ਚੋਰਾਂ ਨੇ ਦੁਕਾਨ ਦਾ ਸ਼ਟਰ ਭੰਨਿਆ,ਲੱਖਾਂ ਰੁਪਏ ਦਾ ਸਮਾਨ ਲੈ ਕੇ ਫਰਾਰ

ਮੋਗਾ, 8 ਜਨਵਰੀ (ਜਸ਼ਨ)- ਮੋਗਾ ਜ਼ਿਲੇ ਵਿਚ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਚੱਲਦਿਆਂ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਵੱਲੋਂ ਕਈ ਲੁਟੇਰਿਆਂ ਨੂੰ ਗਿ੍ਰਫਤਾਰ ਕਰਨ ਦੇ ਬਾਵਜੂਦ ਘਟਨਾਵਾਂ ਨਿਰੰਤਰ ਜਾਰੀ ਨੇ । ਬੀਤੀ ਰਾਤ ਮੋਗਾ ਅਮਿ੍ਰਤਸਰ ਰੋਡ ’ਤੇ ਨੈਸ਼ਨਲ ਕਾਨਵੈਂਟ ਸਕੂਲ ਦੇ ਨੇੜੇ ਸਥਿਤ ਇਕ ਰੈਡੀਮੇਡ ਕੱਪੜਿਆਂ ਦੀ ਦੁਕਾਨ ਦਾ ਸ਼ਟਰ ਤੋੜ ਕੇ ਚੋਰ ਲੱਖਾਂ ਰੁਪਏ ਦਾ ਸਮਾਨ ਲੈ ਜਾਣ ਵਿਚ ਸਫਲ ਹੋ ਗਏ। ਜ਼ਿਕਰਯੋਗ ਹੈ ਕਿ ਮੋਗਾ ਅਿਮਤਸਰ ਰੋਡ ਸ਼ਾਹਰਗ ਵਜੋਂ ਜਾਣੀ ਜਾਂਦੀ ਹੈ ਅਤੇ ਦਿਨ ਰਾਤ ਟੈ੍ਰਫਿਕ ਚੱਲਦਾ ਹੋਣ ਅਤੇ ਧੰੁਦ ਨਾ ਹੋਣ ਦੇ ਬਾਵਜੂਦ ਚੋਰਾਂ ਵੱਲੋਂ ਸੜਕ ਦੇ ਉੱਪਰ ਸਥਿਤ ਦੁਕਾਨ ਦਾ ਸ਼ਟਰ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਨਾਲ ਪੁਲਿਸ ਦੀ ਕਾਰਗੁਜ਼ਾਰੀ ’ਤੇ ਪ੍ਰਸ਼ਨ ਚਿੰਨ ਲੱਗ ਗਿਆ ਹੈ।
ਦੁਕਾਨ ਮਾਲਕ ਨੀਰਜ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਰਾਤ ਦਸ ਵਜੇ ਦੇ ਕਰੀਬ ਦੁਕਾਨ ਬੰਦ ਕਰਕੇ ਗਏ ਸਨ ਪਰ ਅੱਧੀ ਰਾਤ ਦੇ ਕਰੀਬ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਲਿਆ। ਉਹਨਾਂ ਦੱਸਿਆ ਕਿ ਨੇੜਲੀ ਦੁਕਾਨ ਦੇ ਬਾਹਰ ਲੱਗੇ ਸੀ ਸੀ ਟੀ ਵੀ ਕੈਮਰੇ ਅਤੇ ਉਹਨਾਂ ਦੀ ਆਪਣੀ ਦੁਕਾਨ ਵਿਚ ਲੱਗੇ ਸੀ ਸੀ ਟੀ ਵੀ ਕੈਮਰੇ ਵਿਚ ਦੋਨਾਂ ਚੋਰਾਂ ਦੀ ਰਿਕਾਰਡਿੰਗ ਹੋ ਗਈ ਹੈ ਜਿਹਨਾਂ ਵਿਚੋਂ ਇਕ ਚੋਰ ਨੇ ਮੂੰਹ ਬੰਨਿਆ ਹੋਇਆ ਸੀ ਜਦਕਿ ਦੂਸਰੇ ਚੋਰ ਦੀ ਸ਼ਕਲ ਸਾਫ ਸਾਫ ਦਿਖਾਈ ਦਿੰਦੀ ਹੈ।
ਉਹਨਾਂ ਦੱਸਿਆ ਕਿ ਚੋਰਾਂ ਨੇ ਦੁਕਾਨ ਵਿਚਲੇ ਦਰਾਜ ਅਤੇ ਗੱਲੇ ਵੀ ਫਰੋਲੇ ਅਤੇ ਜਾਣ ਲੱਗੇ ਦੁਕਾਨ ਵਿਚ ਪਏ ਬਲੇਜ਼ਰ ਆਪਣੇ ਨਾਲ ਲੈ ਗਏ । ਉਹਨਾਂ ਦੱਸਿਆ ਕਿ ਅਜੇ ਉਹ ਪੁਲਿਸ ਦੀ ਉਡੀਕ ਕਰ ਰਹੇ ਹਨ ਅਤੇ ਬਾਅਦ ਵਿਚ ਹੀ ਨੁਕਸਾਨ ਦਾ ਅੰਦਾਜ਼ਾ ਦੱਸ ਸਕਦੇ ਹਨ ।


