ਲਿਟਲ ਮਿਲੇਨੀਅਮ ਸਕੂਲ ਵਿਖੇ ਕਰਵਾਏ ਖੇਡ ਮੁਕਾਬਲਿਆਂ ’ਚ ਬੱਚਿਆਂ ਨੇ ਵਿਖਾਏ ਆਪਣੀ ਪ੍ਰਤਿਭਾ ਦੇ ਜੌਹਰ

ਮੋਗਾ, 4 ਫਰਵਰੀ (ਜਸ਼ਨ)-ਸ਼ਹਿਰ ਦੇ ਬੁਘੀਪੁਰਾ ਚੌਂਕ ‘ਤੇ ਓਜ਼ੋਨ ਕੌਂਟੀ ਵਿਖੇ ਪ੍ਰਮੁੱਖ ਉਦੋਗਪਤੀ ਤੇ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਚੱਲ ਰਹੇ ਲਿਟਲ ਮਿਲੇਨੀਅਮ ਸਕੂਲ ਵਿਖੇ ਅੱਜ ਬੱਚਿਆਂ ਦਰਮਿਆਨ ਖੇਡ ਮੁਕਾਬਲੇ  ਕਰਵਾਏ ਗਏ। ਇਹਨਾਂ ਖੇਡ ਮੁਕਾਬਲਿਆਂ ਵਿਚ ਸਕੂਲ ਦੇ ਛੋਟੇ ਬੱਚਿਆਂ ਨੇ ਭਾਗ ਲਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਮੁਕਾਬਲੇ ਦਾ ਮੁੱਖ ਆਕਰਸ਼ਣ ਇਕ ਪੈਰ ਤੇ ਦੌੜ ਕੇ ਗੁਬਾਰੇ ਨੂੰ ਫੋੜਨਾ, ਬੱਚਿਆਂ ਨੂੰ ਗੁਬਾਰੇ ਹਵਾ ਵਿਚ ਉਡਾਉਣ ਸਬੰਧੀ ਮਾਹਰਾਂ ਨੇ ਜਾਣਕਾਰੀ ਦਿਤੀ। ਜਿਸ ਵਿਚ ਛੋਟੇ-ਛੋਟੇ ਬੱਚਿਆ ਨੇ ਆਪਣੀ ਪ੍ਰਤਿਭਾ ਦੇ ਜੌਹਰ ਵਿਖਾਏ। ਉਹਨਾਂ ਕਿਹਾ ਕਿ ਪੜਾਈ ਦੇ ਨਾਲ-ਨਾਲ ਬੱਚਿਆਂ ਨੂੰ ਸ਼ਰੀਰਿਕ ਵਿਕਾਸ ਲਈ ਅਜਿਹੇ ਖੇਡ ਮੁਕਾਬਲੇ ਸਕੂਲ ਵੱਲੋਂ ਕਰਵਾਏ ਜਾਂਦੇ ਹਨ, ਤਾਂ ਜੋ ਉਹਨਾਂ ਅੰਦਰ ਛੁਪੀ ਪ੍ਰਤਿਭਾ ਨੂੰ ਉਜਾਗਰ ਕੀਤਾ ਜਾ ਸਕੇ। ਇਸ ਮੌਕੇ ਸਕੂਲ ਦਾ ਸਟਾਫ ਤੇ ਬੱਚੇ ਹਾਜ਼ਰ ਸਨ। ਇਸ ਮੌਕੇ ਪਿ੍ਰੰਸੀਪਲ ਪੂਨਮ ਸ਼ਰਮਾ, ਅਧਿਆਪਿਕਾ ਰਵੀਨਾ, ਸੁਮਿਤਾ, ਕਿਰਨਦੀਪ, ਮਾਲਤੀ ਗਰੋਵਰ, ਰਿਧੀ ਆਦਿ ਵੀ ਹਾਜ਼ਰ ਸਨ।