ਪਿੰਡ ਕਪੂਰੇ ਵਿਖੇ ਅਮਰ ਸਿੰਘ ਵੈਲਫੇਅਰ ਕਲੱਬ ਵਲੋਂ ਤਾਮੀਰ ਕੀਤਾ 'ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ' ਲੋਕ ਅਰਪਿਤ

ਮੋਗਾ 5 ਜਨਵਰੀ (ਜਸ਼ਨ)-ਮੋਗਾ ਜ਼ਿਲ੍ਹੇ ਦੇ ਪਿੰਡ ਕਪੂਰੇ ਵਿਖੇ ਅਮਰ ਸਿੰਘ ਵੈਲਫੇਅਰ ਕਲੱਬ ਵਲੋਂ ਪਿੰਡ ਨੂੰ ਵਧੀਆ ਤੇ ਸੁੰਦਰ ਬਨਾੳੁਣ ਲੲੀ ਪਿੰਡ ਦੇ ਐਨ ਆਰ ਆੲੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 8 ਲੱਖ ਦੇ ਲਗਪਗ ਰੂਪਏ ਖਰਚ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਨੂੰ ਲਗਪਗ ਤਿਆਰ ਕਰ ਦਿੱਤਾ ਹੈ । ਇਸ ਪਾਰਕ ਵਿੱਚ ਸਟਰੀਟ ਲਾਈਟਾਂ ਵਧੀਆ ਕਿਸਮ ਦੇ ਫੁੱਲ ਬੂਟੇ ਲਗਾ ਕੇ ਤਿਆਰ ਕੀਤਾ ਗਿਆ ਹੈ ਜਿਸ ਨੂੰ ਅੱਜ ਸਰਬੰਸ ਦਾਨੀ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਅਵਤਾਰ ਦਿਹਾੜੇ ਸਜਾਏ ਵਿਸਾਲ ਨਗਰ ਕੀਰਤਨ ਮੋਕੇ ਪੰਜ ਪਿਆਰਿਆ ਦੀ ਅਗਵਾੲੀ ਹੇਠ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਢਾਡੀ ਜੱਥਿਆ ਵਲੋਂ ਸਾਹਿਬੇ ਕਮਾਲ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਇਤਿਹਾਸ ਸੁਣਾ ਕੇ ਸੰਗਤਾ ਨੂੰ ਨਿਹਾਲ ਕੀਤਾ। ਇਸ ਮੌਕੇ ਸੰਗਤਾਂ ਲਈ ਗੁਰੂ ਕੇ ਅਟੁੱਟ ਲੰਗਰ ਲਗਾੲੇ ਗੲੇ। ੲਿਸ ਮੌਕੇ ਸਮੂੰਹ ਕਲੱਬ ਮੈਬਰਾਂ ਵਲੋਂ ਪੰਜ ਪਿਆਰਿਆਂ ਨੂੰ ਸਿਰੋਪਾੳੁ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਅਮਰ ਸਿੰਘ ਵੈਲਫੇਅਰ ਕਲੱਬ ਦੇ ਸੇਵਾਦਾਰ ਸ:ਸੋਹਣ ਸਿੰਘ, ਜਸਵੰਤ ਸਿੰਘ, ਜਗਤਾਰ ਸਿੰਘ ਮਾਂਗਟ ਨੇ 'ਸਾਡਾ ਮੋਗਾ ਡੌਟ ਕੌਮ' ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਨੂੰ ਬੇਹਤਰ ਬਨਾੳੁਣ ਲੲੀ ਐਨ ਆਰ ਆੲੀ ਵੀਰਾ ਵਲੋਂ ਤਕਰੀਬਨ 34 ਲੱਖ ਰੂਪੈ ਪਿੰਡ ਦੇ ਵੱਖ ਵੱਖ ਪਿੰਡ ਸੁਧਾਰਕ ਕਾਰਜਾਂ ੳੁੱਪਰ ਖਰਚ ਕੀਤੇ ਜਾ ਚੁੱਕੇ ਹਨ । ਉਹਨਾਂ ਸਮੂਹ ਐਨ ਆਰ ਆੲੀ ਵੀਰਾਂ ਤੇ ਨਗਰ ਵਾਸੀਆਂ ਦਾ ਕਲੱਬ ਨੂੰ ਸਹਿਯੋਗ ਦੇਣ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਪਿੰਡ ਦੇ ਲੋਕਾਂ ਲੲੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਰਕ ਵਰਦਾਨ ਸਾਬਿਤ ਹੋਵੇਗਾ । ੳੁਨਾ ਕਿਹਾ ਕਿ ਕਲੱਬ ਵਲੋ ਪਿੰਡ ਦੇ ਕੲੀ ਹੋਰ ਕਾਰਜ ਜਲਦ ਸੁਰੂ ਕੀਤੇ ਜਾ ਰਹੇ ਹਨ। ਇਸ ਮੌਕੇ ਰਾਜਭਾਗ ਸਿੰਘ ,ਨਵਤੇਜ ਸਿੰਘ,ਮੁੱਖਵਿੰਦਰ ਸਿੰਘ,ਗੁਰਜਿੰਦਰ ਸਿੰਘ,ਸੁੱਖਦੇਵ ਸਿੰਘ ਆੜਤੀਆ,ਜਗਜੀਤ ਸਿੰਘ ਸੰਧੂ,ਮਨਫੂਲ ਸਿੰਘ ਹਰਦੀਪ ਸਿੰਘ,ਸੁਖਦੇਵ ਸਿੰਘ, ਬਲਰਾਜ ਸਿੰਘ,ਮਨਜੀਤ ਸਿੰਘ, ਕਮਲਜੀਤ ਸਿੰਘ ਗਰੇਵਾਲ,ਸਨਦੀਪ ਸਿੰਘ,ਗੁਰਪਿੰਦਰ ਸਿੰਘ,ਅਮਰਜੀਤ ਸਿੰਘ ਬਰਾੜ, ਤੇਜਿੰਦਰ ਸਿੰਘ,ਹਰੲਿੰਦਰ ਸਿੰਘ,ਗੁਰਸੇਵਕ ਸਿੰਘ, ਗਗਨ ਜੌਹਲ, ਬਲਜੀਤ ਸਿੰਘ ਤੋਂ ੲਿਲਾਵਾ ਵੱਡੀ ਗਿਣਤੀ ਵਿੱਚ ਕਲੱਬ ਦੇ ਮੈਬਰ ਤੇ ਨਗਰ ਨਿਵਾਸੀ ਹਾਜ਼ਰ ਸਨ।


