ਲੋਹੜੀ ਦੇ ਤਿਉਹਾਰ ਮੌਕੇ ਡੀ.ਐਮ.ਕਾਲਜ ਮੋਗਾ ਵਿਖੇ ਖੋਲਿਆ ਗਿਆ ਲੀਗਲ ਕੇਅਰ ਅਤੇ ਸਹਾਇਤਾ ਸੈਂਟਰ

ਮੋਗਾ 15 ਜਨਵਰੀ: (ਜਸ਼ਨ)-ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਵੱਲੋਂ ਲੋਹੜੀ ਦੇ ਤਿਉਹਾਰ ਮੌਕੇ ਡੀ.ਐਮ.ਕਾਲਜ ਮੋਗਾ ਵਿਖੇ ਲੀਗਲ ਕੇਅਰ ਅਤੇ ਸਹਾਇਤਾ ਸੈਂਟਰ ਖੋਲਿਆ ਗਿਆ। ਇਹ ਸਹਾਇਤਾ ਕੇਂਦਰ ਹਰ ਸ਼ੁੱਕਰਵਾਰ ਨੂੰ ਖੁੱਲਿਆ ਕਰੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਨੇ ਦੱਸਿਆ ਕਿ ਮਾਣਯੋਗ ਮੈਂਬਰ ਸਕੱਤਰ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਚੰਡੀਗੜ ਦੇ ਦਿਸ਼ਾ-ਨਿਰਦੇਸ਼ਾਂ ਅਤੇ ਮਾਣਯੋਗ ਜ਼ਿਲਾ ਇੰਚਾਰਜ਼ ਤੇ ਸ਼ੈਸ਼ਨਜ਼ ਜੱਜ-ਕਮ-ਚੇਅਰਮੈਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਸ੍ਰੀ ਰਜਿੰਦਰ ਅਗਰਵਾਲ ਦੀ ਰਹਿਮਨੁਮਾਈ ਹੇਠ ਖੋਲੇ ਗਏ ਇਸ ਸੈਂਟਰ ਲਈ ਦਫ਼ਤਰ ਵੱਲੋਂ ਗਗਨਦੀਪ ਕੌਰ ਪੈਰਾ ਲੀਗਲ ਵਲੰਟੀਅਰ ਨਿਯੁਕਤ ਕੀਤੇ ਗਏ ਹਨ। ਉਨਾਂ ਦੱਸਿਆ ਕਿ ਇਸ ਕੇਂਦਰ ਰਾਹੀਂ ਕਾਲਜ ਦੇ ਵਿਦਿਆਰਥੀਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ, ਨਾਲਸਾ ਦੀਆਂ ਚੱਲ ਰਹੀਆਂ ਸਕੀਮਾਂ ਅਤੇ ਸਰਕਾਰ ਦੁਆਰਾ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਕਾਲਜ ਦੇ ਸਟਾਫ਼ ਅਤੇ ਖਾਸ ਤੌੌਰ ‘ਤੇ ਲੜਕੀਆਂ ਨੂੰ ਸੈਮੀਨਾਰ ਲਗਾ ਕੇ ਮੁਫ਼ਤ ਕਾਨੂੰਨੀ ਸੇਵਾਵਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਲੋਹੜੀ ਦਾ ਤਿਉਹਾਰ ਵੀ ਮਨਾਇਆ ਗਿਆ। ਉਨਾਂ ਇਹ ਵੀ ਦੱਸਿਆ ਕਿ ਮਹੀਨਾਵਾਰ ਲੱਗਣ ਵਾਲੀ ਲੋਕ ਅਦਾਲਤ 20 ਜਨਵਰੀ ਨੂੰ ਅਤੇ ਕੌਮੀ ਲੋਕ ਅਦਾਲਤ 10 ਫ਼ਰਵਰੀ (ਦੋਵੇਂ ਦਿਨ ਸ਼ਨਿਚਰਵਾਰ) ਨੂੰ ਲਗਾਈ ਜਾਵੇਗੀ। ਇਸ ਮੌਕੇ ਕਾਲਜ ਦੇ ਪਿ੍ਰੰਅਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਨੇ ਸੀ.ਜੇ.ਐਮ.-ਕਮ-ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਮੋਗਾ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਕਾਲਜ ਵਿੱਚ ਇਸ ਤਰਾਂ ਦੇ ਲੀਗਲ ਕੇਅਰ ਅਤੇ ਸਹਾਇਤਾ ਸੈਂਟਰ ਦੀ ਬਹੁਤ ਜ਼ਰੂਰਤ ਸੀ, ਕਿਉਂਕਿ ਵਿਦਿਆਰਥੀ ਮੁਫ਼ਤ ਕਾਨੂੰਨੀ ਸਹਾਇਤਾ ਬਾਰੇ ਜਾਗਰੂਕ ਹੋਣਗੇ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਐਸ.ਕੇ. ਸ਼ਰਮਾ, ਪ੍ਰਧਾਨ ਸੁਖਦਰਸ਼ਨ ਸ਼ਰਮਾ, ਵਾਈਸ ਪ੍ਰਧਾਨ ਕਿਸ਼ਨ ਗੋਪਾਲ, ਵਿਜੇ ਸਾਥੀ, ਨਰਿੰਦਰ ਸੂਦ, ਕਾਲਜ ਦੇ ਅਧਿਆਪਕ ਅਤੇ ਵਿਦਿਆਰਥੀ ਆਦਿ ਹਾਜ਼ਰ ਸਨ।


