ਸਹਿਕਾਰੀ ਬੈਂਕਾਂ ਤੋਂ ਕਰਜ਼ਾ ਲੈਣ ਵਾਲੇ ਢਾਈ ਏਕੜ ਤੱਕ ਦੀ ਜ਼ਮੀਨ ਵਾਲੇ ਕਿਸਾਨ ਪਹਿਲੇ ਪੜਾਅ ਵਿੱਚ ਕਰਜ਼ਾ ਮੁਆਫੀ ਸਕੀਮ ਦਾ ਲੈ ਸਕਣਗੇ ਲਾਭ-ਡਿਪਟੀ ਕਮਿਸਨਰ

ਮੋਗਾ 3 ਜਨਵਰੀ:(ਜਸ਼ਨ)-ਡਿਪਟੀ ਕਮਿਸਨਰ ਮੋਗਾ ਸ. ਦਿਲਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿੰਨਾਂ ਛੋਟੇ ਅਤੇ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨ ਵੀਰਾਂ ਨੇ ਕੋ-ਅਪਰੇਟਿਵ ਬੈਂਕਾਂ ਤੋਂ ਕਰਜ਼ਾ ਲਿਆ ਸੀ, ਪੰਜਾਬ ਸਰਕਾਰ ਵੱਲੋਂ ਪਹਿਲੇ ਪੜਾਅ ਵਿੱਚ ਉਨਾਂ ਕਿਸਾਨ ਵੀਰਾਂ ਦਾ ਹੀ ਕਰਜ਼ਾ ਮੁਆਫ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਜਿਹੜੇ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨ ਵੀਰਾਂ ਦਾ ਨਾਮ ਕਰਜ਼ਾ ਮੁਆਫੀ ਲਿਸਟ ਵਿੱਚ ਕਿਸੇ ਤਰੁੱਟੀ ਕਾਰਣ ਨਹੀਂ ਹੈ, ਉਨਾਂ ਕਿਸਾਨ ਵੀਰਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਉਨਾਂ ਦੇ ਨਾਮ ਵੀ ਤਰੁੱਟੀਆਂ ਦੂਰ ਕਰਨ ਉਪਰੰਤ ਜਲਦੀ ਹੀ ਲਿਸਟ ਵਿੱਚ ਪਾ ਦਿੱਤੇ ਜਾਣਗੇ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਢਾਈ ਏਕੜ ਤੋਂ ਪੰਜ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨ ਵੀਰ, ਜਿਨਾਂ ਨੇ ਕੋ-ਅਪਰੇਟਿਵ ਬੈਂਕਾਂ ਤੋਂ ਕਰਜ਼ਾ ਲਿਆ ਹੈ, ਉਨਾਂ ਦੀ ਸੂਚੀ ਸਰਕਾਰ ਵੱਲੋਂ ਦੂਸਰੇ ਪੜਾਅ ਵਿੱਚ ਆਉਂਦੇ ਕੁੱਝ ਦਿਨਾਂ ਵਿੱਚ ਜਾਰੀ ਕਰ ਦਿੱਤੀ ਜਾਵੇਗੀ।