ਲਾਇਨਜ਼ ਕਲੱਬ ਨੇ ਮਨਾਇਆ ਮਾਘੀ ਦਾ ਤਿਉਹਾਰ

ਬਰਗਾੜੀ 15 ਜਨਵਰੀ (ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ)-ਲਾਇਨਜ਼ ਕਲੱਬ ਬਰਗਾੜੀ ਵੱਲੋਂ ਹਰ ਸਾਲ ਦੀ ਤਰਾਂ ਆਪਣੇ ਸਮਾਜ ਸੇਵੀ ਕੰਮ ਦੀ ਲੜੀ ਨੂੰ ਅੱਗੇ ਤੋਰਦਿਆਂ ਮਾਘੀ ਅਤੇ ਲੋਹੜੀ ਦਾ ਪਵਿੱਤਰ ਤਿਉਹਾਰ ਰੁਲੀਆ ਸਿੰਘ ਨਗਰ ਬਰਗਾੜੀ ਵਿਖੇ ਗਰੀਬ ਬੱਚਿਆਂ ਨੂੰ ਰਿਉੜੀਆਂ ਮੂੰਗਫਲੀਆਂ ਆਦਿ ਵੰਡ ਕਿ ਮਨਾਇਆ। ਇਸ ਮੌਕੇ ਬੋਲਦਿਆਂ ਪ੍ਰਵਾਸੀ ਪੰਜਾਬੀ ਅਤੇ ਉੱਘੇ ਸਮਾਜ ਸੇਵੀ ਜਗਸੀਰ ਸਿੰਘ ਸੀਰ ਢਿੱਲੋਂ ਕੈਨੇਡਾ  ਨੇ ਕਿਹਾ ਕਿ ਕਲੱਬ ਦਾ ਇਹ ਉੱਦਮ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਕਲੱਬ ਸਮੂਹ ਅਹੁਦੇਦਾਰ ਅਤੇ ਮੈਂਬਰ ਵਧਾਈ ਦੇ ਪਾਤਰ  ਹਨ ਜੋ ਸਮਾਜ ਸੇਵਾ ਦੇ ਕੰਮ ਅਤੇ ਗਰੀਬਾਂ ਲੋੜਵੰਦਾਂ ਦੀ ਸਹਾਇਤਾ ਲਈ ਹਮੇਸ਼ਾ ਤੱਤਪਰ ਰਹਿੰਦੇ ਹਨ। ਇਸ ਸਮੇਂ ਚੇਅਰਮੈਨ ਸੁਖਜੰਤ ਸਿੰਘ ਸਦਿਉੜਾ, ਜ਼ੋਨ ਚੇਅਰਮੈਨ ਡਾ: ਬਲਵਿੰਦਰ ਸਿੰਘ ਸਿਵੀਆ ,ਪ੍ਰਧਾਨ ਜਗਦੇਵ ਸਿੰਘ ਚਹਿਲ, ਡਾ:ਹਰਮੀਤ ਸਿੰਘ ਢਿੱਲੋਂ ਜਨਰਲ ਸਕੱਤਰ, ਜੋਗਿੰਦਰ ਸਿੰਘ, ਮੇਸ਼ਾ ਸੇਠ ਖਜਾਨਚੀ ,ਡਾ: ਹਰਵਿੰਦਰ ਸਿੰਘ ਧਾਲੀਵਾਲ, ਮੀਤ ਜਟਾਣਾ ,ਜਸਵੀਰ ਸਿੰਘ ਬਾਗੀ ,ਗੁਰਜੀਤ ਸਿੰਘ ਵਾਂਦਰ ਅਤੇ ਬਲਜੀਤ ਸਿੰਘ ਰਾਇਲ ਆਦਿ ਹਾਜ਼ਰ ਸਨ।