ਰਾਤ ਦੇ ਸਮੇਂ ਵਾਹਨਾਂ ਦੇ ਪਿੱਛੇ ਰਿਫਲੈਕਟਰਾਂ ਦੀ ਲਾਈਟ ਨਾਲ ਵਾਹਨ ਚਾਲਕਾਂ ਨੂੰ ਪਤਾ ਚੱਲੇ ਕਿ ਉਹਨਾਂ ਅੱਗੇ ਵਾਹਨ ਚੱਲ ਰਹੇ ਹਨ। ਡੀ ਐੱਸ ਪੀ ਕੰਟਰੋਲ ਰੂਮ ਜਸਵੰਤ ਸਿੰਘ ਨੇ ਸਮੂਹ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਕਿ ਅਗਲੇ ਕੁਝ ਦਿਨਾਂ ਤੱਕ ਰਾਜ ਵਿਚ ਸਵੇਰੇ ਸ਼ਾਮ ਧੰੁਦ ਪੈਣ ਨਾਲ ਵਿਜ਼ੀਬਿਲਟੀ ਕਾਫ਼ੀ ਘੱਟ ਹੋ ਜਾਂਦੀ ਹੈ,ਜਿਸ ਨਾਲ ਵਾਹਨ ਚਲਾਉਂਦੇ ਸਮੇਂ ਅੱਗੇ ਕੁਝ ਨਹੀਂ ਦਿਖਾਈ ਦਿੰਦਾ । ਇਸ ਤਰਾਂ ਵਾਹਨ ਚਾਲਕ ਗੱਡੀਆਂ ਨੂੰ ਘੱਟ ਰਫਤਾਰ ’ਤੇ ਲਾਈਟਾਂ ਦੇ ਅੱਗੇ ਪੀਲੀ ਪੱਟੀ ਲਗਾਉਣ ,ਤਾਂ ਕਿ ਧੰੁਦ ਵਿਚ ਵੀ ਸੜਕ ਸਾਫ਼ ਦਿਖਾਈ ਦੇਵੇ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਲਾਇਨਜ਼ ਕਲੱਬ ਵੱਲੋਂ ਅਵਾਰਾ ਪਸ਼ੂਆਂ ਕਾਰਨ ਹੰੁਦੀਆਂ ਦੁਰਘਟਨਾਵਾਂ ਤੋਂ ਬਚਾਅ ਲਈ ਢੱਠਿਆਂ ਦੇ ਗਲਾਂ ਵਿਚ ਰਿਫਲੈਕਟਰ ਵਾਲੀਆਂ ਬੈਲਟਾਂ ਪਾਈਆਂ ਗਈਆਂ ਸਨ ।


