ਅਵਤਾਰ ਸਿੰਘ ਘੋਲੀਆ ਰੂਰਲ ਐਨ.ਜੀ.ਓ. ਬਲਾਕ ਬਾਘਾਪੁਰਾਣਾ ਦੀ ਚੋਣ ਵਿੱਚ ਪ੍ਧਾਨ ਚੁਣੇ ਗਏ

 ਮੋਗਾ 7 ਜਨਵਰੀ: (ਜਸ਼ਨ) ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਵੱਲੋਂ ਆਪਣੇ ਤੈਅ ਕੀਤੇ ਹੋਏ ਚੋਣ ਪ੍ੋਗਰਾਮ ਅਨੁਸਾਰ ਅੱਜ ਬਲਾਕ ਬਾਘਾਪੁਰਾਣਾ ਦੀਆਂ ਪੇਂਡੂ ਕਲੱਬਾਂ ਦੀ ਚੋਣ ਇਕੱਤਰਤਾ ਪਿੰਡ ਘੋਲੀਆ ਕਲਾਂ ਵਿਖੇ ਹੋਈ । ਇਸ ਚੋਣ ਵਿੱਚ ਬਲਾਕ ਦੀਆਂ ਪੇਂਡੂ ਕਲੱਬਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਹ ਚੋਣ ਐਨ.ਜੀ.ਓ. ਦੇ ਜਿਲਾ ਚੇਅਰਮੈਨ ਮਹਿੰਦਰ ਪਾਲ ਲੂੰਬਾ ਅਤੇ ਮੁੱਖ ਸਲਾਹਕਾਰ ਹਰਜਿੰਦਰ ਚੁਗਾਵਾਂ ਦੀ ਦੇਖਰੇਖ ਹੇਠ ਸੰਪੰਨ ਹੋਈ । ਇਸ ਮੌਕੇ ਮਹਿੰਦਰ ਪਾਲ ਲੂੰਬਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ   ਸੰਸਥਾ ਵੱਲੋਂ ਪਿਛਲੇ 16 ਸਾਲ ਦੌਰਾਨ  ਸੰਸਥਾ ਸਮਾਜ ਭਲਾਈ ਦੇ ਹਰ ਖੇਤਰ ਵਿੱਚ ਆਪਣਾ ਯੋਗਦਾਨ ਪਾ ਰਹੀ ਹੈ ਤੇ ਖੂਨਦਾਨ ਦੇ ਖੇਤਰ ਵਿੱਚ ਦੋ ਵਾਰ ਸਟੇਟ ਐਵਾਰਡ ਵੀ ਕੁਆਲੀਫਾਈ ਕਰ ਚੁੱਕੀ ਹੈ। ਉਹਨਾਂ ਪੇਂਡੂ ਕਲੱਬਾਂ ਨੂੰ ਸੰਸਥਾ ਦੇ ਨਾਲ ਜੁੜ ਕੇ ਪਿੰਡ ਦੇ ਨਾਲ ਨਾਲ ਪਿੰਡ ਤੋਂ ਬਾਹਰ ਨਿੱਕਲ ਕੇ ਸੇਵਾ ਕਰਨ ਦਾ ਸੱਦਾ ਦਿੱਤਾ । ਇਸ ਉਪਰੰਤ ਮੌਜੂਦਾ ਬਲਾਕ ਪ੍ਧਾਨ ਰੇਸ਼ਮ ਸਿੰਘ ਜੀਤਾ ਸਿੰਘ ਵਾਲਾ ਨੇ ਪੁਰਾਣੀ ਬਲਾਕ ਇਕਾਈ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਨਵੀਂ ਇਕਾਈ ਦੀ ਚੋਣ ਕਰਵਾਉਣ ਦੇ ਅਧਿਕਾਰ ਜਿਲਾ ਕਮੇਟੀ ਨੂੰ ਦਿੱਤੇ । ਇਸ ਉਪਰੰਤ ਜਿਲਾ ਕਮੇਟੀ ਦੀ ਨਿਗਰਾਨੀ ਹੇਠ ਹੋਈ ਚੋਣ ਵਿੱਚ ਹਾਜਰ ਐਨ.ਜੀ.ਓ. ਮੈਂਬਰਾਂ ਨੇ ਸਰਬਸੰਮਤੀ ਨਾਲ ਅਵਤਾਰ ਸਿੰਘ ਘੋਲੀਆ ਕਲਾਂ ਨੂੰ ਪ੍ਧਾਨ, ਹਰਮਿੰਦਰ ਸਿੰਘ ਕੋਟਲਾ ਰਾਏ ਕਾ ਨੂੰ ਪੈਟਰਨ, ਰੇਸ਼ਮ ਸਿੰਘ ਜੀਤਾ ਸਿੰਘ ਵਾਲਾ ਨੂੰ ਚੇਅਰਮੈਨ, ਡਾ. ਬਲਰਾਜ ਸਿੰਘ ਸਮਾਲਸਰ ਨੂੰ ਮੁੱਖ ਸਲਾਹਕਾਰ, ਅਵਤਾਰ ਸਿੰਘ ਘੋਲੀਆ ਕਲਾਂ ਨੂੰ ਪ੍ਧਾਨ, ਕੁਲਵਿੰਦਰ ਸਿੰਘ ਜੀਤਾ ਸਿੰਘ ਵਾਲਾ ਅਤੇ ਜਗਰੂਪ ਸਿੰਘ ਸਰੋਆ ਨੂੰ ਸੀਨੀਅਰ ਮੀਤ ਪ੍ਧਾਨ, ਗੁਰਤੇਜ ਸਿੰਘ ਰੋਡੇ ਨੂੰ ਮੀਤ ਪ੍ਧਾਨ, ਗੁਰਤੇਜ ਸਿੰਘ ਮਾੜੀ ਮੁਸਤਫਾ ਨੂੰ ਜਨਰਲ ਸਕੱਤਰ, ਰਜਨੀਸ਼ ਕੁਮਾਰ ਸਮਾਲਸਰ ਨੂੰ ਕੈਸ਼ੀਅਰ, ਨੀਟਾ ਥਰਾਜ ਨੂੰ ਪ੍ੈਸ ਸਕੱਤਰ, ਰਾਕੇਸ਼ ਕੁਮਾਰ ਨੂੰ ਜੱਥੇਬੰਦਕ ਸਕੱਤਰ, ਮਨਜਿੰਦਰ ਸਿੰਘ ਆਲਮਵਾਲਾ ਨੂੰ ਆਡੀਟਰ, ਨਵਦੀਪ ਸਿੰਘ ਅਤੇ ਗੁਰਜੀਤ ਸਿੰਘ ਘੋਲੀਆ ਨੂੰ ਸ਼ੋਸ਼ਲ ਮੀਡੀਆ ਇੰਚਾਰਜ ਚੁਣਿਆ ਗਿਆ । ਇਸ ਤੋਂ ਇਲਾਵਾ ਹਰਜਿੰਦਰ ਸਿੰਘ ਘੋਲੀਆ, ਸੁਖਦੀਪ ਸਿੰਘ ਰੋਡੇ, ਦੀਪਕ ਅਰੋੜਾ ਸਮਾਲਸਰ, ਜਸਪ੍ੀਤ ਸਿੰਘ ਮਾੜੀ ਮੁਸਤਫਾ, ਗੁਰਚਰਨ ਸਿੰਘ ਕੋਟਲਾ, ਲਖਵਿੰਦਰ ਸਿੰਘ ਘੋਲੀਆ, ਮੋਹਨ ਸਿੰਘ ਅਤੇ ਜਸਵਿੰਦਰ ਸਿੰਘ ਆਲਮਵਾਲਾ ਨੂੰ ਐਗਜੈਕਟਿਵ ਮੈਂਬਰ ਨਿਯੁਕਤ ਕੀਤਾ ਗਿਆ । ਨਵੀਂ ਚੁਣੀ ਗਥੀ ਟੀਮ ਨੂੰ ਜਿਲਾ ਚੇਅਰਮੈਨ ਨੇ ਵਧਾਈ ਦਿੰਦਿਆਂ ਇਮਾਨਦਾਰੀ ਨਾਲ ਹਰ ਲੋੜਵੰਦ ਦੀ ਸੰਭਵ ਮੱਦਦ ਕਰਨ ਅਤੇ ਸਮਾਜਿਕ ਮੁੱਦਿਆਂ ਦੇ ਹੱਲ ਲਈ ਪ੍ਸ਼ਾਸ਼ਨਿਕ ਪਹੁੰਚ ਕਰਨ ਦੀ ਕਸਮ ਖਵਾਈ । ਇਸ ਮੌਕੇ ਨਵੇਂ ਚੁਣੇ ਗਏ ਪ੍ਧਾਨ ਅਵਤਾਰ ਸਿੰਘ ਘੋਲੀਆ ਨੇ ਆਪਣੇ ਸੰਬੋਧਨ ਦੌਰਾਨ ਇਹ ਭਰੋਸਾ ਦਿਵਾਇਆ ਕਿ ਉਹ ਆਪਣੀ ਟੀਮ ਦੀ ਮੱਦਦ ਨਾਲ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਸਮਾਜ ਸੇਵੀ ਕੰਮਾਂ ਵਿੱਚ ਹਿੱਸਾ ਲੈਣਗੇ । ਇਸ ਮੌਕੇ ਵੱਡੀ ਗਿਣਤੀ ਵਿੱਚ ਪੇਂਡੂ ਕਲੱਬਾਂ ਦੇ ਮੈਂਬਰ ਹਾਜਰ ਸਨ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ