ਟਰੱਕ ਯੂਨੀਅਨ ਮੋਗਾ ਦੀ ਨਵੀਂ ਪੰਜ ਮੈਬਰੀਂ ਕਮੇਟੀ ਦਾ ਗਠਨ

ਮੋਗਾ, 4 ਜਨਵਰੀ (ਜਸ਼ਨ)-ਟਰੱਕ ਯੂਨੀਅਨ ਮੋਗਾ ਵਿਖੇ ਸਮੁੱਚੇ ਟਰੱਕ ਅਪ੍ਰੇਟਰਾਂ ਵਲੋਂ ਨਵੇਂ ਸਾਲ ਦੀ ਆਮਦ ’ਤੇ ਯੂਨੀਅਨ ਦੀ ਚੜਦੀ ਕਲਾ ਲਈ ਸ਼੍ਰੀ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ। ਇਸ ਧਾਰਮਿਕ ਸਮਾਗਮ ਦੌਰਾਨ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਵਲੋਂ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਗਈ। ਸਮਾਗਮ ਦੀ ਸਮਾਪਤੀ ਉਪਰੰਤ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਤੇ ਸਮੁੱਚੇ ਟਰੱਕ ਅਪ੍ਰੇਟਰਾਂ ਵਲੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਜੱਥੇਦਾਰ ਦਵਿੰਦਰ ਸਿੰਘ ਰਣੀਆ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ,ਜਿਸ ਵਿੱਚ ਪੰਜਾਬ ਪ੍ਰਦੇਸ ਕਾਂਗਰਸ ਦੇ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਜਗਸੀਰ ਸਿੰਘ ਸੀਰਾ ਚਕਰ, ਸੀਨੀਅਰ ਆਗੂ ਦਵਿੰਦਰ ਸਿੰਘ ਰਣੀਆ, ਰਵਿੰਦਰ ਸਿੰਘ ਰਾਜੂੁ ਲੰਢੇਕੇ ਤੇ ਰਾਕੇਸ਼ ਕੁਮਾਰ ਕਿੱਟਾ ਅਜੀਤਵਾਲ ਨੂੰ ਮੈਂਬਰ ਚੁਣਿਆ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਦਾ ਸਨਮਾਨ ਕਰਦਿਆਂ ਸ਼ਹਿਰੀ ਕਾਂਗਰਸ ਮੋਗਾ ਦੇ ਪ੍ਰਧਾਨ ਵਿਨੋਦ ਬਾਂਸਲ ਨੇ ਕਿਹਾ ਕਿ ਨਵੀਂ ਚੁਣੀ ਗਈ ਕਮੇਟੀ ਜਿੱਥੇ ਟਰੱਕ ਅ੍ਰਪੇਟਰਾਂ ਦੇ ਹਿੱਤਾਂ ਦੀ ਪਹਿਰੇਦਾਰੀ ਵਚਨਬੱਧਤਾ ਨਾਲ ਕਰੇਗੀ ਉੱਥੇ ਹੀ ਟਰੱਕ ਅਪ੍ਰੇਟਰਾਂ ਨੂੰ ਕਿਸੇ ਵੀ ਤਰਾਂ ਦੀ ਮੁਸ਼ਕਲ ਦਾ ਸਾਹਮਣਾ ਹੁਣ ਨਹੀਂ ਕਰਨਾ ਪਵੇਗਾ। ਉਨਾਂ ਟਰੱਕ ਅਪ੍ਰੇਟਰਾਂ ਨੂੰ ਸੱਦਾ ਦਿੱਤਾ ਕਿ ਉਹ ਯੂਨੀਅਨ ਨਾਲ ਤਾਲਮੇਲ ਕਰਕੇ ਚੱਲਣ ਤਾਂ ਜੋਂ ਸਮੁੱਚਾ ਕੰਮਕਾਜ ਪਾਰਦਰਸ਼ੀ ਢੰਗ ਨਾਲ ਚਲਾਇਆ ਜਾ ਸਕੇ। ਇਸ ਮੌਕੇ ਯੂਨੀਅਨ ਦੀ ਨਵੀਂ ਬਣੀ ਕਮੇਟੀ ਦੇ ਸਾਰੇ ਮੈਬਰਾਂ ਨੇ ਵਿਸ਼ਵਾਸ ਦਿਵਾਇਆਂ ਕਿ ਜਿਸ ਭਰੋਸੇ ਨਾਲ ਉਨਾਂ ਨੂੰ ਇਹ ਜਿੰਮੇਵਾਰੀ ਦਿੱਤੀ ਹੈ, ਉਹ ਇਸ ਨੂੰ ਤਨਦੇਹੀ ਨਾਲ ਨਿਭਾਉਣਗੇ। ਉਨਾਂ ਕਿਹਾ ਕਿ ਟਰੱਕ ਅ੍ਰਪੇਟਰਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਲਈ ਚੰਗੀਆਂ ਨੀਤੀਆਂ ਤਹਿਤ ਟਰੱਕ ਅਪ੍ਰੇਟਰ ਯੂਨੀਅਨ ਦਾ ਕੰਮ ਯੋਜਨਾਬੰਦ ਤਰੀਕੇ ਨਾਲ ਚਲਾਇਆ ਜਾਵੇਗਾ। ਉਨਾਂ ਸਮੁੱਚੇ ਟਰੱਕ ਅਪ੍ਰੇਟਰਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਕਿਸੇ ਵੀ ਟਰੱਕ ਅਪ੍ਰੇਟਰ ਨੂੰ ਕਿਸੇ ਤਰਾਂ ਦੀ ਕੋਈ ਮੁਸ਼ਕਲ ਪੇਸ਼ ਆਉਂਦੀ ਹੈ ਤਾਂ ਉਹ ਕਮੇਟੀ ਨਾਲ ਸਿੱਧਾ ਸੰਪਰਕ ਕਰ ਸਕਦਾ ਹੈ। ਜ਼ਿਕਰਯੋਗ ਹੈ ਕਿ ਟਰੱਕ ਯੂਨੀਅਨ ਮੋਗਾ ਅਧੀਨ ਲਗਭਗ 700 ਟਰੱਕ ਕੰਮ ਕਰਦੇ ਹਨ। ਇਸ ਮੌਕੇ ਛਿੰਦਾ ਬਰਾੜ, ਜੀਤਾ ਕੋਚ, ਸੁਰਜੀਤ ਭੁੱਲਰ, ਗੁਰਜੰਟ ਸਿੰਘ ਦੌਲਤਪੁਰਾ, ਗੁਰਵਿੰਦਰ ਸਿੰਘ ਪ੍ਰਧਾਨ ਲਾਈਟ ਟਰੱਕ ਯੂਨੀਅਨ, ਚਮਕੌਰ ਸਿੰਘ, ਹੈਪੀ ਅਰੋੜਾ, ਹਰਪ੍ਰੀਤ ਸਿੰਘ, ਅਮਰਜੀਤ ਅੰਬੀ, ਸੀਰਾ ਲੰਡੇਕੇ, ਗੁਰਮੇਲ ਸਿੰਘ, ਕੁਲਵਿੰਦਰ ਸਿੰਘ, ਰਾਣਾ ਸਿੰਘ, ਮੋਨਾ ਡਾਲਾ, ਸੁਬੇਗ ਸਿੰਘ, ਪਿਆਰਾ ਸਿੰਘ ਸਾਬਕਾ ਐਮ.ਸੀ., ਸੋਨੀ ਸਲੀਣਾ, ਬਿੰਦਾ ਸਲੀਣਾ, ਸੁਖਦੇਵ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਟਰੱਕ ਅਪ੍ਰੇਟਰ ਹਾਜ਼ਰ ਸਨ।


