ਨੈਤਿਕਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਹੈ ਲਘੂ ਫਿਲਮ ‘ਕੁਦਰਤ’-ਸਤਨਾਮ ਸਿੰਘ ਬੁਰਜ

ਬਰਗਾੜੀ, 2 ਜਨਵਰੀ (ਮਨਪ੍ਰੀਤ ਸਿੰਘ ਬਰਗਾੜੀ/ਸਤਨਾਮ ਬੁਰਜ ਹਰੀਕਾ) ਅਜਿਹੀਆਂ ਫਿਲਮਾਂ ਬਣਾਉਣ ਦੀ ਉਦੋਂ ਬਹੁਤ ਜਰੂਰਤ ਪੈਦਾ ਹੋ ਜਾਂਦੀ ਹੈ ਜਦੋਂ ਸਾਡੇ ਪਾਕ-ਪਵਿੱਤਰ ਰਿਸ਼ਤਿਆਂ ਵਿਚ ਅਨੈਤਤਿਕਤਾ ਆ ਜਾਂਦੀ ਹੈ ਅਤੇ ਨੌਜਵਾਨ ਪੀੜੀ ਦਿਨ-ਬ-ਦਿਨ ਅਪਰਾਧਿਕ ਗਤੀਵਿਧੀਆਂ ਨੂੰ ਅੰਜ਼ਾਮ ਦਿੰਦੀਆਂ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਤਨਾਮ ਸਿੰਘ ਬੁਰਜ ਨੇ ਲਘੂ ਫਿਲਮ ‘ਕੁਦਰਤ’ ਫਿਲਮ ਦੀ ਸ਼ੂਟਿੰਗ ਮੌਕੇ ਕੀਤਾ । ਬੁਰਜ ਨੇ ਕਿਹਾ ਕਿ ‘ਕੁਦਰਤ’ ਫਿਲਮ ਇਹਨਾਂ ਹੀ ਸਮਾਜਿਕ ਕੁਰੀਤੀਆਂ ਬਾਰੇ ਜਾਣੂ ਕਰਵਾਉਂਦੀ ਹੈ । ਉਹਨਾਂ ਕਿਹਾ ਕਿ ਨਿਰਮਾਤਾ ਭਾਰਤ ਭੂਸ਼ਣ, ਡਾਇਰੈਕਟਰ ਵਿਸ਼ਵਾਸ਼ ਸਿੰਘ ਸਿੱਧੂ ਦਾ ਉਪਰਾਲਾ ਅਤੇ ਲੇਖਕ ਗੁਰਭੇਜ ਸਿੰਘ ਬਹਿਬਲ ਕਲਾਂ ਵੱਲੋਂ ਲਿਖੀ ਇਹ ਪੰਜਾਬੀ ਲਘੂ ਫਿਲਮ ਪੰਜਾਬੀ ਦੀ ਸੱਚਾਈ ਪੇਸ਼ ਕਰਦੀ ਹੈ। ਇਸ ਫਿਲਮ ਵਿੱਚ ਨੌਜਵਾਨ ਕਰਨਵੀਰ ਪੁਰੀ, ਭਾਰਤ ਬਰਿਆਲ, ਸਤਨਾਮ ਘੁੱਦਾ, ਜਸਪਿੰਦਰ ਜੱਸੀ, ਜਸਮੀਨ ਮੀਨੂੰ, ਵਿਸ਼ਨ, ਹੰਸ ਵਰਮਾ, ਗੁਰਮੀਤ ਬਾਠ, ਲਵਪ੍ਰੀਤ ਬਾਠ ਆਦਿ ਕਲਾਕਾਰਾਂ ਨੇ ਬਾਖੂਬੀ ਕੰਮ ਕੀਤਾ ਹੈ। ਇਹ ਫਿਲਮ ਆਉਣ ਵਾਲੇ ਦਿਨਾਂ ’ਚ ਜਲਦ ਹੀ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਸਮੇਂ ਸਤਨਾਮ ਬੁਰਜ ਹਰੀਕਾ, ਬੇਅੰਤ ਗਿੱਲ ਭਲੂਰ, ਸ਼ਮਿੰਦਰ ਬੱਤਰਾ, ਲਵਜੋਤ ਸਿਵੀਆਂ, ਨੀਰਜ਼ ਕੰਬੋਜ਼, ਗੁਰਪ੍ਰੇਮ ਸਿੰਘ ਬਰਗਾੜੀ, ਸੂਬੇਦਾਰ ਮੁਨਸ਼ੀ ਸਿੰਘ ਆਦਿ ਹਾਜ਼ਰ ਸਨ।


