ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਨੇ ਨਵੇਂ ਸਾਲ ਦੇ ਆਗਮਨ ਤੇ ਲਗਾਇਆ ਖੂਨਦਾਨ ਕੈਂਪ

ਮੋਗਾ 2 ਜਨਵਰੀ: (ਜਸ਼ਨ)  ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਮੋਗਾ ਵੱਲੋਂ ਹਰ ਸਾਲ ਦੀ ਤਰਾਂ ਪਹਿਲੀ ਜਨਵਰੀ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਅਤੇ 21 ਖੂਨਦਾਨੀਆਂ ਨੇ ਖੂਨਦਾਨ ਕਰਕੇ ਦੋ ਨੇ ਅੱਖਾਂ ਦਾਨ ਕਰਨ ਦੇ ਫਾਰਮ ਭਰ ਕੇ ਨਵੇਂ ਸਾਲ ਨੂੰ ਜੀ ਆਇਆਂ ਕਿਹਾ । ਇਸ ਮੌਕੇ ਭਾਈ ਘਨਈਆ ਬਲੱਡ ਡੋਨਰ ਸੁਸਾਇਟੀ ਮੋਗਾ ਦੇ ਪ੍ਧਾਨ ਗੁਰਨਾਮ ਸਿੰਘ ਲਵਲੀ ਅਤੇ ਰੂਰਲ ਐਨ.ਜੀ.ਓ. ਮੋਗਾ ਦੇ ਚੇਅਰਮੈਨ ਮਹਿੰਦਰ ਪਾਲ ਲੂੰਬਾ ਨੇ ਖੂਨਦਾਨੀਆਂ ਅਤੇ ਨੇਤਰਦਾਨੀਆਂ ਦੇ ਬੈਜ਼ ਲਗਾ ਕੇ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਹਨਾਂ ਸਭ ਨੂੰ ਨਵੇਂ ਸਾਲ ਦੀ ਵਧਾਈ ਦਿੰਦਿਆਂ ਕਿਹਾ ਕਿ ਨਵਾਂ ਸਾਲ ਸਭ ਲਈ ਖੁਸ਼ੀਆਂ ਅਤੇ ਖੇੜੇ ਲੈ ਕੇ ਆਵੇ । ਉਹਨਾਂ ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ   ਕਿਹਾ ਕਿ ਸਾਨੂੰ ਸਭ ਨੂੰ ਨਿਯਮਿਤ ਰੂਪ ਵਿੱਚ ਖੂਨਦਾਨ ਕਰਨ ਦੀ ਆਦਤ ਪਾਉਣੀ ਚਾਹੀਦੀ ਹੈ ਤਾਂ ਜੋ ਲੋੜਵੰਦ ਮਰੀਜਾਂ ਨੂੰ ਲੋੜ ਪੈਣ ਤੇ ਤੁਰੰਤ ਖੂਨ ਉਪਲਬਧ ਹੋ ਸਕੇ । ਉਹਨਾਂ ਖੂਨਦਾਨੀਆਂ ਅਤੇ ਨੇਤਰਦਾਨੀਆਂ ਦਾ ਸੁਸਾਇਟੀ ਵੱਲੋਂ ਧੰਨਵਾਦ ਵੀ ਕੀਤਾ । ਇਸ ਮੌਕੇ ਮੋਗਾ ਨਿਵਾਸੀ  ਸੁਖਵਿੰਦਰ ਸਿੰਘ ਵੱਲੋਂ ਹਰ ਸਾਲ ਦੀ ਤਰਾਂ ਆਪਣੀ ਪਤਨੀ ਸਮੇਤ ਖੂਨਦਾਨ ਕੀਤਾ । ਸਿਵਲ ਹਸਪਤਾਲ ਦੇ ਕਰਮਚਾਰੀਆਂ ਅਮਰਿਤ ਸ਼ਰਮਾ ਅਤੇ ਤੇਜਿੰਦਰਪਾਲ ਸਿੰਘ ਨੇ ਵੀ ਕੈਂਪ ਵਿੱਚ ਆ ਕੇ ਖੂਨਦਾਨ ਕੀਤਾ । ਇਸ ਮੌਕੇ ਪੁਨਰਜੋਤ ਦੇ ਜਿਲਾ ਕੋਆਰਡੀਨੇਟਰ ਮਹਿੰਦਰ ਪਾਲ ਲੂੰਬਾ ਨੇ ਤਖਤੂਪੁਰਾ ਨਿਵਾਸੀ ਅਮਰਦੀਪ ਸਿੰਘ ਅਤੇ ਮੈਹਰੋਂ ਨਿਵਾਸੀ ਸਤਪਿੰਦਰ ਸਿੰਘ ਨੂੰ ਅੱਖਾਂ ਦਾਨ ਕਰਨ ਦੇ ਸ਼ਪਥ ਪੱਤਰ ਭਰਨ ਤੋਂ ਬਾਅਦ ਸਰਟੀਫਿਕੇਟ ਜਾਰੀ ਕੀਤੇ । ਇਸ ਮੌਕੇ ਖੂਨਦਾਨੀਆਂ ਵਿੱਚ ਉਕਤ ਤੋਂ ਇਲਾਵਾ ਰਣਜੀਤ ਸਿੰਘ ਟੱਕਰ, ਗੁਰਦੀਪ ਸਿੰਘ ਦੀਪਾ, ਹਰਿੰਦਰ ਸਿੰਘ, ਅਮਨਦੀਪ ਸਿੰਘ, ਕਰਨਦੀਪ ਸਿੰਘ, ਦਰਸ਼ਨ ਸਿੰਘ, ਬਿੰਦਰ ਸਿੰਘ, ਸੁਖਵਿੰਦਰ ਸਿੰਘ, ਗੁਰਮੀਤ ਸਿੰਘ, ਗੁਰਬਖਸ਼ ਸਿੰਘ, ਗੁਰਜੀਤ ਸਿੰਘ, ਗੁਰਪ੍ੀਤ ਸਿੰਘ, ਰਣਜੀਤ ਸਿੰਘ, ਸਤਵਿੰਦਰ ਕੌਰ ਅਤੇ ਤੇਜਿੰਦਰਪਾਲ ਸਿੰਘ ਆਦਿ ਹਾਜਰ ਸਨ ।   

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ