ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ ਮੁਆਫ਼ ਕਰਨ ਦਾ ਅਹਿਦ ਲੈ ਕੇ ਪੰਜਾਬੀਆਂ ਦਾ ਦਿਲ ਜਿੱਤਿਆ-ਕਰਿਸ਼ਨ ਤਿਵਾੜੀ

 ਕੋਟ ਈਸੇ ਖਾਂ,9 ਜਨਵਰੀ (ਜਸ਼ਨ)-ਵਿਧਾਨ ਸਭਾ ਚੋਣਾਂ 2017 ’ਚ ਪੰਜਾਬ ਦੇ ਪਿੰਡਾਂ,ਸ਼ਹਿਰਾਂ,ਗਲੀਆਂ ਅਤੇ ਬਜ਼ਾਰਾਂ ਵਿਚ ਇਕੋ ਹੀ ਆਵਾਜ਼ ਸੀ ‘ਚਾਹੰੁਦਾ ਹੈ ਪੰਜਾਬ ਕੈਪਟਨ ਦੀ ਸਰਕਾਰ’ ,’ਤੇ ਲੋਕਾਂ ਨੇ ਜਿਸ ਸ਼ਿੱਦਤ ਨਾਲ ਕੈਪਟਨ ਸਰਕਾਰ ’ਤੇ ਭਰੋਸਾ ਪ੍ਰਗਟਾਉਂਦਿਆਂ ਸੰਵਿਧਾਨਕ ਹੱਕ ਦਾ ਇਸਤੇਮਾਲ ਕਰਦਿਆਂ ਆਪਣੀਆਂ ਹਸਰਤਾਂ ਦਾ ਪ੍ਰਗਟਾਵਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਾ ਕੇ ਪੰਜਾਬ ਨੂੰ ਤਰੱਕੀ ਵੱਲ ਲੈ ਜਾਣ  ਲਈ ਕਦਮ ਚੁੱਕਿਆ , ਇਸੇ ਕਰਕੇ ਉਹਨਾਂ ਲੋਕਾਂ ਦੇ ਭਰੋਸੇ ’ਤੇ ਖਰਾ ਉਤਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਨਿਰੰਤਰ ਆਪਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ । ’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੂਬਾ ਸਕੱਤਰ ਕਰਿਸ਼ਨ ਕੁਮਾਰ ਤਿਵਾੜੀ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਕਿ੍ਰਸ਼ਨ ਤਿਵਾੜੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਪੰਜਾਬ ਪਹਿਲਾ ਅਜਿਹਾ ਸੂਬਾ ਹੈ ਜਿਥੇ ਸਰਕਾਰ ਨੇ ਮੱਧਵਰਗੀ ਕਿਸਾਨਾਂ ਦਾ ਏਨੇ ਵੱਡੇ ਪੱਧਰ ’ਤੇ ਕਰਜ਼ਾ ਮੁਆਫ਼ ਕੀਤਾ ਹੋਵੇ। ਤਿਵਾੜੀ ਨੇ ਆਖਿਆ ਕਿ ਯੂ ਪੀ ਸਰਕਾਰ ਨੇ ਵੀ ਰਾਜ ਵਿਚ ਸਿਰਫ ਇਕ ਲੱਖ ਕਿਸਾਨਾਂ ਦੇ ਕਰਜ਼ੇ ਹੀ ਮੁਆਫ਼ ਕੀਤੇ ਹਨ ਜਦਕਿ ਪੰਜਾਬ ਵਿਚ ਸਮੂਹ ਸੀਮਾਂਤ ਕਿਸਾਨਾਂ ਲਈ ਕਰਜ਼ਾ ਮੁਆਫ਼ੀ ਸ਼ੁਰੂ ਕੀਤੀ ਗਈ ਹੈ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਹਨਾਂ ਨੇ ਖੁਦਕੁਸ਼ੀਆਂ ਦੇ ਰਾਹ ਪਏ ਕਿਸਾਨਾਂ ਦੀ ਦਿਲ ਖੋਲ ਕੇ ਮਦਦ ਕਰਨ ਦਾ ਅਹਿਦ ਲਿਆ ਹੈ। ਕਰਿਸ਼ਨ ਤਿਵਾੜੀ ਨੇ ਹਲਕਾ ਧਰਮਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਸਿਫ਼ਤ ਕਰਦਿਆਂ ਆਖਿਆ ਕਿ ਆਜ਼ਾਦੀ ਸੰਗਰਾਮ ਵਿਚੋਂ ਨਿਕਲੀ ਕਾਂਗਰਸ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ’ਤੇ ਅਮਲ ਕਰਦਿਆਂ ਦਰਵੇਸ਼ ਸਿਆਸਤਦਾਨ ਕਾਕਾ ਲੋਹਗੜ ਵੱਲੋਂ ਲੋਕਾਂ ਦੇ ਦਿਲ ਜਿੱਤਣ ਦੀ ਬਦੌਲਤ ਹੀ ਨਾ ਸਿਰਫ ਵੋਟਾਂ ਦੇ ਵੱਡੇ ਅੰਤਰ ਨਾਲ ਉਹ ਖੁਦ ਵਿਧਾਇਕ ਬਣੇ ਬਲਕਿ ਨਗਰ ਕੌਂਸਲ ਚੋਣਾਂ ਦੌਰਾਨ ਧਰਮਕੋਟ ਅਤੇ ਫਤਿਹਗੜ ਪੰਜਤੂਰ ਵਿਚ ਕਾਂਗਰਸ ਨੇ ਹੰੂਝਾਫੇਰ ਜਿੱਤ ਹਾਸਲ ਕੀਤੀ।  ਤਿਵਾੜੀ ਨੇ ਆਖਿਆ ਕਿ ਹੁਣ ਕਾਕਾ ਲੋਹਗੜ ਦੀ ਅਗਵਾਈ ਵਿਚ ਧਰਮਕੋਟ ਹਲਕੇ ਦੇ ਹਰ ਕਸਬੇ ਅਤੇ ਹਰ ਪਿੰਡ ਦੀ ਨਕਸ਼ ਨੁਹਾਰ ਬਦਲਣ ਦਾ ਸਮਾਂ ਆ ਗਿਆ ਹੈ ਅਤੇ ਉਹ ਦਿਨ ਦੂਰ ਨਹੀਂ ਜਦੋਂ ਧਰਮਕੋਟ ਹਲਕਾ ਪੰਜਾਬ ਦੇ ਨਮੂਨੇ ਦੇ ਹਲਕਿਆਂ ਵਿਚ ਸ਼ੁਮਾਰ ਕੀਤਾ ਜਾਵੇਗਾ।