ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਕੌਮੀ ਸੇਵਾ ਯੋਜਨਾ ਕੈਂਪ ਸ਼ੁਰੂ

ਮੋਗਾ,4 ਜਨਵਰੀ (ਜਸ਼ਨ)-ਸੰਤ ਬਾਬਾ ਹਜੂਰਾ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ ਸੁਖਾਨੰਦ ਵਿਖੇ ਸਰਦੀਆਂ ਦੀਆਂ ਛੁੱਟੀਆਂ ਵਿੱਚ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਦਾ ਆਰੰਭ ਕੀਤਾ ਗਿਆ। ਸੱਤ ਰੋਜ਼ਾ ਕੈਂਪ ਦਾ ਵਿਸ਼ਾ ‘ਸਵੱਛ ਭਾਰਤ’ ਰੱਖਿਆ ਗਿਆ। ਕੈਂਪ ਦੇ ਪਹਿਲੇ ਦਿਨ ਦਾ ਆਗਾਜ਼ ਸ਼ਬਦ ਗਾਇਨ ਅਤੇ ਸ਼ਮਾ ਰੌਸ਼ਨ ਕਰਦਿਆਂ ਕੀਤਾ ਗਿਆ। ਉਪਰੰਤ ਕੌਮੀ ਸੇਵਾ ਯੋਜਨਾ ਗੀਤ ‘ਉੱਠ ਭਾਰਤ ਦਿਆ ਸ਼ੇਰ ਜਵਾਨਾਂ’ ਦਾ ਗਾਇਨ ਕੀਤਾ ਗਿਆ। ਪਿੰ੍ਰਸੀਪਲ ਡਾ.ਸੁਖਵਿੰਦਰ ਕੌਰ ਵੱਲੋਂ ਵਿਦਿਆਰਥਣਾਂ ਨੂੰ ਕੌਮੀ ਸੇਵਾ ਯੋਜਨਾ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਗਿਆ। ਕਾਲਜ ਪ੍ਰਬੰਧਕੀ ਕਮੇਟੀ ਦੇ ਉਪ-ਚੇਅਰਮੈਨ ਸ. ਮੱਖਣ ਸਿੰਘ ਨੇ ਵਿਦਿਆਰਥਣਾਂ ਨੂੰ ਇਸ ਕੈਂਪ ਨੂੰ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਅਫ਼ਸਰ ਡਾ.ਬਲਜਿੰਦਰ ਕੌਰ(ਸਹਾਇਕ ਪ੍ਰੋਫ਼ੈਸਰ ਪੰਜਾਬੀ ਵਿਭਾਗ) ਅਤੇ ਸ਼ੀਤਲ ਨਈਅਰ (ਮੁਖੀ ਗਣਿਤ ਵਿਭਾਗ) ਦੀ ਅਗਵਾਈ ਹੇਠ ਸਹੁੰ ਚੁੱਕਣ ਦੀ ਰਸਮ ਅਦਾ ਕੀਤੀ ਗਈ, ਜਿਸ ਵਿੱਚ ਕੈਂਪ ਵਲੰਟੀਅਰਜ਼ ਨੇ ਮਹਾਤਮਾ ਗਾਂਧੀ ਦੇ ਸਵੱਛ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦਾ ਪ੍ਰਣ ਲਿਆ।
ਪਹਿਲੇ ਹੀ ਦਿਨ ਵਿਦਿਆਰਥਣਾਂ ਨੇ ਪੂਰਾ ਉਤਸ਼ਾਹ ਦਿਖਾਇਆ ਅਤੇ ਕਾਲਜ ਕੈਂਪਸ ਦੀ ਸਫ਼ਾਈ ਕੀਤੀ। ਸਿਹਤ ਸੰਬੰਧੀ ਸਿੱਖਿਆ ਦੇਣ ਲਈ ਯੋਗਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਅਧਿਆਪਕ ਸਾਹਿਬਾਨਾਂ ਵੱਲੋਂ ਵਾਤਾਵਰਣ ਨੂੰ ਸਾਫ਼ ਅਤੇ ਸਵੱਛ ਰੱਖਣ ਲਈ ਭਾਸ਼ਣ ਦਿੱਤੇ ਗਏ। ਵਿਦਿਆਰਥਣਾਂ ਦੇ ਵੱਖ-ਵੱਖ ਵਿਸ਼ਿਆ ਉੱਪਰ ਲਿਖਤੀ ਮੁਕਾਬਲੇ ਕਰਵਾਏ ਗਏ। ਬੀ.ਏ. ਭਾਗ ਤੀਜਾ ਦੀ ਵਿਦਿਆਰਥਣ ਮਨੀਸ਼ਾ ਨੇ ਆਪਣੇ ਗੀਤ ਨਾਲ ਵਿਦਿਆਰਥਣਾਂ ਦਾ ਮਨੋਰੰਜਨ ਕੀਤਾ। ਉਪਰੰਤ ਸੱਭਿਆਚਾਰਕ ਗਤੀਵਿਧੀਆਂ ਕਰਵਾਈਆਂ ਗਈਆਂ। ਕੈਂਪ ਦੀ ਅਗਵਾਈ ਵਿੱਚ ਪ੍ਰੋਗਰਾਮ ਅਫ਼ਸਰਾਂ ਦਾ ਸਹਿਯੋਗ ਕਾਲਜ ਦੇ ਪੰਜਾਬੀ, ਹਿੰਦੀ, ਅੰਗਰੇਜ਼ੀ, ਕੰਪਿਊਟਰ, ਗਣਿਤ, ਫ਼ੈਸ਼ਨ ਡਿਜਾਇਨਿੰਗ, ਸਾਇੰਸ, ਫ਼ਾਈਨ ਆਰਟਸ, ਕਾਮਰਸ, ਹਿਸਟਰੀ, ਰਾਜਨੀਤੀ ਸ਼ਾਸਤਰ ਵਿਭਾਗਾਂ ਵੱਲੋਂ ਕੀਤਾ ਗਿਆ।


