ਪ੍ਰੋਗਰੇਸਿਵ ਡੈਅਰੀ ਫਾਰਮਸ ਐਸੋਸੀਏਸ਼ਨ ਨੇ ਮੁੱਖ ਮੰਤਰੀ ਦੇ ਨਾਂਅ ਦਿੱਤਾ ਮੰਗ ਪੱਤਰ

ਮੋਗਾ, 15 ਜਨਵਰੀ (ਜਸ਼ਨ) ਅੱਜ ਪ੍ਰੋਗਰੇਸ਼ਿਵ ਡੈਅਰੀ ਫਾਰਮਸ਼ ਐਸੋਸੀਏਸ਼ਨ ਦੇ ਵਫਦ ਨੇ ਮਿਲਕਫੈਡ ਅਤੇ ਹੋਰ ਏਜੰਸੀਆਂ ਵੱਲੋਂ ਪਿਛਲੇ ਦੋ ਮਹੀਨਿਆਂ ਤੋਂ ਦੁੱਧ ਦੇ ਘਟਾਏ ਜਾ ਰਹੇ ਰੇਟ ਨੰੂ ਰੋਕਣ ਅਤੇ ਪੁਰਾਣੇ ਰੇਟ ਲਾਗੂ ਕਰਵਾਉਣ ਲਈ ਐਸ.ਡੀ.ਐਮ. ਸੁਖਪ੍ਰੀਤ ਸਿੰਘ ਮੋਗਾ ਰਾਂਹੀ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ। ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਅਤੇ ਕਿਸਾਨ ਆਗੂ ਗੁਰਬਖਸ਼ ਸਿੰਘ ਸਦਰਪੁਰਾ ਨੇ ਦੱਸਿਆ ਕਿ ਡੇਅਰੀ ਹੀ ਇੱਕੋ ਇੱਕ ਅਜਿਹਾ ਕਿੱਤਾ ਹੈ ਜੋ ਸੂਬੇ ਦੇ ਕਿਸਾਨਾਂ ਨੰੂ ਕਣਕ ਤੇ ਝੋਨੇ ਦੇ ਚੱਕਰ ’ਚੋ ਕੱਢ ਕੇ ਫਸਲੀ ਵਿਭਿੰਨਤਾ ਵਿੱਚ ਇਨਕਲਾਬੀ ਤਬਦੀਲੀ ਲਿਆ ਕੇ ਕਿਸਾਨਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਲਿਆਉਣ ਵਿੱਚ ਸਹਾਈ ਹੋ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ 2 ਮਹੀਨੇ ਵਿੱਚ ਹੀ ਮਿਲਫੈਡ ਵੱਲੋਂ 3 ਤੋਂ 4 ਰੁਪਏ ਕਿਲੋ ਤੱਕ ਦੁੱਧ ਦਾ ਰੇਟ ਘੱਟ ਕਰ ਦਿੱਤਾ ਗਿਆ, ਜਿਸ ਨਾਲ ਦੁੱਧ ਉਤਪਾਦਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਹਮਣਾ ਕਰਨਾ ਪੈ ਰਿਹਾ ਹੈ। ਮਿਲਫੈਡ ਵੱਲੋਂ ਨਿਰਧਾਰਤ ਕੀਤੇ ਦੁੱਧ ਦੇ ਰੇਟ ਦੀ ਦਰ ਨੰੂ ਅਧਾਰ ਮੰਨ ਕੇ ਬਾਕੀ ਪਲਾਂਟ ਵੀ ਆਪਣਾ ਰੇਟ ਤੈਅ ਕਰਦੇ ਹਨ ਤੇ ਦੂਜੇ ਪਲਾਂਟ ਵੀ ਦੁੱਧ ਦੇ ਰੇਟ ਘੱਟ ਕਰ ਦਿੰਦੇ ਹਨ,ਜਿਸ ਨਾਲ ਇਹ ਲਾਹੇਵੰਦ ਕਿੱਤਾ ਹੁਣ ਘਾਟੇ ਵੱਲ ਜਾ ਰਿਹਾ ਹੈ। ਜਿਸ ਨਾਲ ਦੁੱਧ ਉਤਪਾਦਕ ਬੈਕਾਂ ਦੇ ਕਰਜ਼ੇ ਦੀ ਕਿਸ਼ਤ ਮੋੜਨ ਵਿੱਚ ਅਸਮਰਥ ਹਨ, ਜੋ ਸੂਬੇ ਦੀ ਕਿਸਾਨੀ ਲਈ ਚਿੰਤਾਂ ਦਾ ਵਿਸ਼ਾ ਹੈ। ਉਨਾਂ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਮਿਲਕਫੈਡ ਤੇ ਹੋਰ ਏਜੰਸੀਆਂ ਤੋਂ ਪੁਰਾਣੇ ਦੁੱਧ ਦੇ ਰੇਟ ਲਾਗੂ ਕਰਵਾ ਕੇ ਸੂਬੇ ਦੀ ਕਿਸਾਨੀ ਨੰੂ ਬਚਾਇਆ ਜਾਵੇ। ਇਸ ਮੌਕੇ ਉਨਾਂ ਚੇਤਾਵਨੀ ਦਿੱਤੀ ਕਿ ਜੇਕਰ ਮਿਲਫੈਡ ਵੱਲੋਂ ਦੁੱਧ ਦਾ ਰੇਟ ਹੋਰ ਘਟਾਇਆ ਗਿਆ ਅਤੇ ਪਿਛਲਾ ਘਟਾਇਆ ਰੇਟ ਵਾਪਸ ਨਾ ਲਿਆ ਤਾਂ ਸੂਬੇ ਭਰ ਦੇ ਕਿਸਾਨਾਂ ਨੰੂ ਮਜਬੂਰੀ ਵੱਸ ਸੜਕਾ ਤੇ ਉਤਰਨਾ ਪਵੇਗਾ।


