ਸੂਬਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ : ਨਸੀਬ ਬਾਵਾ ਜ਼ਿਲਾ ਪ੍ਰਧਾਨ ਆਮ ਆਦਮੀ ਪਾਰਟੀ ਮੋਗਾ

ਮੋਗਾ,  8 ਜਨਵਰੀ (ਜਸ਼ਨ)- ਢਾਈ ਏਕੜ ਤੱਕ ਮਾਲਕੀ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਸੂਬਾ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ , ਜਿਸ ਤੋਂ ਇਹ ਸਿੱਧ ਹੋ ਗਿਆ ਕਿ ਕਾਂਗਰਸ ਨੇ ਪੰਜਾਬੀਆਂ ਨੂੰ ਪੂਰਨ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਕਿਸ ਤਰਾਂ ਵਾਅਦਾ ਖਿਲਾਫੀ ਕੀਤੀ ਹੈ । ਸ਼੍ਰੀ ਬਾਵਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੇ ਕਰੀਬ 1 ਕਰੋੜ 70 ਲੱਖ ਕਿਸਾਨ ਚੋਣਾਂ ਤੋਂ ਬਾਅਦ ਇਸ ਗੱਲ ਤੇ ਟੇਕ ਲਾਈ ਬੈਠੇ ਸਨ ਕਿ ਉਨਾਂ ਨੇ ਜੋ ਪ੍ਰਾਇਵੇਟ ਬੈਕਾਂ, ਸਹਿਕਾਰੀ ਬੈਕਾਂ, ਕੋਪਰੇਵਿਟ ਸੁਸਾਇਟੀਆਂ, ਸ਼ਾਹੂਕਾਰਾਂ ਅਤੇ ਆੜਤੀਆਂ ਤੋਂ ਕਰਜ਼ਾ ਲਿਆ ਸੀ ਅਤੇ ਲੰਮੇ ਸਮੇਂ ਤੌੋਂ ਉਹ ਇਹ ਕਰਜਾ ਨਹੀਂ ਮੋੜ ਸਕੇ ਸਨ, ਪੰਜਾਬ ਸਰਕਾਰ ਉਨਾਂ ਦੀ ਬਾਂਹ ਫੜੇਗੀ ਅਤੇ ਆਪਣੇ ਚੋਣ ਮੈਨੀਫੈਸਟੋ ਮੁਤਾਬਿਕ ਅਤੇ ਜਨਤਕ ਤੌਰ ਤੇ ਕੀਤੇ ਵਾਅਦੇ ਮੁਤਾਬਿਕ ਇਹ ਕਰਜੇ ਮੁਆਫ ਹੋਣਗੇ । ਪ੍ਰੰਤੂ ਪੰਜਾਬ ਦੇ ਉਨਾਂ ਕਿਸਾਨਾ ਦੀਆਂ ਆਸਾਂ ਤੇ ਪੂਰੀ ਤਰਾਂ ਪਾਣੀ ਫਿਰ ਗਿਆ, ਜਦੋਂ ਪੰਜਾਬ ਦੇ ਸਿਰਫ ਢਾਈ ਏਕੜ ਤੱਕ ਦੀ ਮਾਲਕੀ ਵਾਲੇ ਕਿਸਾਨਾਂ ਦੀ ਹੀ ਕਰਜ਼ੇ ਮੁਆਫੀ ਦਾ ਐਲਾਨ ਹੋਇਆ । ਉਸ ਕਰਜ਼ ਮੁਆਫੀ ਵਿੱਚ ਵੀ ਵਿਤਕਰਾ ਕੀਤਾ ਗਿਆ ਅਤੇ ਅਜਿਹੇ ਕਿਸਾਨਾਂ ਨੂੰ ਵੀ ਨਜ਼ਰਅੰਦਾਜ ਕੀਤਾ ਗਿਆ ਜਿਨਾਂ ਦੀ ਜ਼ਮੀਨ ਮਾਲਕੀ ਢਾਈ ਏਕੜ ਤੱਕ ਦੀ ਹੀ ਸੀ । ਸ਼੍ਰੀ ਬਾਵਾ ਨੇ ਕਿਹਾ ਕਿ ਪੰਜਾਬ ਵਿੱਚ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਹੀ ਪੰਜਾਬ ਦੇ ਮਜਬੂਰ ਕਿਸਾਨ ਦੀ ਆਤਮ ਦਾਹ ਦੀ ਗਿਣਤੀ ਦਿਨੋਂ ਦਿਨ ਵੱਧ ਰਹੀ ਹੈ । ਦੁੱਖ ਦੀ ਗੱਲ ਹੈ ਕਿ ਪਿਛਲੀ ਅਕਾਲੀ ਸਰਕਾਰ ਜੋ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਈਵਾਲ ਪਾਰਟੀ ਸੀ ਅਤੇ ਪੰਜਾਬ ਦੇ ਲੀਡਰ ਜਨਤਕ ਤੌਰ ਤੇ ਵਾਅਦੇ ਕਰਦੇ ਸੀ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਲਿਆਉ, ਉਹ ਪੰਜਾਬ ਦੇ ਕਿਸਾਨਾ ਲਈ ਟੱਰਕ ਭਰਕੇ ਪੈਸੇ ਲੈ ਕੇ ਆਉਣਗੇ ਪ੍ਰੰਤੂ ਟੱਰਕ ਭਰਕੇ ਉਨਾਂ ਪੈਸੇ ਤਾਂ ਕੀ ਲੈ ਕੇ ਆਉਣੇ ਸੀ, ਟੱਰਕਾਂ ਨੂੰ ਭਰਕੇ ਮਹਿੰਗਾਈ ਅਤੇ ਬੇਰੋਜ਼ਗਾਰੀ ਪੰਜਾਬ ਨੂੰ ਦਿੱਤੀ ਤੇ ਰਹਿੰਦੀ ਕਸਰ ਪੰਜਾਬ ਵਿਚ ਆਈ ਕਾਂਗਰਸ ਸਰਕਾਰ ਨੇ ਕੱਢ ਦਿੱਤੀ, ਝੂਠੀਆਂ ਸੁੰਹਾਂ ਖਾ ਕੇ ਰਾਜ ਦੀ ਪ੍ਰਾਪਤੀ ਕੀਤੀ ਪ੍ਰੰਤੂ ਵਾਅਦੇ ਪੂਰੇ ਕਰਨ ਸਮੇਂ ਅੱਖਾਂ ਹੀ ਮੀਟ ਲਈਆਂ । ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਨੇ ਆਮ ਜਨਤਾ ਨੂੰ ਮਿਲਨਾ ਹੀ ਬੰਦ ਕਰ ਦਿੱਤਾ । ਪੰਜਾਬ ਦੇ ਵਿਕਾਸ ਵੱਲ ਬਿਲੱਕੁਲ ਹੀ ਬੇਧਿਆਨੀ ਕਰ ਦਿੱਤੀ ਜਿਸ ਨਾਲ ਆਮ ਵਿਅਕਤੀ ਨੂੰ ਅੱਜ ਆਪਣਾ ਜੀਵਨ ਨਿਰਭਾ ਕਰਨਾ ਵੀ ਔਖਾ ਹੋ ਗਿਆ ਹੈ । ਉਨਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਪੁਰਜੋਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਜਾਂ ਤਾਂ ਉਹ ਆਪਣੇ ਵਾਅਦੇ ਮੁਤਾਬਿਕ ਪੰਜਾਬ ਦੇ ਸਾਰੇ ਕਰਜ਼ਾਈ ਅਤੇ ਬੇਵਸ ਕਿਸਾਨਾਂ ਤੇ ਪੂਰਨ ਕਰਜ਼ੇ ਮੁਆਫ ਕਰੇ ਜਾਂ ਜਨਤਕ ਤੌਰ ਤੇ ਮੁਆਫੀ ਮੰਗ ਕੇ ਅਸਤੀਫਾ ਦੇਵੇ ।