ਗਣਤੰਤਰ ਦਿਵਸ ਮੌਕੇ ਪੇਸ਼ ਕੀਤੇ ਜਾਣ ਵਾਲੇ ਸੱਭਿਆਚਾਰਕ ਪ੍ਰੋਗਰਾਮ ਤੇ ਮਾਰਚ ਪਾਸਟ ਦੀਆਂ ਰੀਹਰਸਲਾਂ ਸ਼ੁਰੂ

ਮੋਗਾ 18 ਜਨਵਰੀ (ਜਸ਼ਨ)-ਜ਼ਿਲਾ ਪ੍ਰਸ਼ਾਸਨ ਮੋਗਾ ਵੱਲੋਂ ਗਣਤੰਤਰ ਦਿਵਸ ਮਨਾਉਣ ਲਈ ਅੱਜ ਦਾਣਾ ਮੰਡੀ ਮੋਗਾ ਵਿਖੇ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੱਭਿਆਚਾਰਕ ਪ੍ਰੋਗਰਾਮ ਅਤੇ ਮਾਰਚ ਪਾਸਟ ਦੀਆਂ ਰੀਹਰਸਲਾਂ ਸ਼ੁਰੂ ਕੀਤੀਆਂ ਗਈਆਂ। ਰੀਹਰਸਲਾਂ ਦੌਰਾਨ ਸੱਭਿਆਚਾਰਕ ਆਈਟਮਾਂ, ਪੀ.ਟੀ.ਸ਼ੋਅ ਆਦਿ ‘ਤੇ ਨਜ਼ਰਸ਼ਾਨੀ ਕਰਦੇ ਹੋਏ ਸਬੰਧਤ ਅਧਿਆਪਕਾਂ ਨੂੰ ਰਹਿ ਗਈਆਂ ਛੋਟੀਆਂ-ਮੋਟੀਆਂ ਤਰੁੱਟੀਆਂ ਨੂੰ ਦੂਰ ਕਰਨ ਲਈ ਪ੍ਰੇਰਿਤ ਕੀਤਾ ਗਿਆ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਅਨੁਸਾਰ 24 ਜਨਵਰੀ ਨੂੰ ਗਣਤੰਤਰ ਦਿਵਸ ਸਮਾਰੋਹ ਸਬੰਧੀ ਸੱਭਿਆਚਾਰਕ ਪ੍ਰੋਗਰਾਮ, ਪੀ.ਟੀ.ਸ਼ੋਅ ਅਤੇ ਮਾਰਚ ਪਾਸਟ ਦੀ ਫੁੱਲ ਡਰੈੱਸ ਰੀਹਰਸਲ ਸਥਾਨਕ ਨਵੀਂ ਅਨਾਜ ਮੰਡੀ ਵਿਖੇ ਹੋਵੇਗੀ। ਇਸ ਮੌਕੇ ਜ਼ਿਲਾ ਲੋਕ ਸੰਪਰਕ ਅਫ਼ਸਰ ਤੇਜਾ ਸਿੰਘ, ਸਹਾਇਕ ਸਿੱਖਿਆ ਅਫ਼ਸਰ (ਖੇਡਾਂ) ਇੰਦਰਪਾਲ ਸਿੰਘ ਢਿੱਲੋਂ, ਸੁਖਜੀਵਨ ਕੌਰ ਬਰਾੜ ਅਤੇ ਵੱਖ-ਵੱਖ ਸਕੂਲਾਂ ਦੇ ਅਧਿਆਪਕ ਅਤੇ ਵਿਦਿਆਰਥੀ ਮੌਜੂਦ ਸਨ।