ਸਰਬੱਤ ਦਾ ਭਲਾ ਵੱਲੋਂ ਲਗਾਏ ਅੱਖਾਂ ਦੇ ਮੁਫਤ ਕੈਂਪ ਵਿੱਚ 530 ਮਰੀਜ ਚੋਂ 86 ਮਰੀਜ ਅਪਰੇਸ਼ਨ ਲਈ ਚੁਣੇ

ਮੋਗਾ, 11 ਜਨਵਰੀ (ਜਸ਼ਨ)-ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਡਾ. ਐਸ.ਪੀ. ਸਿੰਘ ਉਬਰਾਏ ਜੀ ਦੀ ਅਗਵਾਈ ਹੇਠ ਮਾਨਵਤਾ ਦੀ ਭਲਾਈ ਲਈ ਕੀਤੇ ਜਾ ਰਹੇ ਕੰਮਾਂ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ, ਥੋੜੀ ਹੈ ਕਿਉਂਕਿ ਸਰਬੱਤ ਦਾ ਭਲਾ ਟਰੱਸਟ ਆਪਣੇ ਨਾਮ ਦੇ ਅਨੁਰੂਪ ਜਾਤ ਪਾਤ ਅਤੇ ਦੇਸ਼ਾਂ ਦੀ ਸਰਹੱਦਾਂ ਤੋਂ ਉਪਰ ਉਠਕੇ ਸਮੁੱਚੀ ਲੋਕਾਈ ਦੇ ਭਲੇ ਲਈ ਕੰਮ ਕਰ ਰਿਹਾ ਹੈ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਏ.ਡੀ.ਸੀ. ਜਗਵਿੰਦਰ ਪਾਲ ਸਿੰਘ ਨੇ ਪਿੰਡ ਫਤਿਹਗੜ ਕੋਰੋਟਾਣਾ ਵਿਖੇ 254ਵੇਂ ਅੱਖਾਂ ਦੇ ਮੁਫਤ ਚੈਕਅੱਪ ਅਤੇ ਲੈਂਜ਼ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ। ਇਸ ਮੌਕੇ ਸੰਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਕਲੇਰਾਂ ਵੱਲੋਂ ਜਨਰਲ ਬਿਮਾਰੀਆਂ ਦੇ ਚੈਕਅੱਪ ਕੈਂਪ ਦਾ ਉਦਘਾਟਨ ਕੀਤਾ ਅਤੇ ਡਾ. ਐਸ.ਪੀ. ਸਿੰਘ ਉਬਰਾਏ ਜੀ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਤਾਰੀਫ ਕੀਤੀ । ਇਸ ਕੈਂਪ ਵਿੱਚ ਬਰਾੜ ਆਈ ਹਸਪਤਾਲ ਕੋਟਕਪੂਰਾ ਦੀ ਟੀਮ ਨੇ ਅੱਖਾਂ ਦੇ ਕਰੀਬ 530 ਮਰੀਜਾਂ ਦਾ ਚੈਕਅੱਪ ਕੀਤਾ, ਜਿਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ, 102 ਮਰੀਜਾਂ ਨੂੰ ਮੁਫਤ ਐਨਕਾਂ ਦਿੱਤੀਆਂ ਗਈਆਂ ਅਤੇ 86 ਮਰੀਜ ਅਪਰੇਸ਼ਨ ਲਈ ਚੁਣੇ ਗਏ, ਜਿੰਨਾਂ ਵਿੱਚੋਂ 45 ਮਰੀਜਾਂ ਨੂੰ ਅੱਜ ਹੀ ਅਪਰੇਸ਼ਨ ਲਈ ਬਰਾੜ ਆਈ ਹਸਪਤਾਲ ਕੋਟਕਪੂਰਾ ਭੇਜ ਦਿੱਤਾ ਗਿਆ ਤੇ ਬਾਕੀ ਮਰੀਜਾਂ ਕੱਲ ਲਿਜਾਇਆ ਜਾਵੇਗਾ । ਜਨਰਲ ਬਿਮਾਰੀਆਂ ਦੇ ਚੈਕਅੱਪ ਕੈਂਪ ਵਿੱਚ ਡਾ. ਅਮਿਤ ਸੂਦ ਅਤੇ ਡਾ. ਪ੍ੀਤੀ ਸੂਦ ਦੀ ਅਗਵਾਈ ਵਿੱਚ ਗੋਮਤੀ ਥਾਪਰ ਹਸਪਤਾਲ ਮੋਗਾ ਦੀ ਟੀਮ ਵੱਲੋਂ ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਪੇਟ ਦੀਆਂ ਬਿਮਾਰੀਆਂ ਦੇ 500 ਦੇ ਕਰੀਬ ਮਰੀਜਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਤੇ ਕਾਲੇ ਪੀਲੀਏ ਦੇ 105, ਸ਼ੂਗਰ ਦੇ 90 ਟੈਸਟ ਮੁਫਤ ਕੀਤੇ ਗਏ ਅਤੇ ਮਰੀਜਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ । ਕੈਂਪ ਦੌਰਾਨ ਪਿੱਤੇ ਦੀ ਪੱਥਰੀ, ਬੱਚੇਦਾਨੀ ਦੀ ਰਸੌਲੀ ਅਤੇ ਹਰਨੀਆਂ ਦੇ 40 ਮਰੀਜ ਅਪਰੇਸ਼ਨ ਲਈ ਚੁਣੇ ਗਏ, ਜਿਨਾਂ ਦੇ ਬਹੁਤ ਘੱਟ ਖਰਚੇ ਤੇ ਦੂਰਬੀਨ ਰਾਹੀਂ ਅਪਰੇਸ਼ਨ ਕੀਤੇ ਜਾਣਗੇ ।  ਇਸ ਮੌਕੇ ਡਾ. ਅਮਿਤ ਸੂਦ ਜੀ ਨੇ ਬਿਨਾਂ ਚੀਰਾ, ਬਿਨਾਂ ਟਾਂਕੇ ਤੋਂ ਦੂਰਬੀਨ ਰਾਹੀਂ ਕੀਤੇ ਜਾ ਰਹੇ ਅਪਰੇਸ਼ਨਾਂ ਸਬੰਧੀ ਜਾਣਕਾਰੀ ਵੀ ਦਿੱਤੀ । ਇਸ ਮੌਕੇ ਬਾਘਾਪਰਾਣਾ ਦੇ ਤਹਿਸੀਲਦਾਰ ਅਤੇ ਪਿੰਡ ਫਤਿਹਗੜ ਕੋਰੋਟਾਣਾ ਦੇ ਵਸਨੀਕ ਤਹਿਸੀਲਦਾਰ ਗੁਰਮੀਤ ਸਿੰਘ ਜੀ ਨੇ ਕੈਂਪ ਨੂੰ ਕਾਮਯਾਬ ਬਨਾਉਣ ਲਈ ਸਰਬੱਤ ਦਾ ਭਲਾ ਮੋਗਾ, ਰੂਰਲ ਐਨ.ਜੀ.ਓ. ਮੋਗਾ, ਨਗਰ ਪੰਚਾਇਤ, ਸਹਿਯੋਗੀ ਸੱਜਣਾਂ ਅਤੇ ਆਏ ਹੋਏ ਮਹਿਮਾਨਾਂ ਦਾ ਉਚੇਚਾ ਧੰਨਵਾਦ ਕਰਦੇ ਹੋਏ ਸਭ ਨੂੰ ਸਨਮਾਨ ਚਿੰਨ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ । ਉਨਾਂ ਭਵਿੱਖ ਵਿੱਚ ਵੀ ਨਗਰ ਵਿੱਚ ਸਮਾਜ ਸੇਵੀ ਕੰਮ ਜਾਰੀ ਰੱਖਣ ਲਈ ਨਗਰ ਨੂੰ ਸਹਿਯੋਗ ਦੀ ਅਪੀਲ ਕੀਤੀ । ਇਸ ਮੌਕੇ ਮੋਗਾ ਇਕਾਈ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਮਹਿੰਦਰ ਪਾਲ ਲੂੰਬਾ ਨੇ ਟਰੱਸਟ ਦੀਆਂ ਗਤੀਵਿਧੀਆਂ ਬਾਰੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਗਲਾ ਕੈਂਪ ਮੋਗਾ ਸ਼ਹਿਰ ਵਿੱਚ 28 ਜਨਵਰੀ ਨੂੰ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਲਗਾਇਆ ਜਾ ਰਿਹਾ ਹੈ। ਇਸ ਮੌਕੇ ਡਾ. ਪ੍ੇਮ ਸਿੰਘ, ਡਾ. ਅਮਰੀਕ ਸਿੰਘ ਐਸ. ਐਮ.ਓ. ਕੋਟ ਈਸੇ ਖਾਂ, ਡਾ. ਪ੍ੀਤੀ ਸੂਦ, ਡਾ. ਅਮਿਤ ਸੂਦ, ਦਵਿੰਦਰਜੀਤ ਸਿੰਘ ਗਿੱਲ, ਗੋਕਲ ਚੰਦ ਬੁੱਘੀਪੁਰਾ, ਗੁਰਬਚਨ ਸਿੰਘ ਗਗੜਾ, ਹਰਭਿੰਦਰ ਜਾਨੀਆਂ, ਜਗਤਾਰ ਜਾਨੀਆਂ, ਹਰਦੇਵ ਸਿੰਘ ਸੰਗਲਾ ਬਲਾਕ ਪ੍ਧਾਨ, ਰਾਮ ਸਿੰਘ ਜਾਨੀਆਂ, ਰਣਜੀਤ ਸਿੰਘ ਮਾੜੀ ਮੁਸਤਫਾ, ਕੇਵਲ ਕਿ੍ਸ਼ਨ, ਗੁਲਜਾਰ ਭਿੰਡਰ, ਸੁਦਰਸ਼ਨ ਸਿੰਘ, ਜਸਵੰਤ ਸਿੰਘ ਲਾਲੀ, ਸਾਬਕਾ ਵਾਈਸ ਚੇਅਰਮੈਨ ਜਗਤਾਰ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਧਾਨ ਬਿਕਰਮ ਸਿੰਘ, ਜਗਵਿੰਦਰ ਸਿੰਘ, ਲਾਲ ਸਿੰਘ ਸਾਬਕਾ ਸਰਪੰਚ, ਬਲਵੰਤ ਸਿੰਘ, ਸੁਰਜੀਤ ਸਿੰਘ, ਜੋਰਾ ਸਿੰਘ, ਬੂਟਾ ਸਿੰਘ, ਦਰਸ਼ਨ ਸਿੰਘ ਆਦਿ ਹਾਜ਼ਰ ਸਨ ।