ਇੰਟਰਨੈਸ਼ਨਲ ਜਨਰਲ ਨਾਲਜ ਓਲਪਿਆਂਡ ਮੁਕਾਬਲੇ ਵਿਚ ਮਾਉਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆ ਨੇ ਮਾਰੀਆਂ ਮੱਲਾਂ

ਮੋਗਾ, 11 ਜਨਵਰੀ (ਜਸ਼ਨ)-ਬੀਤੇ ਦਿਨ ਸਾਇੰਸ ਓਲਪਿਆਂਡ ਫਾਉਡੇਸ਼ਨ ਵੱਲੋਂ ਮਾੳੂਂਟ ਲਿਟਰਾ ਜੀ ਸਕੂਲ ਵਿਚ ਜਨਰਲ ਨਾਲਜ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਸੀ, ਜਿਸਦਾ ਅੱਜ ਐਲਾਨ ਕੀਤੇ ਗਏ ਨਤੀਜੇ ਵਿਚ ਮਾਉਟ ਲਿਟਰਾ ਜ਼ੀ ਸਕੂਲ ਦੇ ਵਿਦਿਆਰਥੀਆਂ ਨੇ ਮੱਲਾਂ ਮਾਰਦੇ ਹੋਏ ਇਕ ਗੋਲਡ ਮੈਡਲ, ਇਕ ਸਿਲਵਰ ਮੈਡਲ ਤੇ ਇਕ ਬ੍ਰਾਉਜ ਮੈਡਲ ਦਾ ਖਿਤਾਬ ਜਿੱਤਿਆ। ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਸਾਲ 2017 ਵਿਚ ਸਕੂਲ ਵਿਚ ਸਾਇੰਸ ਓਲਪਿਆਂਡ ਫਾੳੂਂਡੇਸ਼ਨ ਵੱਲੋਂ ਸਕੂਲ ਵਿਚ ਇੰਟਰਨੈਸ਼ਨਲ ਜਨਰਲ ਨਾਲਜ ਓਲਪਿਆਂਡ ਦੇ ਮੁਕਾਬਲੇ ਕਰਵਾਏ ਗਏ ਸਨ, ਜਿਸ ਵਿਚ ਸਕੂਲ ਦੇ ਪਹਿਲੀ ਕਲਾਸ ਦੇ ਵਿਦਿਆਰਥੀ ਇੰਦਰਪਾਲ ਸਿੰਘ ਨੇ ਗੋਲਡ ਮੈਡਲ, ਚੌਥੀ ਕਲਾਸ ਦੀ ਗੁਰਨੂਰ ਕੌਰ ਨੇ ਸਿਲਵਰ ਮੈਡਲ ਤੇ ਚੌਥੀ ਕਲਾਸ ਦੀ ਸਤਵੀਕ ਨੇ ਬ੍ਰਾਉਜ ਮੈਂਡਲ ਜਿੱਤ ਕੇ ਸਕੂਲ ਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ। ਉਹਨਾਂ ਕਿਹਾ ਕਿ ਸਕੂਲ ਵੱਲੋਂ ਅਜਿਹੀ ਪ੍ਰੀਖਿਆ ਦਾ ਆਯੋਜਨ ਕਰਨ ਦਾ ਮੁਖ ਮੰਤਵ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨਾ ਹੈ। ਉਹਨਾਂ ਜੇਤੂ ਵਿਦਿਆਰਥੀਆਂ, ਉਹਨਾਂ ਦੇ ਮਾਪਿਆਂ ਤੇ ਸਕੂਲ ਸਟਾਫ ਨੂੰ ਵਧਾਈ ਦਿਤੀ।