ਪੰਜਾਬ ਆਈ ਟੀ ਆਈ ਵਿਖੇ ਲੋਹੜੀ ਦਾ ਤਿਓਹਾਰ ਉਤਸ਼ਾਹ ਨਾਲ ਮਨਾਇਆ

ਮੋਗਾ,13 ਜਨਵਰੀ (ਜਸ਼ਨ)- ਮੋਗਾ ਕੋਟਕਪੁਰਾ ਰੋਡ ’ਤੇ ਰੇਲਵੇ ਓਵਰ ਬਰਿੱਜ ਦੇ ਨੇੜੇ ਸਥਿਤ ਪੰਜਾਬ ਆਈ ਟੀ ਆਈ ਵਿਖੇ ਲੋਹੜੀ ਦਾ ਤਿਓਹਾਰ ਮਨਾਇਆ ਗਿਆ । ਇਸ ਮੌਕੇ ਸੰਸਥਾ ਦੇ ਚੇਅਰਮੈਨ ਸ: ਜਸਵੀਰ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪਿ੍ਰੰ: ਸੁਖਚੈਨ ਸਿੰਘ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਮੌਕੇ ਪਿ੍ਰੰ: ਸੁਖਚੈਨ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਦੇ ਸਮਾਗਮ ਦਾ ਮੁੱਖ ਮੰਤਵ ਵਿਦਆਰਥੀਆਂ ਨੂੰ ਵਿਰਾਸਤੀ ਤਿਓਹਾਰ ਲੋਹੜੀ ਬਾਰੇ ਜਾਗਰੂਕ ਕਰਨਾ ਹੈ । ਉਹਨਾਂ ਆਖਿਆ ਕਿ ਦੀਵਾਲੀ ਦੀ ਤਰਾਂ ਹੀ ਲੋਹੜੀ ਦਾ ਤਿਓਹਾਰ ਵੀ ਪੰਜਾਬ ਵਿਚ ਭਾਈਚਾਰਕ ਸਾਂਝ ਦੀ ਪ੍ਰਤੀਕ ਹੈ । ਉਹਨਾਂ ਕਿਹਾ ਕਿ ਸਾਨੂੰ ਇਹ ਤਿਓਹਾਰ ਰਲ ਮਿਲ ਕੇ ਮਨਾਉਣ ਦੇ ਨਾਲ ਨਾਲ ਲੜਕੀਆਂ ਦੀ ਸਿੱਖਿਆ ਲਈ ਅੱਗੇ ਆਉਣ ਦੀ ਲੋੜ ਹੈ। ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਮੌਜੂਦਾ ਖੋਜ ਅਤੇ ਤਕਨੀਕੀ ਯੁੱਗ ਨੂੰ ਅਪਣਾ ਕੇ ਅਸੀਂ ਦੇਸ਼ ਵਿਦੇਸ਼ ਵਿਚ ਬਿਹਤਰ ਨੌਕਰੀਆਂ ਪ੍ਰਾਪਤ ਕਰ ਸਕਦੇ ਹਾਂ। ਇਸ ਮੌਕੇ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਰਲ ਕੇ ਰਵਾਇਤੀ ਲੋਹੜੀ ਬਾਲਦਿਆਂ ਜਸ਼ਨ ਮਨਾਏ।


