ਵਿਦਿਆਰਥੀ ਅਤੇ ਵਿਦਿਆਰਥਣ ਨੇ ਜ਼ਹਿਰ ਪੀ ਕੇ ਕੀਤੀ ਆਤਮ ਹੱਤਿਆ, ਮੋਗਾ ਜ਼ਿਲੇ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਆਦਰਸ਼ ਪਬਲਿਕ ਸਕੂਲ ਦੀ ਬਾਹਰਵੀਂ ਜਮਾਤ ‘ਚ ਸਨ ਪੜਦੇ

ਮੋਗਾ, 6 ਜਨਵਰੀ (ਜਸ਼ਨ)-ਅੱਜ ਮੋਗਾ ਜ਼ਿਲੇ ਦੇ ਪਿੰਡ ਜਵਾਹਰ ਸਿੰਘ ਵਾਲਾ ਦੇ ਆਦਰਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਪੜਦੇ ਬਾਹਰਵੀਂ ਜਮਾਤ ਦੇ ਇਕ ਵਿਦਿਆਰਥੀ ਅਤੇ ਵਿਦਿਆਰਥਣ ਨੇ ਦੁਪਹਿਰ ਸਮੇਂ ਜ਼ਹਿਰ ਪੀ ਕੇ ਆਤਮ ਹੱਤਿਆ ਕਰ ਲਈ । ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪਹਿਲਾਂ ਲੜਕੇ ਅਤੇ ਲੜਕੀ ਨੂੰ ਨਿਹਾਲ ਸਿੰਘ ਵਾਲਾ ਦੇ ਦੀਪ ਹਸਪਤਾਲ ਵਿਚ ਇਲਾਜ ਲਈ ਲੈ ਜਾਇਆ ਗਿਆ ਪਰ ਡਾ: ਹਰਗੁਰਪ੍ਰਤਾਪ ਵੱਲੋਂ ਦੋਨਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਭੇਜਿਆ ਗਿਆ ।
ਡਾ: ਮਥੁਰਾ ਦਾਸ ਸਰਕਾਰੀ ਹਸਪਤਾਲ ਮੋਗਾ ਡਿੳੂਟੀ ’ਤੇ ਮੌਜੂਦ ਡਾਕਟਰ ਜਗਰੂਪ ਸਿੰਘ ਦੇ ਦੱਸਣ ਮੁਤਾਬਕ ਹਸਪਤਾਲ ਪਹੰੁਚਣ ਤੱਕ ਲੜਕੇ ਦੀ ਮੌਤ ਹੋ ਚੁੱਕੀ ਸੀ ਜਦਕਿ ਲੜਕੀ ਵੀ ਕੁਝ ਦੇਰ ਬਾਅਦ ਦਮ ਤੋੜ ਗਈ। ਉਹਨਾਂ ਦੱਸਿਆ ਕਿ ਲੜਕੇ ਦੇ ਦੋਸਤਾਂ ਵੱਲੋਂ ਜ਼ਹਿਰ ਵਾਲੀ ਬੋਤਲ ਦੀ ਫੋਟੋ ਮੁਤਾਬਕ ਦੋਹਾਂ ਨੇ ਆਰਗੈਨਿਕ ਸਲਫਾਸ ਨਾਅ ਦੀ ਜ਼ਹਿਰੀਲੀ ਦਵਾਈ ਪੀਤੀ। ਹਸਪਤਾਲ ਵਿਚ ਤਫ਼ਤੀਸ਼ ਲਈ ਪਹੰੁਚੇ ਡੀ ਐੱਸ ਪੀ ਨਿਹਾਲ ਸਿੰਘ ਵਾਲਾ ਸ: ਸੁਬੇਗ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਬਾਰੇਕੇ ਦਾ ਲੜਕਾ ਸੁਖਵਿੰਦਰ ਸਿੰਘ ਪੁੱਤਰ ਗੁਰਮੇਲ ਸਿੰਘ ਹੌਲਦਾਰ ਪੰਜਾਬ ਪੁਲਿਸ ਅਤੇ ਪਿੰਡ ਖੋਟੇ ਦੀ ਲੜਕੀ ਮਮਤਾ ਦਾ ਆਪਸੀ ਲਗਾਅ ਸੀ ਜਿਸ ਦੇ ਚੱਲਦਿਆਂ ਅੱਜ ਕਿਸੇ ਵਜਹ ਕਰਕੇ ਦੋਹਾਂ ਨੇ ਆਤਮ ਹੱਤਿਆ ਕਰ ਲਈ । ਦੋਨਾਂ ਦੀਆਂ ਲਾਸ਼ਾਂ ਨੂੰ ਸਰਕਾਰੀ ਹਸਪਤਾਲ ਵਿਚ ਰੱਖਿਆ ਗਿਆ ਹੈ ਅਤੇ ਪੁਲਿਸ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਮੋਗਾ ਹਸਪਤਾਲ ਵਿਚ ਲੜਕੀ ਦੀ ਮਾਂ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੀ ਲੜਕੀ ਮਮਤਾ ਪੜਾਈ ਵਿਚ ਹੁਸ਼ਿਆਰ ਸੀ ਅਤੇ ਗਿਆਰਵੀਂ ਵਿਚ ਉਸ ਨੇ 75 ਪ੍ਰਤੀਸ਼ਤ ਅੰਕ ਹਾਸਲ ਕੀਤੇ ਸਨ ਤੇ ਹੁਣ ਉਹ ਵਿਦੇਸ਼ ਜਾ ਕੇ ਪੜਾਈ ਕਰਨ ਦੀ ਇੱਛਾ ਰੱਖਦੀ ਸੀ । ਜ਼ਿਕਰਯੋਗ ਹੈ ਕਿ ਮਮਤਾ ਦੇ ਪਿਤਾ ਦੀ 2013 ਵਿਚ ਮੌਤ ਹੋ ਗਈ ਸੀ ਅਤੇ 2 ਭੈਣਾਂ ਅਤੇ ਇਕ ਭਰਾ ਵਾਲੇ ਪਰਿਵਾਰ ਦਾ ਪਾਲਣ ਪੋਸ਼ਣ ਉਹਨਾਂ ਦੀ ਮਾਂ ਪਿੰਡ ਵਿਚ ਹੀ ਨਿੱਕੇ ਮੋਟੇ ਕੰਮ ਕਰਕੇ ਕਰ ਰਹੀ ਸੀ । ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


