‘ਸਾਡੀ ਵਾਰੀ ਰੰਗ ਮੁੱਕਿਆ,ਹੋਲੀ ਗੈਰਾਂ ਨਾਲ ਖੇਡੀ ਤੈਂ ਬਥੇਰੀ’ ਗੀਤ ਵਾਲੇ ਲੋਕ ਗਾਇਕ ਰਾਜ ਬਰਾੜ ਦੀ ਯਾਦ ’ਚ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ

ਬਰਗਾੜੀ 3 ਜਨਵਰੀ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ) ਨੇੜਲੇ ਪਿੰਡ ਮੱਲਕੇ ਵਿਖੇ ਮਰਹੂਮ ਪੰਜਾਬੀ ਲੋਕ ਗਾਇਕ ਰਾਜ ਬਰਾੜ ਦੀ ਯਾਦ ਨੂੰ ਤਾਜਾ ਕਰਦਿਆਂ ਐਨ.ਆਰ. ਆਈ. ਵੀਰਾਂ, ਨਗਰ ਨਿਵਾਸੀਆਂ ਅਤੇ ਉਹਨਾਂ ਨੂੰ ਚਾਹੁਣ ਵਾਲਿਆਂ ਵੱਲੋਂ ਜਗਦੰਬਾ ਅੱਖਾਂ ਦਾ ਹਸਪਤਾਲ ਬਾਘਾਪੁਰਾਣਾ ਦੇ ਸਹਿਯੋਗ ਨਾਲ ਅੱਖਾਂ ਦਾ ਮੁਫ਼ਤ ਚੈੱਕਅਪ ਕੈਂਪ ਲਾਇਆ ਗਿਆ। ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਅੰਗਰੇਜ ਸਿੰਘ ਮੱਲਕੇ ਨੇ ਦੱਸਿਆ ਕਿ ਕੈਂਪ ਦਾ ਉਦਘਾਟਨ ਮਰਹੂਮ ਰਾਜ ਬਰਾੜ ਦੀ ਧਰਮਪਤਨੀ ਬਲਵਿੰਦਰ ਕੌਰ ਵੱਲੋਂ ਕੀਤਾ ਗਿਆ। ਇਸ ਕੈਂਪ ਵਿਚ 350 ਮਰੀਜ਼ਾਂ ਨੂੰ ਮੁਫ਼ਤ ਦਵਾਈਆਂ, ਐਨਕਾਂ ਅਤੇ ਲੋੜਵੰਦ ਮਰੀਜ਼ਾਂ ਦੇ ਲੈਂਨਜ਼ ਵੀ ਪਾਏ ਗਏ। 

ਉਹਨਾਂ ਅੱਗੇ ਕਿਹਾ ਕਿ ਆਉਣ ਵਾਲੇ ਸਮੇਂ ’ਚ ਪਿੰਡ ਮੱਲਕੇ ਵਿਖੇ ਰਾਜ ਬਰਾੜ ਦੀ ਯਾਦ ’ਚ ਕੋਈ ਯਾਦਗਾਰ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ। ਇਸ ਸਮੇਂ ਅੰਗਰੇਜ ਸਿੰਘ ਮੱਲਕੇ, ਬਲਵਿੰਦਰ ਕੌਰ, ਅੱਕੀ ਗਿੱਲ ਘੱਲ ਖੁਰਦ, ਹਰਬੰਸ ਸਿੰਘ ਜਿਉਣ ਵਾਲਾ, ਹਰਪ੍ਰੀਤ ਸਿੰਘ ਸੰਘਾ, ਬਲਰਾਜ ਸਿੰਘ ਬਰਾੜ, ਗੁਰਦਿਲਬਾਗ ਸਿੰਘ ਕੈਨੇਡਾ, ਰਾਜਾ ਮੱਲਕੇ ਕੈਨੇਡਾ, ਜਗਤਾਰ ਬਰਾੜ ਮੱਲਕੇ, ਸੁਖਚੈਨ ਸਿੰਘ ਪ੍ਰਧਾਨ, ਕੁਲਦੀਪ ਮੱਲਕੇ, ਗੁਰਪ੍ਰੀਤ ਸਿੰਘ ਖਾਲਸਾ, ਘਣ ਸਿੰਘ ਖਾਲਸਾ, ਗੁਰਵਿੰਦਰ ਸਿੰਘ ਸਿਵੀਆਂ, ਡਾ. ਗੁਰਪ੍ਰੀਤ ਸਿੰਘ, ਬੇਅੰਤ ਸਿੰਘ ਰੋਮਾਣਾ, ਅਸੂਲ ਮੰਚ ਪੰਜਾਬ, ਅਜ਼ਾਦ ਵੈੱਲਫੇਅਰ ਕਲੱਬ ਮੱਲਕੇ ਆਦਿ ਤੋਂ ਇਲਾਵਾ ਨਗਰ ਨਿਵਾਸੀ ਹਾਜ਼ਰ ਸਨ। 
********‘ਸਾਡੀ ਵਾਰੀ ਰੰਗ ਮੁੱਕਿਆ,ਹੋਲੀ ਗੈਰਾਂ ਨਾਲ ਖੇਡੀ ਤੈਂ ਬਥੇਰੀ’ ਗੀਤ ਸੁਣਨ ਲਈ ਹੇਠ ਦਿੱਤੇ ਿਕ ’ਤੇ ਕਲਿੱਕ ਕਰੋ।