ਮਾਉਟ ਲਿਟਰਾ ਜੀ ਸਕੂਲ ਵਿਚ ਮਨਾਇਆ ਲੋਹੜੀ ਦਾ ਤਿਉਹਾਰ

ਮੋਗਾ, 13 ਜਨਵਰੀ (ਜਸ਼ਨ) -ਮਾਉਟ ਲਿਟਰਾ ਜੀ ਸਕੂਲ ਵਿਖੇ ਅੱਜ ਚੇਅਰਮੈਨ ਅਸ਼ੋਕ ਗੁਪਤਾ, ਡਾਇਰਕੈਟਰ ਗੌਰਵ ਗੁਪਤਾ ਤੇ ਡਾਇਰਕੈਟਰ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਲੋਹੜੀ ਦਾ ਸਮਾਗਮ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਡਾਇਰਕੈਟਰ ਅਨੁਜ ਗੁਪਤਾ, ਪਿ੍ਰੰਸੀਪਲ ਨਿਰਮਲ ਧਾਰੀ ਤੇ ਸਟਾਫ ਨੇ ਬੱਚਿਆ ਦੇ ਨਾਲ ਪਾਵਨ ਅਗਨੀ ਵਿਚ ਤਿਲ, ਗੁੜ ਪਾ ਕੇ ਵਿਦਿਆਰਥੀਆ ਦੇ ਅਗਾਮੀ ਦਿਨਾਂ ਵਿਚ ਜੀਵਨ ਦੀ ਤੱਰਕੀ, ਸਿੱਖਿਆ ਵਿਚ ਬੇਹਤਰੀ ਅਤੇ ਲੋਹੜੀ ਦੇ ਤਿਉਹਾਰ ਨੂੰ ਸ਼ਰਧਾ ਭਾਵ ਨਾਲ ਮਨਾਉਣ ਦੀ ਕਾਮਨਾ ਕੀਤੀ।
ਇਸ ਮੌਕੇ ਤੇ ਵਿਦਿਆਰਥੀਆ ਨੇ ਸਮਾਗਮ ਵਿਚ ਨੱਚ ਟੱਪ ਕੇ ਤਿਉਹਾਰ ਦੀ ਸ਼ੋਭਾ ਵਧਾਈ। ਇਸ ਮੌਕੇ ਤੇ ਸਕੂਲ ਡਇਰਕੈਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਕਿਹਾ ਕਿ ਖੁਸ਼ੀਆਂ ਤੇ ਰਿਸ਼ਤਿਆ ਵਿਚ ਮਧੁਰਤਾ ਦਾ ਤਿਉਹਾਰ ਲੋਹੜੀ ਹੈ। ਉਨਾਂ ਕਿਹਾ ਕਿ ਮਕਰ ਸੰਕ੍ਰਾਂਤੀ ਤੋਂ ਇਕ ਦਿਨ ਪਹਿਲਾਂ ਉੱਤਰ ਭਾਰਤ ਖਾਸਕਰ ਪੰਜਾਬ ਵਿਚ ਲੋਹੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਉਨਾਂ ਸਾਰਿਆ ਨੂੰ ਲੋਹੜੀ ਦੀ ਵਧਾਈ ਦਿੱਤੀ। ਇਸ ਮੌਕੇ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਸਾਰਿਆ ਬੱਚਿਆ ਨੂੰ ਮੂੰਗਫਲੀ, ਰੇਵੜੀਆ ਵੰਡੀਆ। ਇਸ ਸਮਾਗਮ ਵਿਚ ਸਮੂਹ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


