ਮੰਗੇਤਰ ਦੇ ਪਰਿਵਾਰ ਤੋਂ ਪਰੇਸ਼ਾਨ ਨੌਜਵਾਨ ਨੇ ਰਿਵਾਲਵਰ ਨਾਲ ਖੁੱਦ ਨੂੰ ਗੋਲੀ ਮਾਰਕੇ ਕੀਤੀ ਆਤਮ ਹੱਤਿਆ

ਮੋਗਾ, 29 ਦਸੰਬਰ (ਜਸ਼ਨ)-ਮੋਗਾ ਸ਼ਹਿਰ ਦੇ ਇਕ ਨੌਜਵਾਨ ਨੇ ਅੱਜ ਆਪਣੇੇ ਲਾਈਸੰਸੀ ਰਿਵਾਲਵਰ ਨਾਲ ਖੁੱਦ ਨੂੰ ਗੋਲੀ ਮਾਰਕੇ ਕੀਤੀ ਹਾਤਮ ਹੱਤਿਆ ਕਰ ਲਈ । ਮਿ੍ਰਤਕ ਜਤਿੰਦਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਤਿੰਨ ਮਹੀਨੇ ਪਹਿਲਾ ਹੀ ਉਸਦੀ ਮੰਗਣੀ ਪਾਇਲ ਨਾਅ ਦੀ ਲੜਕੀ ਨਾਲ ਹੋਈ ਸੀ। ਮਿ੍ਰਤਕ ਜਤਿਦਰ ਕੁਮਾਰ ਗੋਇਲ ਉਰਫ਼ ਸੰਨੀ ਗੋਇਲ ਦੀ ਮਾਂ ,ਭੈਣ ਅਤੇ ਜੀਜੇ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਜਤਿਦਰ ਕੁਮਾਰ ਦੀ ਮੰਗਣੀ ਤਿੰਨ ਕੁ ਮਹੀਨੇ ਪਹਿਲਾਂ ਪਾਇਲ ਨਾਮ ਦੀ ਲੜਕੀ ਨਾਲ ਹੋਈ ਸੀ । ਮੰਗਣੀ ਤੋਂ ਤੁਰੰਤ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਜਤਿਦਰ ਕੁਮਾਰ ਨੂੰ ਆਪਣਾ ਪਿਤਰੀ ਮਕਾਨ ਲੜਕੀ ਪਾਇਲ ਦੇ ਨਾਮ ’ਤੇ ਕਰਵਾਉਣ ਦੀ ਸ਼ਰਤ ਰੱਖੀ ਅਤੇ ਹੋਰ ਪੈਸਿਆਂ ਦੀ ਮੰਗ ਵੀ ਕੀਤੀ। ਇਸ ਕਲੇਸ਼ ਦੇ ਚੱਲਦਿਆਂ ਪੰਚਾਇਤੀ ਸਮਝੌਤੇ ਵੀ ਹੋਏ ਪਰ ਅੱਜ ਸਵੇਰੇ ਤਾਜ਼ਾ ਘਟਨਾਕ੍ਰਮ ਅਨੁਸਾਰ ਅਣਵਿਆਹੇ ਜਤਿਦਰ ਅਤੇ ਉਸ ਦੀ ਮੰਗੇਤਰ ਪਾਇਲ ਦੀ ਫੋਨ ’ਤੇ ਹੋਈ ਕਿਸੇ ਗੱਲਬਾਤ ਉਪਰੰਤ ਜਤਿਦਰ ਕੁਮਾਰ ਨੇ ਦਬਾਅ ਵਿਚ ਆ ਕੇ ਪਰੇਸ਼ਾਨੀ ’ਚ ਆਪਣੇ ਲਾਇਸੰਸੀ ਪਿਸਤੌਲ ਨਾਲ ਆਤਮ ਹੱਤਿਆ ਕਰ ਲਈ। ਜਿਸ ਟਾਇਮ ਇਹ ਘਟਨਾ ਵਾਪਰੀ ਉਸ ਵਕਤ ਲੜਕੇ ਦੀ ਮਾਂ ਗੁਆਢੀਆ ਘਰੇ ਬੈਠੀ ਸੀ। ਪੁਲਿਸ ਨੇ ਮਿ੍ਰਤਕ ਦੇ ਜੀਜੇ ਦੇ ਬਿਆਨਾਂ ਦੇ ਅਧਾਰ ਤੇ ਮੰਗੇਤਰ ਤੋਂ ਇਲਾਵਾ ਉਸਦੀ ਮਾਂ ਅਤੇ ਪਿਉ ਖਿਲਾਫ਼ ਮਾਮਲਾ ਦਰਜ ਕਰ ਲਿਆ। ਭਰੋਸੇਯੋਗ ਸੂਤਰਾਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਿ੍ਰਤਕ ਸੰਨੀ ਗੋਇਲ ਨੇ ਇਕ ਧਾਰਮਿਕ ਸਥਾਨ ’ਤੇ ਆਪਣੀ ਮੰਗੇਤਰ ਪਾਇਲ ਨੂੰ ਪਹਿਲੀ ਵਾਰ ਦੇਖਿਆ ਸੀ ਜਿਥੇ ਪਾਇਲ ਵੀ ਆਪਣੇ ਪਰਿਵਾਰ ਸਮੇਤ ਨਤਮਸਤਕ ਹੋਣ ਗਈ ਸੀ । ਸੰਨੀ ਨੂੰ ਪਾਇਲ ਪਹਿਲੀ ਨਜ਼ਰੇ ਹੀ ਭਾਅ ਗਈ ਅਤੇ ਉਸ ਨੇ ਪਰਿਵਾਰਕ ਮੈਂਬਰਾਂ ਰਾਹੀਂ ਲੜਕੀ ਨਾਲ ਵਿਆਹ ਦੀ ਇੱਛਾ ਜਤਾਈ ਤੇ ਇੰਜ ਅਰੇਂਜ ਮੈਰਿਜ ਦੇ ਰੂਪ ਵਿਚ ਰਿਸ਼ਤਾ ਤੈਅ ਹੋ ਗਿਆ ਪਰ ਸੰਨੀ ਨੂੰ ਪਾਇਲ ਦਾ ਨੌਕਰੀ ਕਰਨਾ ਪਸੰਦ ਨਹੀਂ ਸੀ ਇਸ ਕਰਕੇ ਉਹ ਅਕਸਰ ਉਸ ਨੂੰ ਕਿਸੇ ਵੀ ਅਦਾਰੇ ਵਿਚ ਨੌਕਰੀ ਕਰਨ ਤੋਂ ਵਰਜਦਾ ਸੀ ਤੇ ਲੋੜ ਪੈਣ ’ਤੇ ਉਸ ਦੀ ਮਾਇਕ ਸਹਾਇਤਾ ਵੀ ਕਰ ਦਿੰਦਾ ਸੀ । ਇਹ ਵੀ ਜ਼ਿਕਰਯੋਗ ਹੈ ਕਿ ਸੰਨੀ ਗੋਇਲ ਏ ਸੀ ਰਿਪੇਅਰ ਦਾ ਕੰਮ ਕਰਦਾ ਸੀ ਜਦਕਿ ਲੜਕੀ ਉਸ ਨਾਲੋਂ ਜ਼ਿਆਦਾ ਪੜੀ ਲਿੱਖੀ ਸੀ । ਵਿਆਹ ਤੋਂ ਪਹਿਲਾਂ ਹੀ ਰਿਸ਼ਤੇ ਵਿਚ ਕੜਵਾਹਟ ਆਉਣ ’ਤੇ ਸੰਨੀ ਦੇ ਜੀਜੇ ਨੇ ਰਿਸ਼ਤਾ ਤੋੜਨ ਦੀ ਸਲਾਹ ਦਿੱਤੀ ਪਰ ਸੰਨੀ ਮਾਨਸਿਕ ਤੌਰ ’ਤੇ ਪਾਇਲ ਨਾਲ ਇਸ ਕਦਰ ਜੁੜ ਚੁੱਕਾ ਸੀ ਕਿ ਉਹ ਇਹਨਾਂ ਵੱਡਾ ਫੈਸਲਾ ਨਾ ਲੈ ਸਕਿਆ ਅਤੇ ਪਰੇਸ਼ਾਨੀ ਵਿਚ ਜੀਵਨ ਲੀਲਾ ਖਤਮ ਕਰ ਲਈ । ਤਾਜ਼ਾ ਘਟਨਾਕ੍ਰਮ ਵੀ ਲੜਕੀ ਨੂੰ ਕਿਸੇ ਨੌਕਰੀ ਮਿਲਣ ਨਾਲ ਹੀ ਜੋੜ ਕੇ ਦੇਖਿਆ ਜਾ ਰਿਹਾ ਹੈ । ਹਾਲ ਦੀ ਘੜੀ ਪੁਲਿਸ ਦੀ ਤਫਤੀਸ਼ ਜਾਰੀ ਹੈ --------------- -------------------*ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


