ਪ੍ਰਾਇਮਰੀ ਸਕੂਲ ਲੰਡੇ ਵਿੱਚ ਪੰਜਵੀਂ ਕਲਾਸ ਤੱਕ ਬੱਚਿਆਂ ਨੂੰ ਬੂਟ ਜੁਰਾਬਾਂ ਵੰਡੀਆਂ

ਸਮਾਲਸਰ, 6 ਜਨਵਰੀ (ਗਗਨਦੀਪ) :-ਪ੍ਰਵਾਸੀ ਭਾਰਤੀ ਅਮਰ ਸਿੰਘ ਸਰਾਂ ਦੇ ਸਪੁੱਤਰ ਹਰਜਿੰਦਰ ਸਿੰਘ ਅਤੇ ਮੋਹਣ ਸਿੰਘ ਆਸਟ੍ਰੇਲੀਆ ਨੇ ਆਪਣੀ ਬੇਟੀ ਮਨਜੋਤ ਕੌਰ ਅਤੇ ਲੜਕੇ ਸਮੀਤ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ (ਲੜਕੇ) ਲੰਡੇ ਮੋਗਾ ਵਿੱਚ ਪਹਿਲੀ ਕਲਾਸ ਤੋਂ ਪੰਜਵੀਂ ਕਲਾਸ ਤੱਕ ਸਕੂਲ ਦੇ ਸਾਰੇ ਡੇਢ ਸੌ ਤੋਂ ਵੱਧ ਵਿਦਿਆਰਥੀਆਂ ਨੂੰ ਕੜਾਕੇ ਦੀ ਪੈ ਰਹੀ ਸਰਦੀ ਤੋਂ ਬਚਣ ਲਈ ਬੂਟ ਅਤੇ ਜੁਰਾਬਾਂ ਵੰਡੀਆਂ ਗਈਆਂ ਅਤੇ ਸਕੂਲ ਵਿੱਚ ਲਿਆਂਦੇ ਜਾ ਰਹੇ ਨਵੇਂ ਜਰਨੇਟਰ ਲਈ ਦਸ ਹਜਾਰ ਰੁਪਏ ਦੀ ਸਹਾਇਤਾ ਰਾਸ਼ੀ ਵੀ ਦਿੱਤੀ ਗਈ। ਇਸ ਸਮੇਂ ਸਕੂਲ ਮੁਖੀ ਅਮਿ੍ਰਤਪਾਲ ਕੌਰ, ਸੂਬੇਦਾਰ ਚਮਕੌਰ ਸਿੰਘ, ਦਮਨ ਬਰਾੜ, ਗੁਰਪੀ੍ਰਤ ਸਿੰਘ, ਕੰਵਲਜੀਤ ਭੋਲਾ, ਅਧਿਆਪਕ ਹਰਵਿੰਦਰ ਸਿੰਘ, ਅਧਿਆਪਕ ਅਮਰਜੀਤ ਕੌਰ, ਅਧਿਆਪਕ ਬਲਜਿੰਦਰ ਕੌਰ, ਅਧਿਆਪਕ ਮਨਜੋਤ ਕੌਰ, ਅਧਿਆਪਕ ਰਜਨਦੀਪ ਕੌਰ, ਮਲਕੀਤ ਸਿੰਘ, ਨਿਰੰਜਣ ਸਿੰਘ ਬਰਾੜ, ਸਾਬਕਾ ਸਰਪੰਚ ਗੁਰਮੁੱਖ ਸਿੰਘ, ਅਸ਼ੋਕ ਕੁਮਾਰ ਕਟਾਰੀਆ, ਹਰਜੀਤ ਸਿੰਘ ਧਾਲੀਵਾਲ ਆਦਿ ਕਮੇਟੀ ਮੈਂਬਰ ਹਾਜ਼ਰ ਸਨ।


