2018 ਦੀ ਆਮਦ ’ਤੇ ਗੋਲਡ ਕੋਸਟ ਕਲੱਬ ’ਚ ਹੋਏ ‘‘ਨਿਊ ਈਅਰ ਬਾਸ਼’’ ਸਮਾਗਮ ਯਾਦਗਾਰੀ ਹੋ ਨਿਬੜੇ

ਮੋਗਾ, 1 ਜਨਵਰੀ (ਜਸ਼ਨ) ਨਵੇਂ ਵਰੇ ਦੀ ਆਮਦ ਨੂੰ ਮੁੱਖ ਰੱਖਦਿਆਂ ਮੋਗਾ ਦੇ ਗੋਲਡ ਕੋਸਟ ਕਲੱਬ ’ਚ 31 ਦਸੰਬਰ ਦੀ ਰਾਤ ਨੂੰ ਮਨੋਰੰਜਨ ਲਈ ਹੋਏ ਸਮਾਗਮ ”ਨਿਊ ਈਅਰ ਬਾਸ਼” ’ਚ ਸ਼ਹਿਰ ਦੀਆਂ ਮੰਨੀਆਂ ਪ੍ਰਮੰਨੀਆਂ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਸਮੇਤ ਲੱਗਭੱਗ 250 ਵਿਆਹੇ ਜੋੜਿਆਂ ਨੇ ਪਰਿਵਾਰਾਂ ਸਮੇਤ ਸਮਾਗਮ ਦਾ ਆਨੰਦ ਮਾਣਿਆ ਤੇ ਇੰਜ ਸ਼ਹਿਰ ਵਿਚ ਹੋਏ ਵੱਖ ਵੱਖ ਸਮਾਗਮਾਂ ਨਾਲੋਂ ਇਹ ਸਮਾਗਮ ਪ੍ਰਭਾਵਸ਼ਾਲੀ ਹੋ ਨਿਬੜਿਆ। ਜ਼ਿਕਰਯੋਗ ਹੈ ਕਿ ਿਸਮਿਸ ਤੋਂ ਆਰੰਭ ਹੋਏ ਸਮਾਗਮਾਂ ਵਿਚ ਮੋਗਾ ਨਾਲ ਸਬੰਧਤ ਵਿਦਸ਼ਾਂ ਵਿਚ ਰਹਿੰਦੇ ਐਨ ਆਰ ਆਈਜ਼ ਨੇ ਵੀ ਗੋਲਡ ਕੋਸਟ ਕਲੱਬ ਵਿਚ ਆ ਕੇ ਖੁਸ਼ੀਆਂ ਸਾਂਝੀਆਂ ਕਰਨ ਦਾ ਲੁਤਫ਼ ਲਿਆ । ਨਵੇਂ ਸਾਲ ਦੇ ਸਮਾਗਮ ਦੀ ਸ਼ੁਰੂਆਤ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਨੇ ਸਾਂਝੇ ਤੌਰ ਤੇ ਰੀਬਨ ਕੱਟ ਕੇ ਕੀਤੀ। ਇਸ ਸਮਾਗਮ ਦੌਰਾਨ ਜਿੱਥੇ ਸ਼ਹਿਰ ਅਤੇ ਇਲਾਕੇ ਦੇ ਪਰਿਵਾਰਾਂ ਨੇ ਇਕੱਠਿਆਂ ਹੋ ਕੇ ਇੱਕ ਦੂਜੇ ਨੂੰ ਨਵੇਂ ਸਾਲ ਦੀਆਂ ਸ਼ੁਭ-ਕਾਮਨਾਵਾਂ ਦਿੱਤੀਆਂ, ੳੱੁਥੇ ਕਲੱਬ ਪ੍ਰਬੰਧਕਾਂ ਵਲੋਂ ਕੀਤੇ ਵਿਸ਼ੇਸ਼ ਨਾਚ-ਗਾਣੇ ਦੇ ਪ੍ਰਬੰਧ ਦੌਰਾਨ ਡੀ. ਜੇ. ਦੀ ਥਾਪ ’ਤੇ ਜੋੜਿਆਂ ਨੇ ਖੂਬ ਡਾਂਸ ਕੀਤਾ।

ਇਸ ਮੌਕੇ ਵਿਦੇਸ਼ਾਂ ਦੀ ਤਰਜ਼ ’ਤੇ ਕੀਤੀ ਗਈ ਆਤਿਸ਼ਬਾਜੀ ਅਤੇ ਲਾਇਟਿੰਗ ਨੇ ਨਵੇਂ ਵਰੇ ਦੀਆਂ ਖੁਸ਼ੀਆਂ ਨੂੰ ਦੂਣ-ਸੁਆਈਆਂ ਕਰ ਦਿੱਤਾ। ਇਸ ਮੌਕੇ ਗੋਲਡ ਕੋਸਟ ਕਲੱਬ ਦੇ ਡਾਇਰੈਕਟਰ ਅਨੁਜ ਗੁਪਤਾ, ਚੇਅਰਮੈਨ ਗੌਰਵ ਗੁਪਤਾ ਅਤੇ ਮੈਨੇਜਿੰਗ ਡਾਇਰੈਕਟਰ ਅਸ਼ੋਕ ਗੁਪਤਾ ਨੇ ਸ਼ਹਿਰ ਵਾਸੀਆਂ ਵਲੋਂ ਸਮਾਗਮ ’ਚ ਦਿੱਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਕੀਤਾ।
ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਡਾਇਰੈਕਟਰ ਅਨੁਜ ਗੁਪਤਾ ਨੇ ਆਖਿਆ ਕਿ ਅਸੀਂ ਸਾਰੇ ਆਪਣੇ ਰੋਜ਼ਮਰਰਾ ਦੇ ਕੰਮਾਂ ਵਿਚ ਇੰਨੇ ਰੁਝੇ ਰਹਿੰਦੇ ਹਾਂ ਕਿ ਸਾਨੂੰ ਮਨੋਰੰਜਨ ਦਾ ਸਮਾਂ ਹੀ ਨਹੀਂ ਮਿਲਦਾ ਅਤੇ ਇਹੀ ਕਾਰਨ ਹੈ ਕਿ ਅੱਜਕੱਲ ਲੋਕ ਉਦਾਸੀਨਤਾ ਦਾ ਸ਼ਿਕਾਰ ਹੋ ਰਹੇ ਹਨ । ਉਹਨਾਂ ਕਿਹਾ ਕਿ ਵਿਦੇਸ਼ਾਂ ਵਿਚ ਲੋਕ ਸਾਡੇ ਨਾਲੋਂ ਜ਼ਿਆਦਾ ਕੰਮ ਕਰਦੇ ਹਨ ਪਰ ਉਹ ਕੰਮ ਉਪਰੰਤ ਵਿਸ਼ੇਸ਼ ਦਿਨਾਂ ’ਤੇ ਰਲ ਮਿਲ ਕੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ ਤੇ ਰੋਜ਼ਾਨਾਂ ਜ਼ਿੰਦਗੀ ਵਿਚ ਉਹ ਤਣਾਅ ਮੁਕਤ ਹੋ ਕੇ ਵਧੇਰੇ ੳੂਰਜਵਾਨ ਹੋ ਕੇ ਕੰਮ ਪ੍ਰਤੀ ਸਮਰਪਿਤ ਹੋ ਜਾਂਦੇ ਹਨ । ਅਨੁਜ ਗੁਪਤਾ ਨੇ ਸ਼ਹਿਰ ਵਾਸੀਆਂ ਵੱਲੋਂ ਗੋਲਡ ਕੋਸਟ ਕਲੱਬ ਪ੍ਰਤੀ ਦਿਖਾਏ ਵਿਸ਼ਵਾਸ਼ ਲਈ ਧੰਨਵਾਦ ਵੀ ਕੀਤਾ।


