ਸੰਤ ਬਾਬਾ ਭਾਗ ਸਿੰਘ ਯਾਦਗਰੀ ਵਿਦਿਅਕ ਸੰਸਥਾਵਾਂ ਸੁਖਾਨੰਦ ਦੀ ਲੋਹੜੀ ਨੇ ਬੰਨੇ ਸੱਤਰੰਗ

ਮੋਗਾ13 ਜਨਵਰੀ: (ਜਸ਼ਨ) ਸੰਤ ਮਹਾਤਮਾਵਾਂ ਦੀ ਵਰਸੋਈ ਧਰਤੀ ਸੁਖਾਨੰਦ ਦੀਆਂ ਸੰਤ ਬਾਬਾ ਭਾਗ ਸਿੰਘ ਯਾਦਗਰੀ ਵਿਦਿਅਕ ਸੰਸਥਾਵਾਂ ਵਿੱਚ ਲੋਹੜੀ ਅਤਿ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਆਪਣੇ ਪੁਰਾਤਨ ਸੱਭਿਆਚਾਰ ਅਤੇ ਪਰੰਪਰਾਵਾਂ ਦਾ ਸੁਮੇਲ ਬਣਾਉਂਦੇ ਹੋਏ ਮਨਾਇਆ ਗਿਆ।ਕੜਕਦੀ ਠੰਡ ਨੂੰ ਅਲਵਿਦਾ ਅਤੇ ਮਾਘ ਮਹੀਨੇ ਨੂੰ ਖੁਸ਼ਾਮਦੀਦ ਕਿਹਾ ਗਿਆ। ਸੰਸਥਾਵਾਂ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਨੇ ਸਮੂਹ ਸਟਾਫ਼, ਕਰਮਚਾਰੀਆਂ, ਵਿਦਿਆਰਥਣਾਂ, ਉਹਨਾਂ ਦੇ ਮਾਤਾ-ਪਿਤਾ ਨੂੰ ਲੋਹੜੀ ਅਤੇ ਮਾਘੀ ਦੀਆਂ ਵਧਾਈਆਂ ਦਿੱਤੀਆਂ।ਇਸ ਸਮੇਂ ਡਾ.ਰਵਿੰਦਰ ਕੌਰ,ਪਿ੍ਰੰਸੀਪਲ ਐਜੂਕੇਸ਼ਨ ਕਾਲਜ, ਡਾ.ਸੁਖਵਿੰਦਰ ਕੌਰ,ਪਿ੍ਰੰਸੀਪਲ ਡਿਗਰੀ ਕਾਲਜ, ਮੈਡਮ ਗੁਰਜੀਤ ਕੌਰ ਪਿ੍ਰੰਸੀਪਲ ਸੀਨੀਅਰ ਸੈਕੰਡਰੀ ਸਕੂਲ ਅਤੇ ਮੈਡਮ ਸਤਨਾਮ ਕੌਰ ਪਿ੍ਰੰਸੀਪਲ ਪਬਲਿਕ ਹਾਈ ਸਕੂਲ ਦੀ ਅਗਵਾਈ ਹੇਠ ਵਿਦਿਆਰਥਣਾਂ ਅਤੇ ਸਟਾਫ਼ ਨੇ ਆਪਣੀਆਂ ਪਰਿਵਾਰਕ ਖੁਸ਼ੀਆਂ ਵੀ ਲੋਹੜੀ ਵੰਡ ਕੇ ਸਾਂਝੀਆਂ ਕੀਤੀਆਂ।ਲੋਹੜੀ ਦੇ ਭੁੱਗੇ ਦੁਆਲੇ ਵਿਦਿਆਰਥਣਾਂ ਨੇ ਵੀ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ ਦੀ ਲੜੀ ਬੰਨੀ।ਉੱਪ-ਚੇਅਰਮੈਨ ਸ.ਮੱਖਣ ਸਿੰਘ  ਨੇ ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ   ਲੋਹੜੀ ਨੂੰ ਧੀਆਂ ਦੀ ਮਾਣ ਦਾ ਪ੍ਰਤੀਕ ਦੱਸਦੇ ਹੋਏ ਵਿਦਿਆਰਥਣਾਂ ਨੂੰ ਜੀਵਨ ਵਿੱਚ ਆਪਣਾ ਸਵੈ-ਮਾਣ ਕਾਇਮ ਰੱਖਣ ਅਤੇ ਬੁਲੰਦੀਆਂ ਛੋਹਣ ਲਈ ਪ੍ਰੇਰਿਆ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ