ਲਿਟਲ ਮਿਲੇਨੀਅਮ ਸਕੂਲ ਵਿਚ ਨਵੇਂ ਸਾਲ ਤੇ ਕਰਵਾਇਆ ਸਮਾਗਮ

ਮੋਗਾ, 9 ਜਨਵਰੀ(ਜਸ਼ਨ) -ਸ਼ਹਿਰ ਦੇ ਬੁਘੀਪੁਰਾ ਚੌਕ ਤੇ ਓਜ਼ੋਨ ਕੌਟੀ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਨਵੇਂ ਸਾਲ ਤੇ ਬੱਚਿਆ ਵਿਚ ਸਮਾਗਮ ਕਰਵਾਇਆ ਗਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਬੱਚਿਆ ਨੂੰ ਨਵੇਂ ਸਾਲ ਤੇ ਲੋਹੜੀ ਦੀ ਵਧਾਈ ਦਿੱਤੀ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਵੇਂ ਸਾਲ ਵਿਚ ਆਪਣੀ ਇੱਛਾ ਸ਼ਕਤੀ ਨੂੰ ਮਜਬੂਤ ਕੀਤਾ ਜਾਵੇ, ਆਪਣੇ ਟੀਚੇ ਨੂੰ ਹਾਸਲ ਕਰਨ ਲਈ ਵਿਦਿਆਰਥੀ ਸਮਰਪਿਤ ਹੋਣ। ਇਸ ਸਮਾਗਮ ਦੌਰਾਨ ਬੱਚਿਆ ਵਿਚ ਪੇਂਟਿੰਗ, ਗ੍ਰੀਟਿੰਗ ਕਾਰਡ, ਚੇਅਰ ਰੇਸ, ਬੈਲੂਨ, ਕੁਇਜ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਬੱਚਿਆ ਦੀ ਸਕੂਲ ਵੱਲੋਂ ਹੌਸਲਾ ਅਫਜਾਈ ਕੀਤੀ ਗਈ। ਇਸ ਮੌਕੇ ਅਧਿਆਪਿਕਾ ਰਵੀਨਾ, ਸੁਮਿਤਾ, ਕਿਰਨਦੀਪ, ਮਾਲਤੀ ਗਰੋਵਰ, ਰਿਧੀ ਤੋਂ ਇਲਾਵਾ ਬੱਚੇ ਹਾਜ਼ਰ ਸਨ।