ਦੌਲਤਪੁਰਾ ਉੱਚਾ ਵਿਖੇ ਸਿਹਤ ਸਬੰਧੀ ਸੈਮੀਨਾਰ 7 ਜਨਵਰੀ ਨੂੰ-ਬੂਟਾ ਸਿੰਘ ਦੋਲਤਪੁਰਾ

ਮੋਗਾ,6 ਜਨਵਰੀ (ਜਸ਼ਨ)- ਮੋਗਾ ਦੇ ਪਿੰਡ ਦੌਲਤਪੁਰਾ ਉੱਚਾ ਵਿਖੇ 7 ਜਨਵਰੀ ਨੂੰ ਸਿਹਤ ਸਬੰਧੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ । ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕਰਵਾਏ ਜਾ ਰਹੇ ਇਸ ਸੈਮੀਨਾਰ ਦੌਰਾਨ ਕਨੇਡਾ ਤੋਂ ਡਾ: ਸੁਖਵਿੰਦਰ ਸਿੰਘ ਬਰਾੜ ਪਿੰਡ ਵਾਸੀਆਂ ਨੂੰ ਬੀਮਾਰੀਆਂ ਦੇ ਬਚਾਅ ਲਈ ਹਰ ਰੋਜ਼ ਵਰਤੋਂ ਵਿਚ ਆਉਣ ਵਾਲੀਆਂ ਚੀਜਾਂ ਦੇ ਫਾਇਦੇ ਅਤੇ ਨੁਕਸਾਨਾਂ ਬਾਰੇ ਜਾਣਕਾਰੀ ਦੇਣਗੇ। ਸਿਹਤ ਸਬੰਧੀ ਹੋਣ ਵਾਲੇ ਸੈਮੀਨਾਰ ਸਬੰਧੀ ਜ਼ਿਲਾ ਪ੍ਰੀਸ਼ਦ ਮੈਂਬਰ ਬੂਟਾ ਸਿੰਘ ਦੋਲਤਪੁਰਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਜ਼ਰੀਏ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸੈਮੀਨਾਰ ਵਿਚ ਜ਼ਰੂਰ ਆਉਣ ਤਾਂ ਕਿ ਸਿਹਤਮੰਦ ਰਹਿਣ ਲਈ ਰੋੋਜ਼ਾਨਾਂ ਦੀ ਵਰਤੋਂ ਵਾਲੀਆਂ ਚੀਜਾਂ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਸੈੀਮਨਾਰ ਵਿਚ ਆਉਣ ਵਾਲੇ ਵੀਰ ,ਭੈਣਾਂ ,ਬਜ਼ੁਰਗ ਅਤੇ ਨੌਜਵਾਨ ਆਪਣੇ ਨਾਲ ਕਾਪੀ ਪੈਨ ਜਾਂ ਰਿਕਾਰਡਰ ਨਾਲ ਲਿਆਉਣ ਤਾਂ ਕਿ ਡਾ: ਸੁਖਵਿੰਦਰ ਸਿੰਘ ਬਰਾੜ ਵੱਲੋਂ ਦਿੱਤੇ ਜਾਣ ਵਾਲੇ ਸੁਝਾਵਾਂ ਨੂੰ ਨੋਟ ਕਰ ਸਕਣ। ਉਹਨਾਂ ਦੱਸਿਆ ਕਿ ਇਸ ਸੈਮੀਨਾਰ ਸਬੰਧੀ ਜਾਣਕਾਰੀ ਲੈਣ ਲਈ ਜਗਰੂਪ ਸਿੰਘ ਬਾਠ ਯੂ ਐੱਸ ਏ 97813-45882, ਬੂਟਾ ਸਿੰਘ ਗਿੱਲ 98151-93801 ਅਤੇ ਗੁਰਭੇਜ ਸਿੰਘ ਬਾਠ 98149-96563 ਨਾਲ ਸੰਪਰਕ ਕੀਤਾ ਜਾ ਸਕਦਾ ਹੈ।


