ਪਿੰਕ ਰੰਗ ਦੀ ਮਹੱਤਤਾ ਸਬੰਧੀ ਹੋਏ ਮੁਕਾਬਲਿਆਂ ’ਚ ਲਿਟਲ ਮਿਲੇਨੀਅਮ ਸਕੂਲ ਦੇ ਬੱਚਿਆਂ ਨੇ ਵਿਖਾਏ ਪ੍ਰਤਿਭਾ ਦੇ ਜੌਹਰ

ਮੋਗਾ, 10 ਜਨਵਰੀ (ਜਸ਼ਨ)-ਸਥਾਨਕ ਬੁੱਘੀਪੁਰਾ ਚੌਕ ਤੇ ਓਜ਼ੋਨ ਕੌਟੀ ਸਥਿਤ ਲਿਟਲ ਮਿਲੇਨੀਅਮ ਸਕੂਲ ਵਿਚ ਅੱਜ ਪਿੰਕ ਕਲਰ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ਦਰਮਿਆਨ ਮੁਕਾਬਲੇ ਕਰਵਾਏ ਗਏ। ਗੁਲਾਬੀ ਰੰਗ ਦੀਆਂ ਪੌਸ਼ਾਕਾਂ ’ਚ ਬੱਚੇ ਆਕਰਸ਼ਣ ਦਾ ਕੇਂਦਰ ਲੱਗ ਰਹੇ ਸਨ। ਸਕੂਲ ਪਿ੍ਰੰਸੀਪਲ ਪੂਨਮ ਸ਼ਰਮਾ ਨੇ ਦੱਸਿਆ ਕਿ ਬੱਚਿਆਂ ਨੂੰ ਪਿੰਕ ਕਲਰ ਦੀ ਮਹੱਤਤਾ ਸਬੰਧੀ ਜਾਣੂੰ ਕਰਵਾਇਆ ਗਿਆ। ਬੱਚਿਆਂ ਨੇ ਪਿੰਕ ਰੰਗ ਨਾਲ ਸਕੂਲ ਰੂਮ ਨੂੰ ਸਜਾਇਆ । ਪੂਨਮ ਸ਼ਰਮਾ ਨੇ ਦੱਸਿਆ ਕਿ ਗੁਲਾਬੀ ਰੰਗ ਪ੍ਰੇਮ, ਆਨੰਦ, ਮਿਠਾਸ, ਖੁਸ਼ੀ, ਸਨੇਹ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਉਹਨਾਂ ਕਿਹਾ ਕਿ ਗੁਲਾਬੀ ਰੰਗ ਦੀ ਮਹੱਤਤਾ ਸਬੰਧੀ ਵਿਦਿਆਰਥੀਆਂ ਦੇ ਕਰਵਾਏ ਵੱਖ-ਵੱਖ ਮੁਕਾਬਲਿਆਂ ਵਿਚ ਉਹਨਾਂ ਆਪਣੀ ਪ੍ਰਤਿਭਾ ਦਾ ਖੂਬ ਪ੍ਰਦਰਸ਼ਨ ਕੀਤਾ। ਇਸ ਮੌਕੇ ਅਧਿਆਪਕ ਰਵੀਨਾ, ਸੁਮਿਤਾ, ਕਿਰਨਦੀਪ, ਮਾਲਤੀ ਗਰੋਵਰ, ਰਿਧੀ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।
।


