ਆਰ.ਆਈ.ਈ.ਸੀ. ਨੇ ਲਗਵਾਇਆ ਆਈਲਟਸ ਟਰੇਨਰ ਦਾ ਕੈਨੇਡਾ ਦਾ ਵੀਜ਼ਾ

ਮੋਗਾ,7ਜਨਵਰੀ (ਜਸ਼ਨ)-ਮਾਲਵੇ ਦੀ ਉੱਘੀ ਇੰਮੀਗ੍ਰੇਸ਼ਨ ਸੰਸਥਾ ਆਰ.ਆਈ.ਈ.ਸੀ.ਵੱਲੋਂ ਵਿਦਿਆਰਥੀਆਂ ਦੇ ਵਿਦੇਸ਼ ਜਾ ਕੇ ਉੱਚ ਸਿੱਖਿਆ ਹਾਸਲ ਕਰਨ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਲੜੀ ਤਹਿਤ ਜਸਪ੍ਰੀਤ ਕੌਰ ਆਈਲਟਸ ਟਰੇਨਰ ਪੁੱਤਰੀ ਪਰਮਜੀਤ ਸਿੰਘ ਵਾਸੀ ਮੋਗਾ ਦਾ ਕੈਨੇਡਾ ਦਾ ਸਟੂਡੈਂਟ ਵੀਜਾ ਲਗਵਾਇਆ ਗਿਆ। ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਸਪ੍ਰੀਤ ਕੌਰ ਨੇ ਆਈਲਟਸ ਵਿਚੋਂ 6 ਬੈਂਡ ਹਾਸਲ ਕੀਤੇ ਸਨ ਇਸ ਕਰਕੇ ਆਰ ਆਈ ਈ ਸੀ ਵੱਲੋਂ ਉਸ ਦੀ ਮਿਹਨਤ ਅਤੇ ਲਗਨ ਨੂੰ ਦੇਖਦਿਆਂ ਉਸ ਦਾ ਉਚੇਰੀ ਪੜਾਈ ਲਈ ਕੈਨੇਡਾ ਦਾ ਸਟੂਡੈਂਟ ਵੀਜਾ ਲਗਵਾਇਆ ਗਿਆ। ਜਸਪ੍ਰੀਤ ਕੌਰ ਨੇ ਵੀਜਾ ਲੱਗਣ ‘ਤੇ ਸੰਸਥਾ ਦੇ ਡਾਇਰੈਕਟਰ ਰੋਹਿਤ ਬਾਂਸਲ, ਕੀਰਤੀ ਬਾਂਸਲ ਅਤੇ ਉਨਾਂ ਦੇ ਸਮੁੱਚੇ ਸਟਾਫ ਦਾ ਧੰਨਵਾਦ ਕੀਤਾ। ਰੋਹਿਤ ਬਾਂਸਲ ਨੇ ਦੱਸਿਆ ਕਿ ਆਰ.ਆਈ.ਈ.ਸੀ. ਸੰਸਥਾ ਵੱਲੋਂ ਲਗਵਾਈਆਂ ਜਾਂਦੀਆਂ ਫਾਈਲਾਂ ਦੇ ਵੀਜ਼ੇ ਸੌ ਫੀਸਦੀ ਆ ਰਹੇ ਹਨ ਜੋ ਕਿ ਸੰਸਥਾ ਅਤੇ ਇਲਾਕੇ ਲਈ ਮਾਣ ਵਾਲੀ ਗੱਲ ਹੈ।


