ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਹੇਠ ਮੀਟਿੰਗ ਦੌਰਾਨ ਕਾਂਗਰਸ ਦੀਆਂ ਲੋਕ ਹਿਤੈਸ਼ੀ ਨੀਤੀਆਂ ਘਰ ਘਰ ਲੈ ਜਾਣ ਦਾ ਲਿਆ ਅਹਿਦ

ਮੋਗਾ, 1 ਜਨਵਰੀ (ਜਸ਼ਨ)-ਅੱਜ ਮੋਗਾ ਦੇ ਰੈਸਟ ਹਾੳੂਸ ਵਿਖੇ ਕਾਂਗਰਸ ਦੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਦੀ ਅਗਵਾਈ ਹੇਠ ਕਾਂਗਰਸ ਦੀ ਜ਼ਿਲਾ ਪੱਧਰੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਤੋਂ ਇਲਾਵਾ ਵਿਧਾਇਕ ਡਾ. ਹਰਜੋਤ ਕਮਲ ਸਿੰਘ, ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਮਹਿਲਾ ਕਾਂਗਰਸ ਦੀ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ, ਸਾਬਕਾ ਵਿਧਾਇਕ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸਾਬਕਾ ਮੰਤਰੀ ਡਾ. ਮਾਲਤੀ ਥਾਪਰ ,ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ,ਗੁਰਬਚਨ ਸਿੰਘ ਬਰਾੜ ਸੂਬਾ ਸਕੱਤਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਜਗਸੀਰ ਸਿੰਘ ਮੰਗੇਵਾਲੀਆ, ਅਸ਼ੋਕ ਕਾਲੀਆ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ, ਸਕੱਤਰ ਗੁਰਸੇਵਕ ਸਿੰਘ ਚੀਮਾ, ਸੂਬਾ ਸਕੱਤਰ ਰਮੇਸ਼ ਕੁੱਕੂ ਆਦਿ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ।
ਮੀਟਿੰਗ ਦੌਰਾਨ ਜਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਨੇ ਸਮੂਹ ਕਾਂਗਰਸੀ ਆਗੂਆਂ ਤੇ ਵਰਕਰਾਂ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਅਪੀਲ ਕੀਤੀ ਕਿ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਰਾਹੁਲ ਗਾਂਧੀ ਦੇ ਅਹੁਦਾ ਸੰਭਾਲਣ ਉਪਰੰਤ ਕਾਂਗਰਸੀ ਖੇਮਿਆਂ ਵਿਚ ਬੇਹੱਦ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਇਸੇ ਉਤਸ਼ਾਹ ਨੂੰ ਬਰਕਰਾਰ ਰੱਖਦਿਆਂ ਕਾਂਗਰਸ ਦਾ ਹਰ ਵਫਾਦਾਰ ਸਿਪਾਹੀ ਕਾਂਗਰਸ ਦੀਆਂ ਨੀਤੀਆਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰੇਗਾ ਤਾਂ ਕਿ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਲੋਕਾਂ ਦੇ ਸਹਿਯੋਗ ਨਾਲ ਜਿੱਤ ਕੇ ਕਾਂਗਰਸ ਸਮੁੱਚੇ ਦੇਸ਼ ਵਿਚ ਜਿੱਤ ਦਾ ਪ੍ਰਚਮ ਲਹਿਰਾਉਂਦਿਆਂ ਲੋਕਾਂ ਜੀਵਨ ਵਿਚ ਨੂੰ ਖੁਸ਼ਹਾਲੀ ਲਿਆ ਸਕੇ । ਉਹਨਾਂ ਆਖਿਆ ਕਿ ਪਿਛਲੇ 10 ਸਾਲ ਤੋਂ ਅਕਾਲੀ ਭਾਜਪਾ ਗੱਠਜੋੜ ਦੀ ਅਣਦੇਖੀ ਦਾ ਸ਼ਿਕਾਰ ਸੂਬਾ ਵਿਕਾਸ ਨੂੰ ਤਰਸ ਰਿਹਾ ਹੈ ਪਰ ਅਸਾਵੀਂ ਆਰਥਿਕ ਹਾਲਤ ਕਰਕੇ ਥੋੜਾ ਸਮਾਂ ਜ਼ਰੂਰ ਲੱਗੇਗਾ ਪਰ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਤੋਂ ਹਰ ਪੰਜਾਬੀ ਭਲੀ ਭਾਂਤ ਵਾਕਿਫ਼ ਹੈ ਅਤੇ ਉਹਨਾਂ ਨੂੰ ਯਕੀਨ ਹੈ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿਚ ਲੋਕਾਂ ਨਾਲ ਕੀਤਾ ਹਰ ਵਾਅਦਾ ਇੰਨ-ਬਿੰਨ ਪੂਰਾ ਕੀਤਾ ਜਾਵੇਗਾ। ਇਸ ਮੌਕੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਵਿਚ ਧਰਮਕੋਟ ਅਤੇ ਫਤਹਿਗੜ ਪੰਜਤੂਰ ਨਗਰ ਕੌਂਸਲ ਚੋਣਾਂ ਨਿਰਪੱਖਤਾ ਨਾਲ ਕਰਵਾਉਣ ਅਤੇ ਹੂੁੰਝਾਫੇਰ ਜਿੱਤ ਹਾਸਲ ਕਰਨ ਦੀ ਖੁਸ਼ੀ ਵਿਚ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਡਾ. ਹਰਜੋਤ ਕਮਲ ਅਤੇ ਹੋਰਨਾਂ ਬੁਲਾਰਿਆਂ ਨੇ ਇਕਜੁੱਟ ਹੋ ਕੇ ਸੂਬੇ ਦੇ ਵਿਕਾਸ ਵਿਸ਼ੇਸ਼ਕਰ ਮੋਗਾ ਜਿਲੇ ਨੂੰ ਨਮੂਨੇ ਦਾ ਜਿਲਾ ਬਣਾਉਣ ਲਈ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ।ਮੀਟਿੰਗ ਉਪਰੰਤ ’ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਡਾ: ਹਰਜੋਤ ਨੇ ਆਖਿਆ ਕਿ ਨਵੇਂ ਸਾਲ ਵਿਚ ਮੋਗੇ ਦਾ ਵਿਕਾਸ ਪ੍ਰਮੁੱਖ ਏਜੰਡਾ ਹੋਵੇਗਾ। ਇਸ ਮੌਕੇ ਨਵੇਂ ਸਾਲ ਦੀ ਖੁਸ਼ੀ ਵਿਚ ਲੱਡੂ ਵੀ ਵੰਡੇ ਗਏ।
ਅੱਜ ਦੀ ਮੀਟਿੰਗ ਵਿਚ ਕਾਂਗਰਸ ਦੇ ਬੁਲਾਰੇ ਡਾ. ਤਾਰਾ ਸਿੰਘ ਸੰਧੂ, ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ, ਓਪਿੰਦਰ ਸਿੰਘ ਗਿੱਲ, ਐਮ.ਸੀ. ਨਰਿੰਦਰਪਾਲ ਸਿੰਘ ਸਿੱਧੂ, ਸਵਰਨ ਸਿੰਘ ਨਿਹਾਲ ਸਿੰਘ ਵਾਲਾ, ਡਾ: ਪਵਨ ਥਾਪਰ,ਵਿਜੇ ਧੀਰ, ਸਰਪੰਚ ਹਰਭਜਨ ਸਿੰਘ ਸੋਸਣ, ਦਵਿੰਦਰ ਗਿੱਲ ਸੈਕਟਰੀ ਗਿੱਲ, ਬਲਵੰਤ ਰਾਏ ਪੰਮਾ ਜਨਰਲ ਸਕੱਤਰ ਕਾਂਗਰਸ, ਰਾਜ ਕੁਮਾਰ ਮੁਖੀਜਾ, ਦਵਿੰਦਰ ਜੌੜਾ, ਠਾਣਾ ਸਿੰਘ ਜੌਹਲ, ਸਰਪੰਚ ਜਗਦੇਵ ਸਿੰਘ ਮੀਤ ਪ੍ਰਧਾਨ, ਅਮਰਜੀਤ ਸਿੰਘ ਅੰਬੀ, ਪ੍ਰਵੀਨ ਸ਼ਰਮਾ, ਨਗਿੰਦਰ ਸਿੰਘ ਰਾਜਪੂਤ ਸਕੱਤਰ, ਮਹਿਲਾ ਕਾਂਗਰਸ ਪ੍ਰਧਾਨ ਵੀਰਪਾਲ ਕੌਰ ਜੌਹਲ, ਸਰਪੰਚ ਨਾਹਰ ਸਿੰਘ ਡਰੋਲੀ ਭਾਈ, ਗੁਰਲਾਭ ਸਿੰਘ, ਸੁਖਦੇਵ ਸਿੰਘ ਫੌਜੀ, ਰਘੁਬੀਰ ਸਿੰਘ, ਸੁਖਵੀਰ ਸਿੰਘ (ਸਾਰੇ ਮੈਂਬਰ), ਝੀਦਾ ਬਰਾੜ,ਜਰਨੈਲ ਖੰਬੇ, ਪ੍ਰੇਮਸ਼ਰਨਜੀਤ ਹੈਪੀ, ਸੰਜੀਵ ਬਠਲਾ, ਸੰਜੀਵ ਛਾਬੜਾ, ਸ਼ਿਵਚਰਨਜੀਤ ਸਿੰਘ, ਸਰਪੰਚ ਗੁਰਿੰਦਰ ਸਿੰਘ ,ਬਲਵੰਤ ਰਾਏ ਪੰਮਾ,ਸੁਖਦੇਵ ਸਿੰਘ ਛੀਨਾ,ਬਲਵੀਰ ਸਿੰਘ ਧਾਲੀਵਾਲ ਕੋਕਰੀ ,ਮੈਂਬਰ ਬਲਾਕ ਸੰਮਤੀ ਗੁਰਦੇਵ ਸਿੰਘ,ਕੁਲਵਿੰਦਰ ਸਿੰਘ,ਰਣਜੀਤ ਸਿੰਘ,ਬਲਾਕ ਪ੍ਰਧਾਨ ਹਰਭਜਨ ਸਿੰਘ,ਸਾਬਕਾ ਸਰਪੰਚ ਹਰਦਰਸ਼ਨ ਸਿੰਘ ਅਤੇ ਹਰਦੀਪ ਸਿੰਘ ਫੌਜੀ ਤੋਂ ਇਲਾਵਾ ਕਾਂਗਰਸੀ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ ।


