ਬਿਨਾ ਆਈਲਟਸ ਦੇ ਆਰ.ਆਈ.ਈ.ਸੀ.ਲਗਵਾ ਰਹੀ ਏ ਕੈਨੇਡਾ ਦੇ ਵੀਜ਼ੇ

ਮੋਗਾ, 12 ਜਨਵਰੀ (ਜਸ਼ਨ)-ਮਾਲਵੇ ਖੇਤਰ ਦੀ ਆਰ.ਆਈ.ਈ.ਸੀ. ਇਮੀਗਰੇਸ਼ਨ ਸੰਸਥਾ ਵਧੇਰੇ ਵਿਦਿਆਰਥੀਆਂ ਦੇ ਵੱਖਵੱਖ ਦੇਸ਼ਾਂ ਦੇ ਵੀਜ਼ਾ ਲਗਵਾ ਕੇ ਉਨਾਂ ਦੇ ਸੁਪਨਿਆਂ ਨੂੰ ਵੀ ਪੂਰਾ ਕਰ ਰਹੀ ਹੈ। ਸੰਸਥਾ ਦੀ ਵੱਡੀ ਖਾਸੀਅਤ ਹੈ ਕਿ ਜੋ ਵਿਦਿਆਰਥੀ ਹੋਰਨਾਂ ਸੰਸਥਾਵਾਂ ਤੋਂ ਨਿਰਾਸ਼ ਹੋ ਕੇ ਆਉਂਦੇ ਹਨ, ਉਨਾਂ ਦਾ ਵੀ ਵੀਜ਼ਾ ਵਧੀਆ ਢੰਗ ਨਾਲ ਫ਼ਾਈਲ ਤਿਆਰ ਕਰਵਾ ਕੇ ਘੱਟ ਸਮੇਂ ਵਿਚ ਲਗਵਾਇਆ ਜਾਂਦਾ ਹੈ। ਸੰਸਥਾ ਦੇ ਡਾਇਰੈਕਟਰਜ਼ ਰੋਹਿਤ ਬਾਂਸਲ ਅਤੇ ਕੀਰਤੀ ਬਾਂਸਲ ਨੇ ਦੱਸਿਆ ਕਿ ਜੋ 12ਵੀਂ ਪਾਸ ਹਨ, ਆਈ.ਟੀ.ਆਈ. ਜਾਂ ਡਿਪਲੋਮਾ ਹੋਲਡਰ, ਆਈਲਟਸ ਨਹੀਂ ਕੀਤਾ ਹੋਇਆ ਜਾਂ 2-3 ਸਾਲ ਦਾ ਗੈਪ ਹੈ, ਉਨਾਂ ਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਕਿਉਂ ਕਿ ਸੰਸਥਾ ਵੱਲੋਂ ਪਹਿਲ ਦੇ ਆਧਾਰ ’ਤੇ ਵੀਜ਼ਾ ਲਗਵਾਇਆ ਜਾਂਦਾ ਹੈ। ਉਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਂਣ ਦਿੱਤੀ ਜਾਂਦੀ। ਇਸ ਵਾਰ ਸੰਸਥਾ ਵੱਲੋਂ ਹਰਦੀਪ ਸਿੰਘ ਪੁੱਤਰ ਇਕਬਾਲ ਸਿੰਘ ਵਾਸੀ ਬੁੱਕਣ ਵਾਲਾ (ਮੋਗਾ) ਦਾ ਕੈਨੇਡਾ ਦਾ ਬਿਨਾਂ ਆਈਲਟਸ ਦੇ ਵੀਜ਼ਾ ਲਗਵਾਇਆ ਗਿਆ। ਡਾਇਰੈਕਟਰ ਬਾਂਸਲ ਨੇ ਇਹ ਵੀ ਸਪੱਸ਼ਟ ਕੀਤਾ ਕਿ ਮਈ ਇਨਟੇਕ ਲਈ ਵਧੀਆ ਮੌਕਾ ਹੈ ਇਸ ਲਈ ਚਾਹਵਾਨ ਵਿਦਿਆਰਥੀ ਆਪਣੇ ਡਾਕੂਮੈਂਟ ਲੈ ਕੇ ਸੰਸਥਾ ਮੁਖੀ ਨੂੰ ਮਿਲ ਸਕਦੇ ਹਨ।