ਐਜੂਕੇਸ਼ਨਲ ਸੁਸਾਇਟੀ ਭਲੂਰ ਵੱਲੋਂ ਕੀਤੀ ਸਾਲਾਨਾ ਚੋਣ ਦੌਰਾਨ ਬਲਵਿੰਦਰ ਸਿੰਘ ਕਲੇਰ ਚੇਅਰਮੈਨ ਨਿਯੁਕਤ

ਭਲੂਰ,15 ਜਨਵਰੀ (ਜਸ਼ਨ)-ਸਿਹਤ,ਸਿੱਖਿਆ,ਸੱਭਿਆਚਾਰ ਅਤੇ ਵਾਤਾਵਰਣ ਦੀ ਬਿਹਤਰੀ ਲਈ ਪਿਛਲੇ ਸਮੇਂ ਤੋਂ ਨਿਰੰਤਰ ਸ਼ਾਲਾਘਾਯੋਗ ਕਾਰਜ ਕਰ ਰਹੀ ਇਲਾਕੇ ਦੀ ਨਾਮਵਰ ਸੰਸਥਾ ਸ਼੍ਰੀ ਗੁਰੂ ਹਰਿ ਿਸ਼ਨ ਐਜੂਕੇਸ਼ਨ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਭਲੂਰ ਵੱਲੋਂ ਸਾਲਾਨਾ ਚੋਣ ਕੀਤੀ ਗਈ। ਇਸ ਮੌਕੇ ਹੋਈ ਭਰਵੀਂ ਇਕੱਤਰਤਾ ਦੌਰਾਨ ਸਰਬਸੰਮਤੀ ਨਾਲ ਮਾ: ਮੱਖਣ ਸਿੰਘ ਬਰਾੜ ਨੂੰ ਸਰਪ੍ਰਸਤ ਅਤੇ ਸ: ਬਲਵਿੰਦਰ ਸਿੰਘ ਕਲੇਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ। ਇਸੇ ਤਰਾਂ ਸਮੂਹ ਮੈਂਬਰਾਂ ਦੀ ਸਹਿਮਤੀ ਨਾਲ ਮਾ: ਜਗਰੂਪ ਸਿੰਘ ਬਰਾੜ ਉੱਪ ਚੇਅਰਮੈਨ ,ਡਾ: ਬਸੰਤ ਸਿੰਘ ਸੰਧੂ ਸਕੱਤਰ,ਸ: ਮਨਜੀਤ ਸਿੰਘ ਸਿੰਧੂ ਖਜਾਨਚੀ ,ਬੇਅੰਤ ਗਿੱਲ ਪ੍ਰੈਸ ਸਕੱਤਰ,ਕੁਲਵਿੰਦਰ ਸਿੰਘ ਖੋਸਾ ਅਤੇ ਕਮਲਪ੍ਰੀਤ ਸਿੰਘ ਗਿੱਲ(ਦੋਵੇ ਸੋਸ਼ਲ ਮੀਡੀਆ ਸਕੱਤਰ) ਅਤੇ ਸ: ਜਗਦੇਵ ਸਿੰਘ ਢਿੱਲੋਂ ਮੈਂਬਰ ਚੁਣੇ ਗਏ। ਮੀਟਿੰਗ ਦੌਰਾਨ ਬੋਲਦਿਆਂ ਸੰਸਥਾ ਦੇ ਬਾਨੀ ਪਿ੍ਰੰ: ਮਿਹਰ ਸਿੰਘ ਸੰਧੂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸੰਸਥਾ ਵੱਲੋਂ ਲੋਕਾਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਦੇ ਮਕਸਦ ਤਹਿਤ ਹਰੇਕ ਪਿੰਡ ਅਤੇ ਸਕੂਲਾਂ ਅੰਦਰ ਲਾਇਬਰੇਰੀਆਂ ਨੂੰ ਪ੍ਰਫੁਲਿੱਤ ਕੀਤਾ ਜਾਵੇਗਾ। ਇਸ ਮੌਕੇ ਸਰਕਾਰੀ ਸਕੂਲਾਂ ਵਿਚਲੀਆਂ ਖਾਲੀ ਪੋਸਟਾਂ ਨੂੰ ਭਰਨ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਸੰਸਥਾ ਦੇ ਪਰਿਵਾਰਕ ਨੁਮਾਇੰਦੇ ਲੈਕਚਰਾਰ ਹਰਮੇਲ ਸਿੰਘ,ਡਾ: ਜਸਵੀਰ ਸਿੰਘ,ਬਲਵਿੰਦਰ ਸਿੰਘ ਪਿੰਦਾ,ਬਲਜਿੰਦਰ ਸਿੰਘ ਬਿੰਦਾ ਅਤੇ ਪਿ੍ਰੰ: ਮੇਹਰ ਸਿੰਘ ਸੰਧੂ ਆਦਿ ਹਾਜ਼ਰ ਸਨ।


