ਮਾਉਟ ਲਿਟਰਾ ਜ਼ੀ ਸਕੂਲ ਵਿਚ ਸਲਾਨਾ ਸਮਾਗਮ ਦੀਆਂ ਤਿਆਰੀਆਂ ਜ਼ੋਰਾਂ ‘ਤੇ,ਕੋਰਿਓਗ੍ਰਾਫਰ ਸੰਜੀਵ ਜਿੰਮੀ ਵਿਸ਼ੇਸ਼ ਤੌਰ ਤੇ ਸਮਾਗਮ ਦੀ ਕਰਵਾ ਰਹੇ ਵਿਦਿਆਰਥੀਆਂ ਨੂੰ ਤਿਆਰੀ


ਮੋਗਾ, 18 ਜਨਵਰੀ (ਜਸ਼ਨ )-ਮਾਲਵਾ ਦੀ ਪ੍ਰਮੁੱਖ ਸਿੱਖਿਆ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਇਕ ਵਾਰ ਫਿਰ ਆਪਣੇ ਸਕੂਲ ਦੇ ਵਿਦਿਆਰਥੀਆਂ ਦੀਆਂ ਪ੍ਰਤਿਭਾ ਨੂੰ ਨਿਖਾਰਨ ਲਈ 9 ਫਰਵਰੀ ਨੂੰ ਸਲਾਨਾ ਸਮਾਗਮ ਕਰਵਾ ਰਿਹਾ ਹੈ।
ਸਮਾਗਮ ਵਿਚ ਭਾਰਤ ਦੇ ਪ੍ਰਮੁੱਖ ਕੋਰਿਓਗ੍ਰਾਫਰ ਸੰਜੀਵ ਜਿੰਮੀ ਵੱਲੋਂ ਵਿਦਿਆਰਥੀਆਂ ਨੂੰ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰਵਾ ਦਿੱਤੀਆ ਹਨ। ਅੱਜ ਸਕੂਲ ਵਿਚ ਸਮਾਗਮ ਦੇ ਸੱਦਾ ਪੱਤਰ ਜਾਰੀ ਕਰਦੇ ਹੋਏ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਸਮਾਗਮ ਵਿਚ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਹੋਣਗੇ ਅਤੇ ਵਿਦਿਆਰਥੀਆਂ ਵੱਲੋਂ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਸਟੇਜ ਤੇ ਕੀਤਾ ਜਾਵੇਗਾ। ਸਮਾਗਮ ਦੌਰਾਨ ਸਿੱਖਿਆ ਦੇ ਖੇਤਰ ਵਿਚ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਸਕੂਲ ਵਿਚ ਬੱਚਿਆ ਨੂੰ ਡਾਂਸ, ਗਿਟਾਰ, ਹਰਮੋਨੀਅਮ, ਪਿਆਨੋ, ਸਕੇਟਿੰਗ, ਿਕੇਟ, ਵਾਲੀਬਾਲ, ਹੈਂਡਬਾਲ, ਫੁਟਬਾਲ, ਟੇਬਲ ਟੈਨਿਸ, ਬੈਡਮਿੰਟਨ, ਜੂਡੋ ਕਰਾਟੇ ਆਦਿ ਦੀ ਵਿਸ਼ੇਸ਼ ਤੌਰ ਤੇ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਸਕੂਲ ਦੇ 26 ਵਿਦਿਆਰਥੀ ਯੂ.ਐਸ.ਏ ਸਥਿਤ ਨਾਸਾ ਦੇ ਵਿਗਿਆਨਕਾਂ ਨੂੰ ਮਿਲ ਕੇ ਵਾਪਸ ਆ ਗਏ ਹਨ। ਇਸ ਤੋਂ ਇਲਾਵਾ ਮਾਉਟ ਲਿਟਰਾ ਜੀ ਸਕੂਲ ਮੋਗਾ ਨੂੰ ਬਿ੍ਰਟਿਸ਼ ਕੌਸਲ ਵੱਲੋਂ ਅੰਗ੍ਰੇਜ਼ੀ ਸਿਖਾਉਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹਨਾਂ ਦੱਸਿਆ ਕਿ ਮਾਉਟ ਲਿਟਰਾ ਜੀ ਸਕੂਲ ਮੋਗਾ ਨੂੰ ਭਾਰਤ ਦੇ ਪਹਿਲੇ ‘ਗ੍ਰੀਨ ਸਕੂਲ ਐਵਾਰਡ’ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਇਸ ਮੌਕੇ ਪਿ੍ਰੰਸੀਪਲ ਨਿਰਮਲ ਧਾਰੀ ਅਤੇ ਕੋਰਿਓਗ੍ਰਾਫਰ ਸੰਜੀਵ ਜਿੰਮੀ ਤੋਂ ਇਲਾਵਾ ਸਕੂਲ ਸਟਾਫ ਹਾਜ਼ਰ ਸਨ।


