ਪ੍ਰਕਾਸ਼ ਰਾਜਪੂਤ ਦੇ ਦਾਦਾ ਚੰਨਣ ਸਿੰਘ ਰਾਜਪੂਤ ਦੇ ਅੰਤਿਮ ਸੰਸਕਾਰ ਮੌਕੇ ਵੱਖ ਵੱਖ ਸ਼ਖਸੀਅਤਾਂ ਨੇ ਸੇਜਲ ਅੱਖਾਂ ਨਾਲ ਦਿੱਤੀ ਵਿਦਾਇਗੀ

ਕੋਟ ਈਸੇ ਖਾਂ, 17 ਜਨਵਰੀ (ਜਸ਼ਨ)- ਪਿਛਲੇ ਦਿਨੀਂ ਲੋਕ ਸਭਾ ਹਲਕਾ ਫਰੀਦਕੋਟ ਦੇ ਯੂਥ ਕਾਂਗਰਸ ਦੇ ਜਨਰਲ ਸਕੱਤਰ ਪ੍ਰਕਾਸ਼ ਰਾਜਪੂਤ ਦੇ ਦਾਦਾ ਚੰਨਣ ਸਿੰਘ ਰਾਜਪੂਤ ਇਸ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਏ। ਉਹਨਾਂ ਦੇ ਅੰਤਿਮ ਸੰਸਕਾਰ ਮੌਕੇ ਭਾਰੀ ਗਿਣਤੀ ਵਿਚ ਸਿਆਸੀ ,ਰਾਜਸੀ ਅਤੇ ਸਮਾਜ ਸੇਵੀ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਪ੍ਰਕਾਸ਼ ਸਿੰਘ ਰਾਜਪੂਤ ਅਤੇ ਸਮੁੱਚੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਵਿਚ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ,ਹਲਕਾ ਵਿਧਾÎਇਕ ਮੋਗਾ ਡਾ: ਹਰਜੋਤ ਕਮਲ,ਇਕਬਾਲ ਸਿੰਘ ਸਮਰਾ,ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ,ਸ਼ਿਵਾਜ਼ ਭੋਲਾ ਮਸਤੇਵਾਲਾ,ਕਾਂਗਰਸ ਦੇ ਸੂਬਾ ਸਕੱਤਰ ਵਿਜੇ ਧੀਰ, ਕਿਸ਼ਨ ਤਿਵਾੜੀ ਸੂਬਾ ਸਕੱਤਰ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਸੂਬਾ ਸਕੱਤਰ,ਗੁਰਵਿੰਦਰ ਸਿੰਘ ਦਾਤਾ,ਅਵਤਾਰ ਸਿੰਘ ਪੀ ਏ,ਸੋਹਣਾ ਖੇਲ੍ਹਾ ਪੀ ਏ,ਧਰਮਕੋਟ ਦੇ ਨਗਰ ਕੌਂਸਲ ਪ੍ਰਧਾਨ ਸ: ਇੰਦਰਪ੍ਰੀਤ ਸਿੰਘ ਬੰਟੀ, ਅਸ਼ਵਨੀ ਕੁਮਾਰ ਪਿੰਟੂ ਪ੍ਰਧਾਨ ਨਗਰ ਕੌਂਸਲ,ਲਖਵੀਰ ਸਿੰਘ ਲੱਖਾ ਭਾਊ ਪ੍ਰਧਾਨ ਟਰੱਕ ਯੂਨੀਅਨ ,ਜਸਵਿੰਦਰ ਸਿੰਘ ਸਿੱਧੂ,ਕੌਂਸਲਰ ਗੁਰਪਿੰਦਰ ਸਿੰਘ ਚਾਹਲ,ਪ੍ਰਧਾਨ ਅਮਨਦੀਪ ਸਿੰਘ ਗਿੱਲ ਫਤਿਹਗੜ੍ਹ ਪੰਜਤੂਰ,ਜਸਵਿੰਦਰ ਸਿੰਘ ਬਲਖੰਡੀ,ਗੁਰਬੀਰ ਸਿੰਘ ਗੋਗਾ ਸੰਗਲਾ,ਜਰਨੈਲ ਸਿੰਘ ਖੰਬੇ,ਸਵਰਨ ਸਿੰਘ (ਸਾਰੇ ਬਲਾਕ ਪ੍ਰਧਾਨ),ਹੇਮਕੁੰਢ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮ ਡੀ ,ਬਾਬਾ ਕੁੰਦਨ ਸਿੰਘ ਕਾਲਜ ਮੁਹਾਰ ਦੇ ਵਾਈਸ ਚੇਅਰਮੈਨ ਸਰਪੰਚ ਗੁਰਬਿੰਦਰ ਸਿੰਘ,ਪ੍ਰਿੰਸੀਪਲ ਡਾ: ਸੁਰਜੀਤ ਸਿੰਘ ਸਿੱਧੂ,ਸੁਖਜਿੰਦਰ ਸਿੰਘ ਕਾਕਾ ਬਲਖੰਡੀ,ਬਿੰਦਰ ਘਲੋਟੀ,ਮਹਿਕ ਸਿੰਘ ਚੋਹਾਨ ,ਬਲਵੰਤ ਸਿੰਘ ਬ੍ਰਹਮਕੇ,ਕਿਸ਼ਨ ਸਿੰਘ ਖਾਲਸਾ,ਰਾਜਨ ਵਰਮਾ ਐੱਮ ਸੀ,ਜਸਵੀਰ ਸਿੰਘ ਰਾਜਪੂਤ ਐੱਮ ਸੀ ,ਸੰਤੋਖ ਸਿੰਘ ਭੁੱਲਰ ਐੱਮ ਸੀ ,ਜੱਸਾ ਐੱਮ ਸੀ ,ਦਲਜੀਤ ਸਿੰਘ ਠੇਕੇਦਾਰ,ਰਣਜੀਤ ਸਿੰਘ ਰਾਣਾ ਠੇਕੇਦਾਰ,ਬਿੱਟੂ ਮਲਹੋਤਰਾ, ਉੱਘੇ ਸਮਾਜ ਸੇਵੀ ਦਲਜੀਤ ਸਿੰਘ ਬਿੱਟੂ ,ਸਰਪੰਚ ਕੁਲਬੀਰ ਸਿੰਘ ਲੌਂਗੀਵਿੰਡ ਇਕਬਾਲ ਸਿੰਘ ਰਾਮਗੜ੍ਹ ,ਦੇਸਰਾਜ ਟੱਕਰ ,ਬਾਬਾ ਅਵਤਾਰ ਸਿੰਘ ਫੌਜੀ,ਪਾਲੀ ਛਾਬੜਾ,ਮਦਨ ਲਾਲ ਸੀਕਰੀ,ਸਰਬਜੀਤ ਸਿੰਘ ਬੁੱਟਰ,ਬਲਰਾਮ ਬੱਬੂ,ਸੁੱਖ ਤਲਵੰਡੀ,ਪੰਕਜ ਛਾਬੜਾ,ਪ੍ਰਸ਼ੋਤਮ ਸ਼ਰਮਾ,ਅਬੀ ਨਾਰੰਗ,ਕਿਸ਼ਨ ਸਿੰਘ ਰਾਜਪੂਤ ,ਮਹਿੰਦਰ ਸਿੰਘ ਰਾਜਪੂਤ,ਕੁਲਦੀਪ ਸਿੰਘ ਰਾਜਪੂਤ,ਇਕਬਾਲ ਸਿੰਘ ਘਲੋਟੀ,ਗੁਰਮੁੱਖ ਸਿੰਘ ਘਲੋਟੀ,ਬਾਦਲ ਸੰਧੂ,ਲਖਵਿੰਦਰ ਸਿੰਘ ਅਰੋੜਾ, ਮਾਸਟਰ ਸਾਧੂ ਰਾਮ ,ਐੱਸ ਐੱਚ ਓ ਹਰਮਿੰਦਰ ਸਿੰਘ ਚਮੇਲੀ,ਟੋਨੀ ਸ਼ਰਮਾ,ਗੁਰਾ ਸਿੰਘ ਭੱਟੀ ਸਾਬਕਾ ਸਰਪੰਚ,ਰਵੀ ਪਟਵਾਰੀ ,ਸੁਖਦੇਵ ਸਿੰਘ ਸੰਧੂ,ਸੁੱਖ ਸੰਧੂ,ਮਾਮਾ ਠੇਕੇਦਾਰ ,ਹਰਸ਼ਿਦਰਪਾਲ ਸਿੰਘ ਸੰਧੂ,ਬੂਟਾ ਤਨੇਜਾ,ਅਸ਼ੋਕ ਗਰੋਵਰ,ਤਰਸੇਮ ਸਿੰਘ ਗਿੱਲ, ਸੋਨੂੰ ਗੁੰਬਰ,ਪਰਿਤਪਾਲ ਚੀਮਾ, ਬਲਕਾਰ ਸਵੀਟ ਹਾਊਸ,ਛਿੰਦਾ ਮੁਗਲਾਨੀ,ਪਕੰਜ ਛਾਬੜਾ, ਲੱਕੀ ਟੱਕਰ,ਹਰਜੀਤ ਸਿੰਘ ਬਰਮਾ ਵਾਲੇ ਆਦਿ ਸ਼ਾਮਲ ਸਨ । ਜ਼ਿਕਰਯੋਗ ਹੈ ਕਿ ਸ: ਚੰਨਣ ਸਿੰਘ ਰਾਜਪੂਤ ਨੇ ਆਪਣੀ 100 ਸਾਲ ਦੀ ਜ਼ਿੰਦਗੀ ਦੇ ਦੌਰਾਨ ਪੰਜ ਵਾਰ ਕੋਟ ਈਸੇ ਖਾਂ ਦੇ ਮੈਂਬਰ ਪੰਚਾਇਤ ਬਣ ਕੇ ਇਲਾਕੇ ਦੀ ਤਨੋਂ ਮਨੋਂ ਸੇਵਾ ਕੀਤੀ । ਮਿੱਠਬੋਲੜੇ ਸੁਭਾਅ ਦੇ ਮਾਲਕ ਸ: ਚੰਨਣ ਸਿੰਘ ਰਾਜਪੂਤ ਕੋਟ ਈਸੇ ਖਾਂ ਦੀ ਸਿਆਸਤ ਵਿਚ ਕਿੰਗ ਮੇਕਰ ਵਜੋਂ ਜਾਣੇ ਜਾਂਦੇ ਰਹੇ ਕਿਉਂਕਿ ਉਹਨਾਂ ਨੂੰ ਸਰਪੰਚ ਬਣਨ ਦੇ ਮੌਕੇ ਮਿਲਣ ਦੇ ਬਾਵਜੂਦ ਉਹਨਾਂ ਨੇ ਅਹੁਦਿਆਂ ਦੀ ਲਾਲਸਾ ਤਿਆਗਦਿਆਂ ਸੇਵਾ ਨੂੰ ਪਹਿਲ ਦਿੱਤੀ। ਅਜਿਹੀ ਮਹਾਨ ਸ਼ਖਸੀਅਤ ਦਾ ਇਸ ਦੁਨੀਆਂ ਤੋਂ ਰੁਖ਼ਸਤ ਹੋਣਾ ਪਰਿਵਾਰ ਲਈ ਦੁਖਦਾਈ ਵੀ ਹੈ ਅਤੇ ਇਲਾਕੇ ਲਈ ਨਾ ਪੂਰਾ ਹੋਣ ਵਾਲਾ ਘਾਟਾ ਵੀ ਸਮਝਿਆ ਜਾ ਰਿਹਾ ਹੈ। ਪ੍ਰਕਾਸ਼ ਰਾਜਪੂਤ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦੇ ਦਾਦਾ ਚੰਨਣ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ 23 ਜਨਵਰੀ ਦਿਨ ਮੰਗਲਵਾਰ ਨੂੰ ਕੋਟ ਈਸੇ ਖਾਂ ਦੇ ਸੁੰਦਰ ਨਗਰ ’ਚ ਸਥਿਤ ਗੁਰੂ ਗੋਬਿੰਦ ਸਿੰਘ ਜੀ ਸਟੇਡੀਅਮ ਵਿਖੇ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਕਰਵਾਇਆ ਜਾਵੇਗਾ।