ਨੈਸ਼ਨਲ ਹਾਈਵੇ ਐਨ 71 ਦੇ ਚੱਲ ਰਹੇ ਕੰਮ ਵਿੱਚ ਵਿਘਨ ਪਾਉਣ ਵਾਲਿਆਂ ਤੇ ਪੁਲਿਸ ਨੇ ਚਾੜਿਆ ਕੁਟਾਪਾ

ਮੋਗਾ,10 ਜਨਵਰੀ (ਲਛਮਣਜੀਤ ਸਿੰਘ ਪੁਰਬਾ)-ਪਿਛਲੇ ਲੰਬੇ ਸਮੇ ਤੋਂ ਚੱਲ ਰਹੇ ਬਰਨਾਲਾ ਤੋਂ ਜਲੰਧਰ ਐਨ 71 ਰੋਡ ਦੇ ਕੰਮ ਨੂੰ ਨੇਪਰੇ ਚਾੜਨ ਲਈ ਸਰਕਾਰ ਵਲੋਂ ਅਕਵਾਇਰ ਕੀਤੀ ਜ਼ਮੀਨ ਦੇ ਪੈਸਿਆਂ ਦਾ ਭੁਗਤਾਨ ਵੀ ਲਗਭਗ ਸਰਕਾਰ ਵਲੋਂ ਕੀਤਾ ਜਾ ਚੁੱਕਿਆ ਹੈ । ਅੱਜ ਜਿਉਂ ਹੀ ਠੇਕੇਦਾਰ ਵਲੋਂ ਬੁੱਘੀਪੁਰਾ ਚੌਂਕ ਨਜ਼ਦੀਕ ਰੇਲਵੇ ਫਾਟਕਾਂ ਕੋਲ ਕੰਮ ਕਰਨ ਆਏ ਤਾਂ ਕਈ ਦੁਕਾਨਦਾਰਾਂ ਵਲੋਂ ਇਸ ਕੰਮ ਵਿਚ ਵਿਘਨ ਪਾਇਆ ਗਿਆ। ਠੇਕੇਦਾਰ ਵਲੋਂ ਕੰਮ ਰੋਕਣ ਨੂੰ ਲੈ ਕੇ ਅੱਜ ਐਸ ਡੀ ਐਮ ਮੋਗਾ ਨੂੰ ਲਿਖਤੀ ਦਰਖਾਸਤ ਦਿੱਤੀ ਗਈ ਸੀ । ਅੱਜ ਇਸ ਮਸਲੇ ਨੂੰ ਲੈ ਕੇ ਐਸ ਡੀ ਐਮ ਮੋਗਾ ਸੁਖਪ੍ਰੀਤ ਸਿੰਘ ਸਿੱਧੂ ਪੂਰੇ ਅਮਲੇ ਫੈਲੇ ਨਾਲ ਪੁੱਜੇ । ਜਦੋਂ ਐਸ ਡੀ ਐਮ ਨੇ ਜੇ ਬੀ ਸੀ ਮਸ਼ੀਨ ਚਲਾਉਣ ਦੇ ਆਡਰ ਦਿੱਤੇ ਅਤੇ ਨਜਾਇਜ਼ ਕਬਜ਼ੇ ਢਾਉਣੇ ਸੁਰੂ ਕਰ ਦਿੱਤੇ ਅਤੇ ਦੂਸਰੇ ਪਾਸੇ ਸੁਖਪਾਲ ਸਿੰਘ, ਅਮਨਾ ਪੁਤਰ ਸੁਖਪਾਲ ਸਿੰਘ ਨੇ ਜ਼ਿਲਾ ਪ੍ਰਸ਼ਾਸਨ ਅਧਿਕਾਰੀਆਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਜਿਸ ਮੱਦ-ਏ- ਨਜ਼ਰ ਐਸ ਡੀ ਐਮ ਨੇ ਦੋਵਾਂ ਪਿਉ ਪੁਤਰ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤਾਂ ਉਨਾ ਐਸ ਡੀ ਐਮ ਅਤੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਨੂੰ ਵੀ ਅਵਾ ਤਵਾ ਬੋਲਣਾ ਸ਼ਰੂ ਕਰ ਦਿੱਤਾ, ਜਿਸ ’ਤੇ ਪੁਲਿਸ ਨੂੰ ਸਖਤੀ ਵਰਤਣੀ ਪਈ  ਅਤੇ ਕੰਮ ਨੂੰ ਸ਼ੁਰੂ ਕੀਤਾ ਗਿਆ।  ਇਸ ਮੌਕੇ ਪੁੱਜੇ ਐਸ ਡੀ ਐਮ ਸ:ਸੁਖਪ੍ਰੀਤ ਸਿੰਘ ਸ਼ਿੱਧੂ ਨੇ ਦੱਸਿਆ ਕਿ ਬੁੱਘੀਪੁਰਾ ਅਧੀਨ ਆਉਦੇ ਰਕਬੇ ਵਿੱਚ ਨੈਸ਼ਨਲ ਹਾਈਵੇ ਅਧੀਨ 76 ਮਰਲੇ ਜ਼ਮੀਨ ਸਰਕਾਰ ਨੇ ਅਕਵਾਇਰ ਕੀਤੀ ਸੀ  ਅਤੇ ਇਸ ਰਕਬੇ ਵਿੱਚੋ ਕੁੱਝ ਰਕਬਾ ਅਮਨਪ੍ਰੀਤ ਸਿੰਘ ਪੁੱਤਰ ਸੁਖਪਾਲ ਸਿੰਘ ਦਾ ਆਉਦਾ ਸੀ ਜਿਸ ਤਹਿਤ ਉਸ ਨੂੰ ਉਸਦੇ ਪੂਰੇ ਰਕਬੇ ਦੇ ਪੈਸਿਆਂ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ । ਉਨਾ ਦੱਸਿਆ ਕਿ ਸੁਖਪਾਲ ਸਿੰਘ ਨੂੰ 96 ਲੱਖ 96 ਹਜ਼ਾਰ ਰੂਪੈ ਦਾ ਭੁਗਤਾਨ ਕੀਤਾ ਜਾ ਚੁੱਕਿਆ ਹੈ। ਕਿਸੇ ਕੋਲ ਕੋਈ ਸਟੇਅ ਨਹੀ ਹੈ ਅਤੇ ਇਹਨਾਂ ਵੱਲੋਂ ਜਾਣ ਬੁੱਝ ਕੇ ਕੰਮ ਵਿੱਚ ਵਿਘਨ ਪਾਇਆ ਜਾ ਰਿਹਾ ਹੈ। ਐਸ ਡੀ ਐਮ  ਨੇ ਦੱਸਿਆ ਕਿ ਅੱਜ ਇਨਾ ਦੋਵੇਂ ਪਿਉ ਪੁੱਤਰਾ ਵਲੋਂ ਚੱਲਦੇ ਕੰਮ ਵਿੱਚ ਵਿਗਨ ਪਾਉਣ ‘ਤੇ ਵੱਖ ਵੱਖ ਧਰਾਵਾ ਤਹਿਤ ਮਾਮਲਾ ਦਰਜ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਉਨਾ ਕਿਹਾ ਕਿ ਅਕਵਾਇਰ ਕੀਤੀ ਜਗਾ ਸੜਕ ਤੋਂ 40 ਫੁੱਟ ਬਣਦੀ ਸੀ ਉਸ ਉਪਰ ਹੀ ਕੰਮ ਕੀਤਾ ਜਾ ਰਿਹਾ ਹੈ ਪਰ ਇਹਨਾਂ ਦੋਵਾਂ ਦੇ ਵਿਘਨ ਪਾਏ ਜਾਣ ਕਰਕੇ ਉਹਨਾਂ ਨੂੰ ਪੁਲਿਸ ਬਲਾਉਣੀ ਪਈ ਅਤੇ ਨਜਾਇਜ ਕਬਜੇ ਢਾਹ ਕੇ ਕੰਮ ਸੁਰੂ ਕਰਵਾਇਆ ਗਿਆ।