ਪ੍ਰਾਈਵੇਟ ਅਣਏਡਿਡ ਕਾਲਜ ਐਸੋਸੀਏਸ਼ਨ ਦੀ ਹੋਈ ਮੀਟਿੰਗ

ਮੋਗਾ, 17 ਜਨਵਰੀ (ਜਸ਼ਨ)-ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਮੋਗਾ ਵਿਚ ਅੱਜ ਪ੍ਰਾਈਵੇਟ ਅਣਏਡਿਡ ਐਸੋਸੀਏਸ਼ਨ ਦੀ ਮੀਟਿੰਗ ਹੋਈ। ਇਸ ਮੀਟਿੰਗ ਵਿਚ ਦਵਿੰਦਰਪਾਲ ਸਿੰਘ ਕਨਵੀਨਰ ਐਮ.ਆਰ.ਐਸ.ਪੀ.ਟੀ.ਯੂ ਬਠਿੰਡਾ, ਫਿਰੋਜ਼ਪੁਰ ਗਰੁੱਪ ਆਫ ਕਾਲਜ ਦੇ ਚੇਅਰਮੈਨ ਹੀਰਾ ਲਾਲ ਸ਼ਰਮਾ, ਆਈ.ਐਸ.ਐਫ.ਕਾਲਜ ਆਫ ਫਾਰਮੇਸੀ ਦੇ ਚੇਅਰਮੈਨ ਪ੍ਰਵੀਨ ਗਰਗ, ਲਾਲਾ ਲਾਜਪਤ ਰਾਏ ਗਰੁੱਪ ਆਫ ਕਾਲਜ ਦੇ ਚੇਅਰਮੈਨ ਕੇ.ਕੇ.ਕੌੜਾ, ਡਾ. ਰਮੇਸ਼ ਬਾਂਸਲ, ਸੁਰੇਸ ਬਾਂਸਲ, ਨਾਰਥ ਵੈਸਟ ਗਰੁੱਪ ਦੇ ਚੇਅਰਮੈਨ ਲਖਵੀਰ ਸਿੰਘ ਗਿੱਲ, ਦੇਸ਼ ਭਗਤ ਕਾਲਜ ਦੇ ਡਾਇਰੈਕਟਰ ਗੌਰਵ ਗੁਪਤਾ, ਆਰ.ਕੇ.ਗੁਪਤਾ, ਡਾ. ਵੀ.ਪੀ.ਗੁਪਤਾ, ਸ਼ਿਵਾ ਵਸ਼ਿਸ਼ਠ, ਅਕਲੀਆਂ ਕਾਲਜ ਦੇ ਚੇਅਰਮੈਨ ਗੁਰਤੇਜ ਸਿੰਘ ਬਰਾੜ, ਆਰਇਆ ਭੱਟਾ ਕਾਲਜ ਦੇ ਰਾਕੇਸ਼ ਗਰਗ, ਕਿੰਗਜ ਕਾਲਜ ਬਰਨਾਲਾ ਦੇ ਗੁਰਵਿੰਦਰ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੀਟਿੰਗ ਵਿਚ ਹਾਜ਼ਰ ਮੈਂਬਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਰਜੋਰ ਅਪੀਲ ਕੀਤੀ ਕਿ ਪੰਜਾਬ ਦੇ ਟੈਕਨੀਕਲ ਕਾਲਜਾਂ ਵਿਚ ਜੋ ਪੜ੍ਹ ਰਹੇ ਹਨ ਉਹਨਾਂ ਦੀ ਐਸ.ਸੀ. ਸਕਾਲਰਸ਼ਿਪ ਦੀ ਰਾਸ਼ੀ ਲਗਭਗ 1200 ਕਰੋੜ ਰੁਪਏ ਪੰਜਾਬ ਸਰਕਾਰ ਤੋਂ ਪ੍ਰਾਪਤ ਨਹÄ ਹੋਈ, ਜਿਸ ਕਾਰਨ ਸੰਸਥਾਨਾਂ ਵਿਚ ਪੜ੍ਹਾ ਰਹੇ ਅਧਿਆਪਕਾਂ ਦੀ ਤਨਖਾਹ ਦਾ ਭੁਗਤਾਨ ਨਹÄ ਕੀਤਾ ਜਾ ਪਾ ਰਿਹਾ, ਜਿਸ ਕਾਰਨ ਵਿਦਿਆਰਥੀਆ ਤੇ ਸੰਸਥਾਨਾਂ ਦਾ ਭਵਿੱਖ ਅੰਧਕਾਰਮਯ ਹੁੰਦ ਜਾ ਰਿਹਾ ਹੈ। ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜੋ ਸਕਾਲਰਸ਼ਿਪ ਦੀ ਰਾਸ਼ੀ 115 ਕਰੋੜ ਰੁਪਏ ਕੇਂਦਰ ਸਰਕਾਰ ਤੋਂ ਪ੍ਰਾਪਤ ਹੋਏ ਉਸਨੂੰ ਤੁਰੰਤ ਪ੍ਰਭਾਵ ਨਾਲ ਰਿਲੀਜ਼ ਕੀਤਾ ਜਾਵੇ, ਤਾਂ ਜੋ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆ ਤੇ ਸੰਸਥਾਨਾਂ ਨੂੰ ਬਚਾਇਆ ਜਾ ਸਕੇਂ। ਇਹ ਜਰੂਰੀ ਹੀ ਨਹÄ, ਬਲਕਿ ਹਜ਼ਾਰਾ ਵਿਦਿਆਰਥੀਆ ਤੇ ਅਧਿਆਪਕਾਂ ਤੇ ਸੰਸਥਾਨਾਂ ਦੇ ਭਵਿੱਖ ਨੂੰ ਬਚਾਉਣ ਦਾ ਸਵਾਲ ਹੈ। ਉਹਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪ੍ਰਾਈਵੇਟ ਅਣਏਡਿਡ ਕਾਲਜ ਐਸੋਸੀਏਸ਼ਨ ਪੰਜਾਬ ਸਰਕਾਰ ਨਾਲ ਕੰਧੇ ਨਾਲ ਕੰਧਾ ਮਿਲਾ ਕੇ ਕੰਮ ਕਰਨ ਲਈ ਯਤਨਸ਼ੀਲ ਰਹੇਗੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


