ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਅਡਵੈਂਚਰ ਫੈਸਟ 2018 ਦਾ ਆਯੋਜਨ

ਮੋਗਾ 7 ਜਨਵਰੀ: (ਜਸ਼ਨ) -ਮੋਗਾ-ਫਿਰੋਜ਼ਪੁਰ ਜੀ.ਟੀ.ਰੋਡ ਤੇ ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਦੇ ਸਾਹਮਣੇ ਸਥਿਤ ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਵਿਚ ਐਡਵੈਂਚਰ ਫੈਸਟ 2018 ਦਾ ਆਯੋਜਨ ਕੀਤਾ ਗਿਆ। ਇਸ ਵਿਚ ਮੋਗਾ ਅਤੇ ਆਸਪਾਸ ਦੇ ਸਾਰੇ ਖੇਤਰਾਂ ਦੇ ਬੱਚਿਆ ਤੇ ਮਾਪਿਆ ਨੇ ਪੂਰੇ ਦਿਨ ਐਕਟਵਿਟੀ ਦਾ ਆਨੰਦ ਮੰਨਿਆ। ਐਡਵੈਂਚਰ ਫੈਸਟ 2018 ਦਾ ਉਦਘਾਟਨ ਸਾਬਕਾ ਮੰਤਰੀ ਪੰਜਾਬ ਅਵਤਾਰ ਸਿੰਘ ਹੈਨਰੀ ਨੇ ਰੀਬਨ ਕੱਟ ਕੇ ਕੀਤਾ। ਮੁੱਖ ਮਹਿਮਾਨ ਦਾ ਸੁਆਗਤ ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਮੋਗਾ ਦੇ ਚੇਅਰਮੈਨ ਪ੍ਰਵੀਨ ਗਰਗ, ਦ ਲਰਨਿੰਗ ਫੀਲਡ ਏ ਗਲੋਬਲ ਸਕੂਲ ਦੇ ਚੇਅਰਮੈਨ ਇੰਜੀ. ਜਨੇਸ਼ ਗਰਗ, ਡਾ. ਮੁਸਕਾਨ ਗਰਗ, ਪਿ੍ਰੰਸੀਪਲ ਸਮਰਿਤੀ ਭੱਲਾ ਅਤੇ ਸਮੂਹ ਸਟਾਫ ਨੇ ਫੁਲਾ ਦਾ ਗੁਲਦਸਤਾ ਭੇਂਟ ਕਰਕੇ ਕੀਤਾ। ਮੁੱਖ ਮਹਿਮਾਨ ਨੇ ਸਕੂਲ ਦਾ ਦੌਰੇ ਦੌਰਾਨ ਅਤੇ ਸਕੂਲ ਵਿਚ ਦਿਤੀਆ ਗਈ ਸਹੂਲਤਾਂ ਤੇ ਕੀਤੇ ਜਾ ਰਹੇ ਸਮਾਗਮ ਦੀ ਸਲਾਘਾ ਕੀਤੀ ਅਤੇ ਪੰਜਾਬ ਜ਼ਿਲੇ ਦਾ ਸਭ ਤੋਂ ਵਧੀਆ ਸਕੂਲ ਦੱਸਿਆ ਅਤੇ ਆਉਣ ਵਾਲੇ ਸਮੇਂ ਵਿਚ ਇਹ ਸਕੂਲ ਨਵੀਂ ਬਲੁੰਦੀਆ ਨੂੰ ਹਾਸਲ ਕਰੇਗਾ। ਇਸ ਲਈ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪ੍ਰਵੀਨ ਗਰਗ, ਇੰਜੀ. ਜਨੇਸ਼ ਗਰਗ ਤੇ ਸਟਾਫ ਨੂੰ ਵਧਾਈ ਦਿਤੀ।

ਐਡਵੈਂਚਰ ਫੈਸਟ 2018 ਵਿਚ ਲਗਭਗ ਇਕ ਹਜ਼ਾਰ ਬੱਚਿਆ ਤੇ ਮਾਪਿਆ ਨੇ ਹਿੱਸਾ ਲਿਆ। ਇਸ ਵਿਚ ਬੱਚਿਆ ਲਈ ਬੇਹਦ ਆਕਰਸ਼ਣ ਦਾ ਕੇਂਦਰ ਆਰਚਰੀ, ਫਲਾਇੰਗ ਫੋਕਸ, ਟੁਆਏ ਟ੍ਰੇਨ, ਬਾਉਸੀ, ਟਾਇਰੀ ਬਾਲ, ਵਰਮਾਬਿ੍ਰਜ, ਕਮਾਂਡੋ ਨੈਟ, ਰੋਲਿੰਗ ਜੋਰਬ ਆਦਿ ਨੇ ਬੱਚਿਆ ਨੂੰ ਪੂਰੀ ਤਰਾਂ ਨਾਲ ਤਰੋਤਾਜਾ ਕਰ ਦਿਤਾ। ਆਏ ਹੋਏ ਮਾਪਿਆ ਨੇ ਵੀ ਇਹਨਾਂ ਗਤੀਵਿਧੀਆ ਦੇ ਨਾਲ ਤੰਬੋਲਾ ਅਤੇ ਮਾਪਿਆ, ਬੱਚਿਆ ਤੇ ਸਾਰਿਆ ਨੇ ਮਿਲ ਕੇ ਡਾਂਸ ਪਾਰਟੀ ਵਿਚ ਜੰਮ ਕੇ ਧਮਾਲ ਮਚਾਈ। ਸਕੂਲ ਚੇਅਰਮੈਨ ਇੰਜੀ. ਜਨੇਸ਼ ਗਰਗ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੋਗਾ ਜ਼ਿਲੇ ਦਾ ਇਹ ਪਹਿਲਾ ਸਕੂਲ ਹੈ ਜਿਸ ਵਿਚ ਬੱਚਿਆ ਨੂੰ ਮੈਥਮੈਟਿਕਸ ਲੈਬ, ਐਕਟਲਿਟੀ ਲੈਬ, ਰੋਬੋਟਿਕ ਲੈਬ, ਸਾਇੰਸ ਲੈਬ ਆਦਿ ਦੁਆਰਾ ਖੇਡ-ਖੇਡ ਵਿਚ ਅਤੇ ਤਕਨੀਕੀ ਰੂਪ ਤੋਂ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਪੂਰੀ ਸਿੱਖਿਆ ਸੀ.ਬੀ.ਐਸ.ਈ ਪੈਟਰਨ ਤੇ ਨੈਕਸਟ ਐਜੁਕੇਸ਼ਨ ਦੁਆਰਾ ਬੱਚਿਆ ਨੂੰ ਮਾਹਿਰ ਸਟਾਫ ਵੱਲੋਂ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਵਿਦਿਆਰਥੀਆ ਦੇ ਸਰਵਪੱਖੀ ਵਿਕਾਸ ਲਈ ਸਿੱਖਿਆ ਦੇ ਨਾਲ-ਨਾਲ ਸਮਾਜਿਕ, ਸਾਂਸਕ੍ਰਤਿਕ, ਸਪੋਰਟਸ ਅਤੇ ਸਾਇੰਟਿਫਿਕ ਗਤੀਵਿਧਿੀਆ ਤੇ ਵਿਸ਼ੇਸ਼ ਧਿਆਨ ਦਿਤਾ ਜਾਵੇਗਾ। ਇਸ ਮੌਕੇ ਆਪਣੇ ਸੰਬੋਧਨ ਵਿਚ ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ ਨੇ ਆਏ ਮੁੱਖ ਮਹਿਮਾਨ, ਮਾਪਿਆ, ਵਿਦਿਆਰਥੀਆ ਤੇ ਸਕੂਲ ਦੇ ਸਟਾਫ ਨੂੰ ਸਮਾਗਮ ਦੀ ਸਫਲਤਾ ਲਈ ਵਧਾਈ ਦਿਤੀ। ਇਸ ਮੌਕੇ ਚੇਅਰਮੈਨ ਪ੍ਰਵੀਨ ਗਰਗ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਸਕੂਲ ਸੂਬੇ ਦਾ ਸਭ ਤੋਂ ਵਧੀਆ ਸਕੂਲ ਬਣਾਉਣ ਲਈ ਸੰਸਥਾ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਐਡਵੈਂਚਰ ਫੈਸਟ ਦੇ ਸਮਾਪਨ ਤੇ ਸਕੂਲ ਪਿ੍ਰੰਸੀਪਲ ਸਮਰਿਤੀ ਭੱਲਾ ਨੇ ਆਏ ਹੋਏ ਮਹਿਮਾਨਾਂ, ਸਕੂਲ ਮੈਨੇਜਮੇਂਟ ਕਮੇਤੀ ਕੇ ਬੱਚਿਆ ਤੇ ਮਾਪਿਆ ਦਾ ਸਮਾਗਮ ਵਿਚ ਹਿੱਸਾ ਲੈਣ ਲਈ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ ਤੇ ਬੱਚਿਆ ਦੇ ਮਾਪੇ ਹਾਜ਼ਰ ਸਨ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ