ਵਿਜੀਲੈਂਸ ਨੇ ਦੋਸ਼ੀ ਨਾਇਬ ਤਹਿਸੀਲਦਾਰ ਮੋਗਾ ਸੁਰਿੰਦਰ ਕੁਮਾਰ ਪੱਬੀ ਦੇ ਡਰਾਈਵਰ ਤੋਂ ਰਿਸ਼ਵਤ ਦੇ ਇਕ ਲੱਖ ਰੁਪਏ ਕੀਤੇ ਬਰਾਮਦ

ਚੰਡੀਗੜ 29 ਦਸੰਬਰ:(ਜਸ਼ਨ)  : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਮੁਲਜ਼ਮ ਨਾਇਬ ਤਹਿਸੀਲਦਾਰ ਸੁਰਿੰਦਰ ਕੁਮਾਰ ਪੱਬੀ ਦੇ ਡਰਾਈਵਰ  ਜਗਜੀਤ ਸਿੰਘ ਜੱਗਾ ਤੋਂ ਰਿਸ਼ਵਤ ਦੀ ਇਕ ਲੱਖ ਰੁਪਏ ਦੀ ਰਾਸ਼ੀ ਬਰਾਮਦ ਕਰ ਲਈ ਹੈ। ਜੋ ਕਿ 5 ਦਸੰਬਰ ਨੂੰ ਮੋਗਾ ਜ਼ਿਲੇ ਦੇ ਅਜੀਤਵਾਲ ਵਿਚ ਵਿਜੀਲੈਂਸ ਵਲੋਂਕੀਤੇ ਗਏ ਟਰੈਪ ਦੌਰਾਨ ਰਿਸ਼ਵਤਖੋਰੀ ਦੇ ਕੇਸ ਵਿਚ ਫਰਾਰ ਸੀਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਓਰੋ ਨੂੰ ਮੋਹਾਲੀ ਦੀ ਅਦਾਲਤ ਤੋਂ ਜੱਗਾ ਦਾ ਦੋ ਦਿਨ ਮਿਲਿਆ ਹੈ ਜਿਸ ਦੌਰਾਨ ਜੱਗਾ ਨੇ ਮੰਨਿਆ ਕਿ ਸ਼ਿਕਾਇਤਕਰਤਾ ਦਰਸ਼ਨ ਸਿੰਘ ਸਿੱਧੂ ਵਲੋਂ ਦੋਸ਼ੀ ਨਾਇਬ ਤਹਿਸੀਲਦਾਰ ਨੂੰ ਇਕ ਲੱਖ ਰੁਪਏ ਦੀਰਿਸ਼ਵਤ ਦਿੱਤੀ ਗਈ ਸੀ ਜੋ ਕਿ ਉਸ ਵਲੋਂ ਨਾਇਬ ਤਹਿਸੀਲਦਾਰ ਦੇ ਕਹਿਣ ‘ਤੇ ਫੜੀ ਗਈ ਸੀ ਉਸਨੇ ਇਹ ਵੀ ਦੱਸਿਆ ਕਿ ਵਿਜੀਲੈਂਸ ਟਰੈਪ ਦੌਰਾਨ ਨਾਇਬ ਤਹਿਸੀਲਦਾਰ ਵਲੋਂ ਉਸ ਨੂੰ ਆਪਣੇ ਦਫਤਰ ਦੇ ਪਿਛਲੇ ਦਰਵਾਜੇ ਤੋਂ ਭਜਣ ਲਈ ਕਿਹਾ ਅਤੇ ਬਾਅਦ ਵਿੱਚ ਮੋਗਾ ਸ਼ਹਿਰ ਵਿਖੇ ਮਿਲਣ ਲਈਕਿਹਾ ਗਿਆਵਿਜੀਲੈਂਸ ਦੀ  ਤਫਤੀਸ਼ ਦੌਰਾਨ ਦੋਸ਼ੀ ਡਰਾਈਵਰ ਨੇ ਇਹ ਵੀ ਕਬੂਲ ਕੀਤਾ ਕਿ ਉਸਨੇ ਰਿਸ਼ਵਤ ਦੇ ਇਕ ਲੱਖ ਰੁਪਏ ਆਪਣੇ ਪਿੰਡ ਵਿਚ ਇਕ ਹਵੇਲੀ ਵਿਚ ਨੂੰ ਲੁਕਾਏ ...ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਦੇ ਰਿਮਾਂਡ ਦੌਰਾਨ ਦੋਸ਼ੀ ਡਰਾਈਵਰ ਦੀ ਨਿਸ਼ਾਨਦੇਹੀ ‘ਤੇ ਰਿਸ਼ਵਤ ਦੇ ਪੂਰੇ ਪੈਸੇ ਸਰਕਾਰੀ ਗਵਾਹਾਂ ਦੀ ਹਾਜਰੀ ਵਿਚ ਬਰਾਮਦ ਕਰ ਲਏ ਮੁਲਜ਼ਮ ਡਰਾਈਵਰ ਨੇ ਇਹ ਵੀ ਸਵੀਕਾਰ ਕੀਤਾ ਕਿ ਰਾਜ ਦੇ ਮਾਲ ਵਿਭਾਗ ਵਿਚ ਡਰਾਈਵਰ ਦੇ ਤੌਰ ‘ਤੇਉਸ ਨੂੰ ਇਕ ਫਰਜ਼ੀ ਆਈ.ਡੀ ਕਾਰਡ ਦਿੱਤਾ ਗਿਆ ਹੈ, ਜੋ ਕਿ ਦੋਸ਼ੀ ਨਾਇਬ ਤਹਿਸੀਲਦਾਰ ਨੇ ਹੀ ਬਣਾਇਆ ਸੀ। ਉਨਾਂ ਕਿਹਾ ਕਿ ਇਸ ਮਾਮਲੇ ਵਿਚ ਹੋਰ ਜਾਂਚ ਜਾਰੀ ਹੈ।