ਸੰਤ ਕਬੀਰ ਜਯੰਤੀ ਦੀ ਛੁੱਟੀ ਲਾਗੂ ਕਰਵਾਉਣ ਲਈ ਡਾ: ਹਰਜੋਤ ਨੂੰ ਦਿੱਤਾ ਮੰਗ ਪੱਤਰ

ਮੋਗਾ, 17 ਜਨਵਰੀ (ਜਸ਼ਨ)- ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ 2018 ਦੇ ਕਲੰਡਰ ਵਿੱਚ ਸਤਿਗੁਰੂ ਕਬੀਰ ਜੀ ਦੀ ਜਯੰਤੀ ਦੀ ਛੁੱਟੀ ਘੋਸ਼ਿਤ ਨਾ ਕਰਨ ਕਾਰਣ ਕਬੀਰ ਪੰਥੀਆਂ ਵਿੱਚ ਰੋਸ਼ ਦੀ ਭਾਵਨਾ ਪੈਦਾ ਹੋ ਗਈ ਹੈ। ਜਿਸਦੇ ਮੱਦੇਨਜ਼ਰ ਸਤਿਗੁਰੂ ਕਬੀਰ ਵੈਲਫੇਅਰ ਸੋਸਾਇਟੀ ਮੋਗਾ ਨੇ ਪੰਜਾਬ ਪ੍ਰਧਾਨ ਨਾਨਕ ਸਮਾਜ ਪੱਪੂ ਭਵਨੀਆਂ, ਪ੍ਰਧਾਨ ਸਤਿਗੁਰੂ ਕਬੀਰ ਵੈਲਫੇਅਰ ਸੋਸਾਇਟੀ ਮੋਗਾ ਮੰਗਤ ਇੰਦੋਰਾ, ਸੁਨੀਲ ਖੰਨਾ, ਸ਼ਿਵ ਭਵਨੀਆਂ, ਸੇਖਰ ਭਵਨੀਆਂ, ਵਿਨੋਦ ਇੰਦੋਰੀਆਂ, ਦੀਪਕ ਨਾਗਰ, ਸੰਜੀਵ ਨਾਗਰ ਨੇ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਨੂੰ ਆਪਣੀਆਂ ਮੰਗਾਂ ਸਬੰਧੀ ਮੰਗ ਪੱਤਰ ਦਿੱਤਾ। ਇਸ ਮੌਕੇ ਤੇ ਡਾ. ਹਰਜੋਤ ਕਮਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।ਇਸ ਮੌਕੇ ਡਾ: ਹਰਜੋਤ ਕਮਲ ਨਾਲ ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ ਵੀ ਹਾਜ਼ਰ ਸਨ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ