ਸਾਬਕਾ ਐੱਮ ਸੀ ਬਲਵੀਰ ਸਿੰਘ ਦੀ ਮਿਲੀ ਲਾਸ਼

ਮੋਗਾ,8 ਜਨਵਰੀ (ਲਛਮਣਜੀਤ ਸਿੰਘ ਪੁਰਬਾ/ਜਸ਼ਨ)-ਅੱਜ ਉਸ ਸਮੇਂ ਮੋਗਾ ਵਿਚ ਸੋਗ ਦੀ ਲਹਿਰ ਦੌੜ ਗਈ ਜਦੋਂ ਲੋਕਾਂ ਨੂੰ ਸਾਬਕਾ ਐਮ ਸੀ ਬਲਵੀਰ ਸਿੰਘ(ਸਾਬਕਾ ਕੌਂਸਲਰ ਸਤਵਿੰਦਰ ਸਿੰਘ) ਦੀ ਮੌਤ ਹੋਣ ਦੀ ਸੂਚਨਾ ਮਿਲੀ । ਘਟਨਾਕਰਮ ਮੁਤਾਬਕ ਮੋਗਾ ਬੋਹਨਾ ਰੋਡ ’ਤੇ ਗੰਦੇ ਸੇਮ ਨਾਲੇ ਵਿਚ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਦਿੱਸਣ ’ਤੇ ਜੋਗੀਆ ਮੁਹੱਲੇ ਦੇ ਲੋਕਾਂ ਨੇ ਫੋਕਲ ਪੁਆਇੰਟ ਪੁਲਿਸ ਨੂੰ ਸੂਚਿਤ ਕੀਤਾ । ਮੌਕੇ ’ਤੇ ਪਹੰੁਚੇ ਹਵਲਦਾਰ ਚਮਕੌਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕਾਂ ਦੀ ਸਹਾਇਤਾ ਨਾਲ ਲਾਸ਼ ਨੂੰ ਬਾਹਰ ਕੱਢਿਆ ਗਿਆ ਪਰ ਜਦੋਂ ਮਿ੍ਰਤਕ ਵਿਅਕਤੀ ਦਾ ਮੂੰਹ ਨਾਲ ਧੋਤਾ ਗਿਆ ਤਾਂ ਕੋਲ ਖੜੇ ਲੋਕਾਂ ਨੇ ਉਸ ਦੀ ਪਹਿਚਾਣ ਸਾਬਕਾ ਐੱਮ ਸੀ ਬਲਵੀਰ ਸਿੰਘ ਵਜੋਂ ਕੀਤੀ । ਮਿ੍ਰਤਕ ਦਾ ਪਰਸ ਅਤੇ ਸ਼ਨਾਖਤੀ ਕਾਰਡ ਹਾਸਲ ਹੋਣ ’ਤੇ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਹ ਅੱੇਮ ਸੀ ਵਾਰਡ ਨੰਬਰ 25 ਵਿਚ ਰਹਿੰਦਿਆਂ ਡਿਪੂ ਚਲਾ ਰਿਹਾ ਸੀ ਅਤੇ ਲੋਕ ਉਸ ਤੋਂ ਕਣਕ ਵਗੈਰਾ ਪ੍ਰਾਪਤ ਕਰਦੇ ਸਨ ਇਸ ਕਰਕੇ ਉਸ ਦੀ ਪਹਿਚਾਣ ਵਿਚ ਕੋਈ ਖਾਸਾ ਦਿੱਕਤ ਨਹੀਂ ਆਈ । ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਸਰਕਾਰੀ ਹਸਪਤਾਲ ਵਿਚ ਰੱਖਵਾ ਦਿੱਤੀ ਹੈ । ਇਹ ਵੀ ਵਰਨਣਯੋਗ ਹੈ ਕਿ ਪਰਿਵਾਰ ਵੱਲੋਂ ਐੱਮ ਸੀ ਦਾ ਪੋਟ ਮਾਰਟਮ ਨਾ ਕਰਨ ਦੀ ਅਪੀਲ ਕੀਤੀ ਗਈ ਪਰ ਪੁਲਿਸ ਨੇ ਗੰਭੀਰ ਮਾਮਲਾ ਦੇਖਦਿਆਂ ਇਹ ਮੰਗ ਠੁਕਰਾ ਦਿੱਤੀ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਐੱਮ ਸੀ ਰਾਤ ਵੀ ਘਰੇ ਨਹੀਂ ਸੀ ਆਇਆ ਪਰ ਹਵਲਦਾਰ ਚਮਕੌਰ ਸਿੰਘ ਦਾ ਆਖਣਾ ਹੈ ਕਿ ਇਸ ਸਬੰਧੀ ਪਰਿਵਾਰ ਨੇ ਰਾਤ ਜਾਂ ਅੱਜ ਸਵੇਰੇ ਪੁਲਿਸ ਨੂੰ ਇਸ ਬਾਰੇ ਇਤਲਾਹ ਨਹੀਂ ਸੀ ਦਿੱਤੀ। ਪੁਲਿਸ ਵੱਲੋਂ ਤਫਤੀਸ਼ ਜਾਰੀ ਹੈ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ