ਡੀ.ਐਮ ਕਾਲਜੀਏਟ ਸਕੂਲ ਵਿਖੇ ਫੌਜ ਵਿੱਚ ਭਰਤੀ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ

ਮੋਗਾ 5 ਜਨਵਰੀ(ਜਸ਼ਨ)-ਇੰਚਾਰਜ ਵਰਿੰਦਰਜੀਤ ਕੌਰ ਸੋਢੀ ਦੀ ਅਗਵਾਈ ਹੇਠ ਡੀ.ਐਮ ਕਾਲਜੀਏਟ ਸਕੂਲ ਮੋਗਾ ਵਿਖੇ ਡਾਟ ਆਰਟੇਲਰੀ ਬਿ੍ਰਗੇਡ ਦੇ ਸਪਤ ਸਖ਼ਤੀ ਅਭਿਆਨ ਤਹਿਤ ਕੈਪਟਨ ਵਿਵੇਕ ਪਵਾਰ ਅਤੇ ਸੂਬੇਦਾਰ ਹਰੀ ਓਮ ਵੱਲੋਂ ਫੌਜ ਦੀ ਭਰਤੀ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਕੈਪਟਨ ਵਿਵੇਕ ਪਵਾਰ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਵਿਦਿਆਰਥੀਆਂ ਨੇ ਫੌਜ ਵਿੱਚ ਭਰਤੀ ਹੋਣ ਸਬੰਧੀ ਜਾਣਕਾਰੀ ਹਾਸਿਲ ਕੀਤੀ ਅਤੇ ਪੁੱਛੇ ਗਏ ਸਵਾਲਾਂ ਦਾ ਸਵਾਬ ਸੈਨਿਕ ਅਧਿਕਾਰੀਆਂ ਨੇ ਦਿੱਤਾ। ਸੈਮੀਨਾਰ ਮੌਕੇ ਐਸ.ਕੇ ਸ਼ਰਮਾ ਪਿ੍ਰਸੀਪਲ ਡੀ.ਐਮ ਕਾਲਜ ਮੋਗਾ, ਸਕੂਲ ਮੁਖੀ ਵਰਿੰਦਰਜੀਤ ਕੌਰ ਸੋਢੀ, ਸਟਾਫ਼ ਮੈਂਬਰ ਵਿੱਪਨਜੋਤ ਕੌਰ, ਨਵਜੋਤ ਕੌਰ, ਗੁਰਿੰਦਰਜੀਤ ਕੌਰ, ਮਨਦੀਪ ਕੌਰ, ਸਰਬਜੀਤ ਕੌਰ, ਪ੍ਰਭਜੋਤ ਕੌਰ, ਅਮਨਪ੍ਰੀਤ ਕੌਰ, ਸੋਨੀਆ, ਰਾਣੀ ਗੁਪਤਾ, ਕਿਰਨਪ੍ਰੀਤ ਕੌਰ ਅਤੇ ਹਰਪ੍ਰੀਤ ਸਿੰਘ ਸ਼ਾਮਲ ਸਨ।